ਸੁਸ਼ਮਿਤਾ ਸੇਨ ਦੋ ਧੀਆਂ ਤੋਂ ਇਲਾਵਾ ਕੀ ਇੱਕ ਪੁੱਤਰ ਦੀ ਵੀ ਹੈ ਮਾਂ?

written by Lajwinder kaur | August 22, 2022

Sushmita Sen's Adorable Birthday Post For Her Godson: ਸਾਬਕਾ ਮਿਸ ਯੂਨੀਵਰਸ ਅਤੇ ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਜੋ ਕਿ ਹਮੇਸ਼ਾ ਆਪਣੇ ਆਪਣੇ ਫ਼ੈਸਲਿਆਂ ਨੂੰ ਲੈ ਕੇ ਸੁਰਖੀਆਂ ’ਚ ਰਹਿੰਦੀ ਹੈ। ਪਿਛਲੇ ਕੁਝ ਸਮੇਂ ਤੋਂ ਉਹ ਲਲਿਤ ਮੋਦੀ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ 'ਚ ਸੀ। ਹੁਣ ਇੱਕ ਵਾਰ ਫਿਰ ਆਪਣੀ ਇੱਕ ਹੋਰ ਤਸਵੀਰ ਨੂੰ ਲੈ ਕੇ ਸੁਸ਼ਮਿਤਾ ਜੋ ਕਿ ਚਰਚਾ ‘ਚ ਬਣੀ ਹੋਈ ਹੈ।

ਉਨ੍ਹਾਂ ਨੇ ਇੱਕ ਪਰਿਵਾਰਕ ਤਸਵੀਰ ਸਾਂਝੀ ਕੀਤੀ ਹੈ ਜਿਸ 'ਚ ਉਹ ਆਪਣੀ ਮਾਂ, ਦੋਵੇਂ ਧੀਆਂ ਅਤੇ ਇੱਕ ਬੱਚੇ ਦੇ ਨਾਲ ਨਜ਼ਰ ਆ ਰਹੀ ਹੈ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਕਿਹਾ ਜਾ ਰਿਹਾ ਹੈ ਕਿ ਸੁਸ਼ਮਿਤਾ ਸੇਨ ਨੇ ਇੱਕ ਪੁੱਤਰ ਨੂੰ ਵੀ ਗੋਦ ਲਿਆ ਹੋਇਆ ਹੈ। ਆਓ ਜਾਣਦੇ ਇਸ ਤਸਵੀਰ ਦਾ ਸੱਚ ਕੀ ਹੈ।

ਹੋਰ ਪੜ੍ਹੋ : ਪ੍ਰਿਯੰਕਾ ਨੇ ਆਪਣੀ ਧੀ ਮਾਲਤੀ ਦੇ ਨਾਲ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ, ਮਾਂ-ਧੀ ਦੀ ਜੋੜੀ 'ਤੇ ਪ੍ਰਸ਼ੰਸਕ ਲੁੱਟਾ ਰਹੇ ਨੇ ਪਿਆਰ, ਕਰੀਨਾ ਵੀ ਕਮੈਂਟ ਕਰਕੇ ਕਿਹਾ- ‘PC ਤੇ ਉਸਦੀ ਧੀ...’

Image Source: Instagram

ਸੁਸ਼ਮਿਤਾ ਅਕਸਰ ਆਪਣੀਆਂ ਧੀਆਂ ਰੇਨੀ ਅਤੇ ਅਲੀਸ਼ਾ ਨਾਲ ਨਜ਼ਰ ਆਉਂਦੀ ਹੈ ਅਤੇ ਉਨ੍ਹਾਂ ਨਾਲ ਕਈ ਤਸਵੀਰਾਂ ਅਤੇ ਵੀਡੀਓ ਸਾਂਝੀ ਕਰਦੀ ਰਹਿੰਦੀ ਹੈ। ਅਦਾਕਾਰਾ ਦੇ ਪੁੱਤਰ ਬਾਰੇ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ। ਸੁਸ਼ਮਿਤਾ ਨੇ ਇੰਸਟਾਗ੍ਰਾਮ ’ਤੇ ਇਹ ਤਸਵੀਰ ਸਾਂਝੀ ਕੀਤੀ ਹੈ। ਜਿਸ ’ਚ ਇਕ ਪਿਆਰਾ ਬੱਚਾ ਉਨ੍ਹਾਂ ਦੀ ਗੋਦ ’ਚ ਬੈਠਾ ਨਜ਼ਰ ਆ ਰਿਹਾ ਹੈ। ਦੱਸ ਦਈਏ ਇਹ ਉਨ੍ਹਾਂ ਦਾ Godson ਹੈ। ਜਿਸ ਦੀ ਤਸਵੀਰ ਉਨ੍ਹਾਂ ਨੇ ਸ਼ੇਅਰ ਕੀਤੀ ਹੈ।

sushmita sen latest pic Image Source: Instagram

ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਸ ਤਸਵੀਰ ਨੂੰ ਸੇਅਰ ਕਰਦੇ ਹੋਏ ਲਿਖਿਆ ਹੈ- ‘ਇਹ ਇੱਕ ਔਰਤ ਦੀ ਦੁਨੀਆ ਹੈ ਅਤੇ ਮੈਂ ਇਸ ’ਚ ਇੱਕ ਆਦਮੀ ਹਾਂ, ਮੇਰੇ ਸੁੰਦਰ, ਸਭ ਤੋਂ ਪਿਆਰੇ, ਦਿਆਲੂ ਅਤੇ ਸ਼ਰਾਰਤੀ Godson ਨੂੰ ਤੀਸਰਾ ਜਨਮਦਿਨ ਮੁਬਾਰਕ, ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ, ਸਾਡੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਲਈ ਤੁਹਾਡਾ ਧੰਨਵਾਦ।’ ਇਸ ਪੋਸਟ ਉੱਤੇ ਸੁਸ਼ਮਿਤਾ ਸੇਨ ਦੀ ਭਾਬੀ ਚਾਰੂ ਨੇ ਵੀ ਕਮੈਂਟ ਕੀਤਾ ਹੈ।

sushmita sen Image Source: Instagram

ਅਦਾਕਾਰਾ ਦੇ ਗੋਡਪੁੱਤਰ ਦਾ ਨਾਂ ‘ਅਮੇਡੀਅਸ’ ਹੈ। ਇਹ ਤਸਵੀਰ ‘ਅਮੇਡੀਅਸ’ ਦੇ ਜਨਮਦਿਨ ਸਮਾਰੋਹ ਦੀ ਹੈ। ਤੁਹਾਨੂੰ ਦੱਸ ਦੇਈਏ ਦਰਅਸਲ ਤਸਵੀਰ ’ਚ ਅਦਾਕਾਰਾ ਦੇ ਦੋਸਤ ਦਾ ਪੁੱਤਰ ਹੈ। ਜਿਸ ਨੂੰ ਉਹ ਆਪਣਾ ਪੁੱਤਰ ਮੰਨਦੀ ਹੈ।

 

 

View this post on Instagram

 

A post shared by Sushmita Sen (@sushmitasen47)

You may also like