ਇਸ ਫੁੱਲ ਨਾਲ ਤੁਸੀਂ ਵੀ ਸ਼ੂਗਰ ਰੋਗ ਦਾ ਕਰ ਸਕਦੇ ਹੋ ਇਲਾਜ

written by Rupinder Kaler | November 13, 2020

ਸ਼ੂਗਰ ਅਜਿਹਾ ਰੋਗ ਹੈ ਜਿਸ ਦਾ ਕੋਈ ਪੱਕਾ ਇਲਾਜ ਨਹੀਂ ਹੈ । ਪਰ ਇਸ ਤੇ ਅਸੀਂ ਬਹੁਤ ਹੱਦ ਤੱਕ ਕੰਟਰੋਲ ਕਰ ਸਕਦੇ ਹਾਂ । ਇਸ ਲਈ ਸਾਨੂੰ ਆਪਣੇ ਖਾਣ ਪੀਣ ਤੇ ਖ਼ਾਸ ਧਿਆਨ ਦੇਣਾ ਪਵੇਗਾ । ਪਰ ਕੁਦਰਤ ਨੇ ਸਾਨੂੰ ਕੁਝ ਅਜਿਹੀਆਂ ਚੀਜਾਂ ਵੀ ਦਿੱਤੀਆਂ ਹਨ ਜਿਨ੍ਹਾਂ ਨੂੰ ਅਪਣਾ ਕੇ ਅਸੀਂ ਇਸ ਰੋਗ ਨੂੰ ਦੂਰ ਰੱਖ ਸਕਦੇ ਹਾਂ । ਇੱਕ ਖੋਜ ਮੁਤਾਬਿਕ ਕੇਲੇ ਦੇ ਬੂਟੇ 'ਤੇ ਲੱਗਣ ਵਾਲੇ ਫੁੱਲ ਇਸ ਬਿਮਾਰੀ ਤੋਂ ਛੁਟਕਾਰਾ ਦਿਵਾ ਸਕਦੇ ਹਨ, ਕਿਉਂਕਿ ਕੇਲੇ ਦੇ ਪੂਰੇ ਰੁੱਖ 'ਚ ਔਸ਼ਧੀ ਗੁਣ ਭਰੇ ਹੁੰਦੇ ਹਨ।

banana-flower

ਹੋਰ ਪੜ੍ਹੋ :

 

ਸਾਲ 2011 ਵਿੱਚ ਆਈ ਇੱਕ ਰਿਸਰਚ ਦੇ ਮੁਤਾਬਕ ਕੇਲੇ ਦੇ ਫੁੱਲ ਵਿੱਚ ਅਜਿਹੀਆਂ ਕਈ ਚੀਜਾਂ ਹਨ ਜੋ ਸ਼ੂਗਰ ਵਿੱਚ ਦਵਾਈ ਦਾ ਕੰਮ ਕਰਦੀਆਂ ਹਨ। ਕੇਲੇ ਦੇ ਫੁੱਲ ਨੂੰ ਤੁਸੀਂ ਚਾਹੋ ਤਾਂ ਕੱਚਾ ਖਾ ਸਕਦੇ ਹੋ ਜਾਂ ਫਿਰ ਉਸ ਦੇ ਕਈ ਤਰ੍ਹਾਂ ਦੇ ਪਕਵਾਨ ਵੀ ਬਣਾ ਸਕਦੇ ਹੋ। ਨੈਸ਼ਨਲ ਸੈਂਟਰ ਫਾਰ ਬਾਇਓਟੈਕਨੋਲਾਜੀ ਇਨਫਾਰਮੇਸ਼ਨ ਦੀ ਖੋਜ ਵਿੱਚ ਇਹ ਗੱਲ ਸਾਹਮਣੇ ਆਈ ਕਿ ਕੇਲੇ ਦਾ ਫੁੱਲ ਸ਼ੂਗਰ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਹੈ।

banana-flower

ਇਸ ਰਿਸਰਚ ਵਿੱਚ ਪਾਇਆ ਗਿਆ ਕਿ ਕੇਲੇ ਦਾ ਫੁੱਲ ਸ਼ੱਕਰ ਰੋਗ ਦੇ ਮਰੀਜਾਂ ਵਿੱਚ ਬਲੱਡ ਸ਼ੂਗਰ ਕੰਟਰੋਲ ਕਰਨ ਵਿੱਚ ਫਾਇਦੇਮੰਦ ਹੈ। ਰਿਸਰਚ ਕਹਿੰਦੀ ਹੈ ਕਿ ਫੁੱਲ ਦੇ ਸੇਵਨ ਨਾਲ ਸਰੀਰ ਵਿੱਚ ਇੱਕ ਖਾਸ ਪ੍ਰੋਟੀਨ ਬਣਨਾ ਘੱਟ ਹੁੰਦਾ ਹੈ ਜੋ ਸ਼ੂਗਰ ਨੂੰ ਵਧਾਉਣ ਲਈ ਜ਼ਿੰਮੇਦਾਰ ਹੈ। ਕੇਲੇ ਦੇ ਫੁੱਲ ਦਾ ਸੇਵਨ ਤੁਸੀਂ ਕੱਚਾ ਵੀ ਕਰ ਸਕਦੇ ਹੋ ਜਾਂ ਇਸ ਦੀ ਚਟਨੀ ਜਾਂ ਫਿਰ ਸਬਜੀ ਬਣਾ ਕੇ ਖਾ ਸਕਦੇ ਹੋ।

banana-flower

ਇਸ ਤੋਂ ਇਲਾਵਾ ਇਸ ਦਾ ਸੇਵਨ ਤੁਸੀ ਸਲਾਦ ਦੇ ਰੂਪ ਵਿੱਚ ਵੀ ਕਰ ਸਕਦੇ ਹੋ। ਦੱਸ ਦੇਈਏ ਕਿ ਸ਼ੱਕਰ ਰੋਗ ਨਾ ਵੀ ਹੋ ਤਾਂ ਵੀ ਕੇਲੇ ਦੇ ਫੁੱਲ ਦਾ ਸੇਵਨ ਸਿਹਤ ਅਤੇ ਸਰੀਰ ਲਈ ਬਹੁਤ ਫਾਇਦੇਮੰਦ ਹੈ। ਕੇਲੇ ਦੇ ਫੁੱਲ ਵਿੱਚ ਆਇਰਨ ਚੰਗੀ ਮਾਤਰਾ ਵਿੱਚ ਹੁੰਦਾ ਹੈ ਜਿਸਦੇ ਨਾਲ ਖੂਨ ਵਧਦਾ ਹੈ ਤੇ ਇਸ ਤੋਂ ਇਲਾਵਾ ਇਹ ਪੇਟ ਲਈ ਵੀ ਫਾਇਦੇਮੰਦ ਹੈ।

0 Comments
0

You may also like