ਨਵੇਂ ਸਾਲ ਤੋਂ ਪਹਿਲਾਂ ਕਰੀਨਾ ਕਪੂਰ ਨੇ ਸ਼ੇਅਰ ਕੀਤੀ ਛੋਟੇ ਬੇਟੇ ਜੇਹ ਦੀ ਕਿਊਟ ਜਿਹੀ ਤਸਵੀਰ, ਦੱਸਿਆ ਕਿਉਂ ਰਿਹਾ 2021 ਖ਼ਾਸ

written by Lajwinder kaur | December 31, 2021

ਹਰ ਕੋਈ ਨਵੇਂ ਸਾਲ ਦੀ ਉਡੀਕ ਕਰ ਰਿਹਾ ਹੈ ਜਿਸ ਕਰਕੇ ਕਲਾਕਾਰਾਂ ਤੋਂ ਲੈ ਕੇ ਆਮ ਲੋਕ ਹਰ ਕੋਈ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਸਾਂਝਾ ਕਰ ਰਿਹਾ ਹੈ। ਕੁਝ ਯਾਦਾਂ ਹਨ ਜੋ ਅਸੀਂ ਰੱਖਣਾ ਚਾਹੁੰਦੇ ਹਾਂ। ਕਰੀਨਾ ਕਪੂਰ Kareena Kapoor ਲਈ 2021 ਬਹੁਤ ਖਾਸ ਰਿਹਾ ਹੈ। ਉਨ੍ਹਾਂ ਦੇ ਦੂਜੇ ਪੁੱਤਰ ਜੇਹ ਅਲੀ ਖਾਨ ਦਾ ਜਨਮ ਹੋਇਆ। ਹੁਣ ਜਦੋਂ ਕਿ ਇਹ ਸਾਲ ਖਤਮ ਹੋਣ ਵਿੱਚ ਬਸ ਕੁਝ ਸਮਾਂ ਹੀ ਹੈ,ਤਾਂ ਕਰੀਨਾ ਨੇ ਪੁੱਤਰ ਜੇਹ ਦੀ ਇੱਕ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ। ਜਿਸ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।

kareena kapoor khan with family at christmas image source- instagram

ਹੋਰ ਪੜ੍ਹੋ : ਧਰਮਿੰਦਰ ਨੇ ਆਪਣੇ ਰਸੋਈਏ ਦੀ ਬੇਟੀ ਦੀ ਫੋਟੋ ਸ਼ੇਅਰ ਕਰਦੇ ਹੋਏ ਕਿਹਾ 'ਮਾਈ ਡਾਰਲਿੰਗ ਡੌਲ', ਤਾਂ ਪ੍ਰਸ਼ੰਸਕਾਂ ਨੇ ਦਿੱਤੀ ਇਸ ਤਰ੍ਹਾਂ ਦੀ ਪ੍ਰਤੀਕਿਰਿਆ

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕਰੀਨਾ ਨੇ ਲਿਖਿਆ ਹੈ ਲਿਖਿਆ ਕਿ 2021 ਦਾ ਸਭ ਤੋਂ ਖਾਸ ਪਲ ਜਿਹੜਾ ਉਸ ਲਈ ਸਭ ਤੋਂ ਵਧੀਆ ਰਿਹਾ ਹੈ। ਕਰੀਨਾ ਨੇ ਇਹ ਵੀ ਦੱਸਿਆ ਕਿ ਉਸ ਦੇ ਬੇਟੇ ਜੇਹ ਦੇ ਅਗਲੇ ਦੋ ਦੰਦ ਨਿਕਲ ਚੁੱਕੇ ਹਨ। ਤਸਵੀਰ ਦੇ ਦੋ ਦੰਦ ਨਜ਼ਰ ਆ ਰਹੇ ਹਨ। ਜੇਹ ਦਾ ਚਿਹਰਾ ਖਿਡੌਣੇ ਨਾਲ ਅੱਧਾ ਢੱਕਿਆ ਹੋਇਆ ਹੈ। ਜਿਸ ਕਰਕੇ ਉਸਦੇ ਅਗਲੇ ਦੋ ਦੰਦ ਹੀ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਨਾਲ ਹੀ ਆਪਣੇ ਪ੍ਰਸ਼ੰਸਕਾਂ ਨੂੰ ਆਉਣ ਵਾਲੇ ਸਾਲ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ ਨੇ।

kareena kapoor khan and jeh ali khan with family image source- instagram

ਦੱਸ ਦਈਏ ਕੁਝ ਦਿਨ ਪਹਿਲਾਂ ਹੀ ਕਰੀਨਾ ਕਪੂਰ ਖ਼ਾਨ ਕੋਰੋਨਾ ਤੋਂ ਠੀਕ ਹੋਈ ਹੈ। ਜਦੋਂ ਉਸਦਾ ਟੈਸਟ ਪਾਜ਼ੀਟਿਵ ਆਇਆ ਤਾਂ ਉਹ ਕੁਆਰੰਟੀਨ ਵਿੱਚ ਸੀ। ਉਸ ਨੇ ਇੱਕ ਪੋਸਟ ਲਿਖ ਕੇ ਦੱਸਿਆ ਸੀ ਕਿ ਉਹ ਆਪਣੇ ਦੋ ਬੱਚਿਆਂ ਨੂੰ ਬਹੁਤ ਯਾਦ ਕਰ ਰਹੀ ਹੈ।

ਹੋਰ ਪੜ੍ਹੋ : ਰੋਹਨਪ੍ਰੀਤ ਸਿੰਘ ਨੇ ਆਪਣੀ ਪਤਨੀ ਨੇਹਾ ਕੱਕੜ ਦੇ ਲਈ ਪਿਆਰਾ ਜਿਹਾ ਗੀਤ ਲਿਖਿਆ, ਗੀਤ ਗਾ ਕੇ ਨੇਹੂ ਲਈ ਜ਼ਾਹਿਰ ਕੀਤਾ ਪਿਆਰ, ਦੇਖੋ ਵੀਡੀਓ

ਜੇ ਗੱਲ ਕਰੀਏ ਕਰੀਨਾ ਕਪੂਰ ਦੇ ਵਰਕ ਫਰੰਟ ਦੀ ਤਾਂ ਉਹ ਆਉਣ ਵਾਲੀ ਫ਼ਿਲਮ ਦੀ ਗੱਲ ਕਰੀਏ ਤਾਂ ਉਹ ਆਮਿਰ ਖਾਨ ਨਾਲ 'ਲਾਲ ਸਿੰਘ ਚੱਢਾ' 'ਚ ਨਜ਼ਰ ਆਵੇਗੀ। ਇਹ ਫ਼ਿਲਮ ਵਿਸਾਖੀ ਦੇ ਮੌਕੇ 'ਤੇ ਯਾਨੀਕਿ 14 ਅਪ੍ਰੈਲ 2022 ਨੂੰ ਰਿਲੀਜ਼ ਹੋਵੇਗੀ।


 

You may also like