ਹੋਣ ਵਾਲੇ ਬੱਚੇ ਦੇ ਲਈ ਖਰੀਦਦਾਰੀ ਵੀ ਕਰਨ ਲੱਗ ਪਏ ਬਿਪਾਸ਼ਾ ਬਾਸੂ ਦੇ ਪਤੀ ਕਰਣ ਸਿੰਘ ਗਰੋਵਰ, ਵੀਡੀਓ ਆਇਆ ਸਾਹਮਣੇ

written by Shaminder | August 17, 2022

ਬਿਪਾਸ਼ਾ ਬਾਸੂ (Bipasha Basu)  ਅਤੇ ਕਰਣ ਸਿੰਘ ਗਰੋਵਰ (Karan Singh Grover)  ਨੇ ਬੀਤੇ ਦਿਨ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਮਾਪੇ ਬਣਨ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਅਦਾਕਾਰ ਕਰਣ ਸਿੰਘ ਗਰੋਵਰ ਨੇ ਆਪਣੇ ਹੋਣ ਵਾਲੇ ਬੱਚੇ ਦੇ ਲਈ ਸ਼ਾਪਿੰਗ ਵੀ ਕਰਨੀ ਸ਼ੁਰੂ ਕਰ ਦਿੱਤੀ ਹੈ । ਕਰਣ ਸਿੰਘ ਗਰੋਵਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਆਪਣੇ ਹੋਣ ਵਾਲੇ ਬੱਚੇ ਦੇ ਲਈ ਸ਼ਾਪਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ ।

Bipasha Basu image From instagram

ਹੋਰ ਪੜ੍ਹੋ : ਜਲਦ ਮਾਪੇ ਬਣਨ ਜਾ ਰਹੇ ਹਨ ਬਿਪਾਸ਼ਾ ਬਾਸੂ ਅਤੇ ਕਰਣ ਸਿੰਘ ਗਰੋਵਰ, ਅਦਾਕਾਰਾ ਨੇ ਪਹਿਲੀ ਵਾਰ ਬੇਬੀ ਬੰਪ ਨਾਲ ਸਾਂਝੀ ਕੀਤੀ ਤਸਵੀਰ

ਤੁਹਾਨੂੰ ਦੱਸ ਦਿੰਦੇ ਹਾਂ ਕਿ ਬਿਪਾਸ਼ਾ ਤੇ ਕਰਣ ਨੇ 30 ਅਪ੍ਰੈਲ 2016 ਵਿੱਚ ਵਿਆਹ ਕਰਵਾਇਆ ਸੀ । ਇਸ ਤੋਂ ਬਾਅਦ ਇਹ ਜੋੜੀ ਆਪਣੀ ਮੈਰਿਡ ਲਾਈਫ ਖੂਬ ਇਨਜੁਆਏ ਕਰ ਰਹੀ ਹੈ । ਕਰਣ ਨੇ ਬਿਪਾਸ਼ਾ ਤੋਂ ਪਹਿਲਾਂ ਦੋ ਵਿਆਹ ਕਰਵਾਏ ਸਨ ਹਾਲਾਂਕਿ ਦੋਹਾਂ ਤੋਂ ਉਹਨਾਂ ਦਾ ਤਲਾਕ ਹੋ ਚੁੱਕਿਆ ਹੈ ।

Bipasha Basu

ਹੋਰ ਪੜ੍ਹੋ : ਦੋਗਲੇ ਲੋਕਾਂ ਬਾਰੇ ਭਾਈ ਸਾਹਿਬ ਨੇ ਬਿਆਨ ਕੀਤਾ ਗੁਰੂ ਸਾਹਿਬ ਦਾ ਫਰਮਾਨ, ਦਰਸ਼ਨ ਔਲਖ ਨੇ ਸਾਂਝਾ ਕੀਤਾ ਵੀਡੀਓ

ਵਿਆਹ ਤੋਂ ਬਾਅਦ ਬਿਪਾਸ਼ਾ ਨੇ ਫ਼ਿਲਮੀ ਦੁਨੀਆ ਤੋਂ ਦੂਰੀ ਬਣਾ ਲਈ ਸੀ । ਪਰ ਉਹ ਸੋਸ਼ਲ ਮੀਡੀਆ ‘ਤੇ ਅਕਸਰ ਪਤੀ ਦੇ ਨਾਲ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਕੁਝ ਸਮਾਂ ਪਹਿਲਾਂ ਵੀ ਇਸ ਜੋੜੀ ਦੀ ਨਵਜਾਤ ਬੱਚੇ ਦੇ ਨਾਲ ਤਸਵੀਰ ਸਾਹਮਣੇ ਆਈ ਸੀ ।

Wow! Bipasha Basu and Karan Singh Grover are expecting their first child Image Source: Twitter

ਇਸ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਤਰ੍ਹਾਂ ਦੇ ਕਮੈਂਟਸ ਲੋਕਾਂ ਦੇ ਵੱਲੋਂ ਕੀਤੇ ਜਾ ਰਹੇ ਹਨ । ਪਰ ਹੁਣ ਇਹ ਖ਼ਬਰਾਂ ਹਕੀਕਤ ‘ਚ ਬਦਲਣ ਜਾ ਰਹੀਆਂ ਹਨ ਅਤੇ ਜਲਦ ਹੀ ਦੋਵੇਂ ਜਣੇ ਇੱਕ ਬੱਚੇ ਦੇ ਮਾਪੇ ਬਣਨ ਜਾ ਰਹੇ ਹਨ ।

 

View this post on Instagram

 

A post shared by CineRiser (@cineriserofficial)

You may also like