ਕਿਸੇ ਔਸ਼ਧੀ ਤੋਂ ਘੱਟ ਨਹੀਂ ਕਾਲੀ ਮਿਰਚ, ਕਈ ਬਿਮਾਰੀਆਂ ਨੂੰ ਰੱਖਦੀ ਹੈ ਦੂਰ

written by Rupinder Kaler | October 13, 2021

ਆਯੁਰਵੇਦ ’ਚ ਕਾਲੀ ਮਿਰਚ (black pepper benefits) ਅਜਿਹੀ ਔਸ਼ਧੀ ਹੈ, ਜਿਹੜੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਲਈ ਲਾਹੇਵੰਦ ਹੈ। ਇਸ ਲਈ ਜ਼ਰੂਰੀ ਹੈ ਕਿ ਕਾਲੀ ਮਿਰਚ ਦਾ ਸੇਵਨ ਸਹੀ ਮਾਤਰਾ ’ਚ ਕੀਤਾ ਜਾ ਸਕੇ। ਹਰ ਰੋਜ਼ 2 ਤੋਂ 3 ਕਾਲੀ ਮਿਰਚ ਦੇ ਦਾਣੇ ਤੁਹਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹਨ। ਕਾਲੀ ਮਿਰਚ (black pepper benefits) ਵਿਟਾਮਿਨ-ਸੀ, ਏ ਤੇ ਹੋਰ ਐਂਟੀ-ਆਕਸੀਡੈਂਟ ਨਾਲ ਭਰਪੂਰ ਹੈ। ਔਰਤਾਂ ’ਚ ਇਸ ਦੇ ਸੇਵਨ ਨਾਲ ਛਾਤੀ ਦੇ ਕੈਂਸਰ ਦਾ ਖ਼ਤਰਾ ਕਾਫ਼ੀ ਘੱਟ ਹੋ ਜਾਂਦਾ ਹੈ।

black-pepper

ਹੋਰ ਪੜ੍ਹੋ :

ਗਾਇਕਾ ਪਰਵੀਨ ਭਾਰਟਾ ਨੇ ਸ਼ੇਅਰ ਕੀਤੀਆਂ ਪਰਿਵਾਰ ਦੇ ਨਾਲ ਤਸਵੀਰਾਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

Health And Fitness : Know Healthy Beneifits Of Black Pepper

ਕਾਲੀ ਮਿਰਚ (black pepper benefits) ਡਿਪਰੈਸ਼ਨ ਦੂਰ ਕਰਨ ’ਚ ਮਦਦ ਕਰਦੀ ਹੈ। ਇਸ ਦਾ ਸੇਵਨ ਦੰਦਾਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਂਦਾ ਹੈ। ਇਸ ਨਾਲ ਮਸੂੜਿਆਂ ਦੇ ਦਰਦ ਤੋਂ ਵੀ ਨਿਜਾਤ ਮਿਲਦੀ ਹੈ। ਕਾਲੀ ਮਿਰਚ (black pepper benefits) ਗੈਸ ਤੇ ਤੇਜ਼ਾਬ ਬਣਨ ਦੀ ਸਮੱਸਿਆ ਨੂੰ ਦੂਰ ਕਰਦੀ ਹੈ। ਪੇਟ ਦੇ ਕੀੜਿਆਂ ਦੀ ਸਮੱਸਿਆ ’ਚ ਵੀ ਫ਼ਾਇਦੇਮੰਦ ਹੈ।

black pepper

ਇਸ ਦੇ ਸੇਵਨ ਨਾਲ ਖੰਘ ਤੇ ਜ਼ੁਕਾਮ ਤੋਂ ਰਾਹਤ ਮਿਲਦੀ ਹੈ ਤੇ ਗਲ਼ਾ ਵੀ ਸਾਫ਼ ਰਹਿੰਦਾ ਹੈ। ਇਸ ਨਾਲ ਯੂਰੀਆ ਦੀ ਵੱਧ ਰਹੀ ਸਮੱਸਿਆ ਤੋਂ ਨਿਜਾਤ ਮਿਲਦੀ ਹੈ। ਯੂਰੀਆ ਵਧਣ ਨਾਲ ਜੋੜਾਂ ’ਚ ਦਰਦ ਹੁੰਦਾ ਹੈ। ਕਾਲੀ ਮਿਰਚ ਦੇ ਦੋ-ਤਿੰਨ ਦਾਣੇ ਸਵੇਰੇ ਖਾਣਾ ਖਾਣ ਤੋਂ ਪਹਿਲਾਂ ਖਾਣ ਨਾਲ ਯੂਰੀਆ ਦੀ ਸਮੱਸਿਆ ਦੂਰ ਹੋ ਜਾਂਦੀ ਹੈ।

0 Comments
0

You may also like