ਕਾਲੀ ਮਿਰਚ ਸਿਰਫ ਖਾਣੇ ਦਾ ਸਵਾਦ ਹੀ ਨਹੀਂ ਵਧਾਉਂਦੀ, ਇਸ ਦੇ ਹੋਰ ਵੀ ਕਈ ਫਾਇਦੇ ਹਨ

written by Rupinder Kaler | June 21, 2021

ਕਾਲੀ ਮਿਰਚ ਖਾਣੇ ਦਾ ਸਵਾਦ ਹੀ ਨਹੀਂ ਵਧਾਉਂਦੀ ਬਲਕਿ ਕਈ ਬਿਮਾਰੀਆਂ ਨੂੰ ਵੀ ਦੂਰ ਰੱਖਦੀ ਹੈ ।ਕਾਲੀ ਮਿਰਚ ਅਤੇ ਸ਼ਹਿਦ ਦਾ ਸੇਵਨ ਕਰ ਨਾਲ ਮੌਸਮੀ ਸਰਦੀ ਜ਼ੁਕਾਮ, ਖਾਂਸੀ ਅਤੇ ਬੁਖ਼ਾਰ ਤੋਂ ਆਰਾਮ ਮਿਲਦਾ ਹੈ। ਜੇ ਤੁਹਾਨੂੰ ਵੀ ਇਨ੍ਹਾਂ ਵਿਚੋਂ ਕੋਈ ਸਮੱਸਿਆ ਹੈ, ਤਾਂ ਕਾਲੀ ਮਿਰਚ ਪਾਊਡਰ ਨੂੰ ਸ਼ਹਿਦ ਨਾਲ ਮਿਕਸ ਕਰ ਕੇ ਸੇਵਨ ਕਰੋ। ਇਸ ਦੇ ਨਾਲ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਢਿੱਡ ਫੁੱਲਣਾ, ਐਸੀਡਿਟੀ ਅਲਸਰ ਜਿਹੀਆਂ ਸਮੱਸਿਆਵਾਂ ਤੋਂ ਆਰਾਮ ਮਿਲਦਾ ਹੈ। black-pepper ਹੋਰ ਪੜ੍ਹੋ : ਟਰੈਂਡਿੰਗ ‘ਚ ਛਾਇਆ ਗਾਇਕ ਕਾਕਾ ਦਾ ਨਵਾਂ ਗੀਤ ‘Viah Di Khabar’, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ black pepper ਇੱਕ ਰਿਸਰਚ ਅਨੁਸਾਰ ਕਾਲੀ ਮਿਰਚ ਵਿਚ ਪਾਏ ਜਾਣ ਵਾਲੇ ਪੋਸ਼ਕ ਗੁਣ ਸਰੀਰ ਵਿੱਚ ਮੌਜੂਦ ਗੁੱਡ ਬੈਕਟੀਰੀਆ ਨੂੰ ਵਧਾਉਂਦੇ ਹਨ । ਜਿਨ੍ਹਾਂ ਲੋਕਾਂ ਨੂੰ ਅਸਥਮਾ ਅਤੇ ਦਮਾ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਲਈ ਕਾਲੀ ਮਿਰਚ ਅਤੇ ਸ਼ਹਿਦ ਦਾ ਸੇਵਨ ਬਹੁਤ ਫ਼ਾਇਦੇਮੰਦ ਹੁੰਦਾ ਹੈ। ਜੇ ਕੰਮ ਕਰਦਿਆਂ ਤੁਹਾਨੂੰ ਮਾਮੂਲੀ ਸੱਟਾਂ ਲੱਗਦੀਆਂ ਹਨ, ਤਾਂ ਕਾਲੀ ਮਿਰਚ ਲਗਾਓ। black-pepper ਇਸ ਵਿਚ ਮੌਜੂਦ ਐਂਟੀ-ਸੈਪਟਿਕ ਅਤੇ ਐਂਟੀ-ਬੈਕਟੀਰੀਆ ਸੱਟ ਨੂੰ ਜਲਦੀ ਠੀਕ ਕਰਦੇ ਹਨ। ਕਾਲੀ ਮਿਰਚ ਦੇ ਤੇਲ ਦੀ ਖੁਸ਼ਬੂ ਨੂੰ ਸੁੰਘਣ ਨਾਲ ਤੰਬਾਕੂਨੋਸ਼ੀ ਦੀ ਲਾਲਸਾ ਨਹੀਂ ਹੁੰਦੀ। ਅਜਿਹੀ ਸਥਿਤੀ ਵਿਚ ਜੇ ਤੁਸੀਂ ਵੀ ਤੰਬਾਕੂਨੋਸ਼ੀ ਦੀ ਲਤ ਤੋਂ ਪ੍ਰੇਸ਼ਾਨ ਹੋ, ਤਾਂ ਮਿਰਚ ਦੇ ਤੇਲ ਦੀਆਂ ਬੂੰਦਾਂ ਨੂੰ ਹਰ ਰੋਜ਼ ਸੁੰਘੋਂ।

0 Comments
0

You may also like