ਬੀ ਐੱਨ ਸ਼ਰਮਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਦਿਲਚਸਪ ਗੱਲਾਂ

written by Shaminder | August 23, 2022

ਅਦਾਕਾਰ ਬੀ ਐੱਨ ਸ਼ਰਮਾ (BN Sharma )ਦਾ ਅੱਜ ਜਨਮ ਦਿਨ (Birthday)  ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਅਤੇ ਕਰੀਅਰ ਦੇ ਨਾਲ ਜੁੜੀਆਂ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ । ਬੀ ਐੱਨ ਸ਼ਰਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ  1985 ‘ਚ ਇੱਕ ਟੀਵੀ ਸ਼ੋਅ ਤੋਂ ਕੀਤੀ ਸੀ । ਉਨ੍ਹਾਂ ਨੇ ਪੰਜਾਬੀ ਅਦਾਕਾਰ ਅਤੇ ਪ੍ਰਸਿੱਧ ਕਾਮੇਡੀਅਨ ਜਸਪਾਲ ਭੱਟੀ ਦੇ ਨਾਲ ਵੀ ਕੰਮ ਕੀਤਾ ਸੀ ।

B.N.-Sharma, image From google

ਹੋਰ ਪੜ੍ਹੋ : ਬੀ.ਐੱਨ. ਸ਼ਰਮਾ ਨੇ ਕਰਵਾਏ ਹੋਏ ਹਨ ਪੰਜ ਵਿਆਹ, ਦੇਖੋ ਵੀਡਿਓ 

ਜਲੰਧਰ ਦੂਰਦਰਸ਼ਨ ‘ਤੇ ਅਕਸਰ ਉਹ ਸੀਰੀਅਲਸ ‘ਚ ਨਜ਼ਰ ਆਉਂਦੇ ਸਨ । ਬੀ ਐੱਨ ਸ਼ਰਮਾ ਦਾ ਪਰਿਵਾਰ ਪਾਕਿਸਤਾਨ ਦੇ ਗੁੱਜਰਾਂਵਾਲਾ ਦੇ ਨਾਲ ਸਬੰਧ ਰੱਖਦਾ ਸੀ । ਉਨ੍ਹਾਂ ਦਾ ਜਨਮ 23 ਅਗਸਤ 1952 ਨੂੰ ਰੋਪੜ ‘ਚ ਹੋਇਆ ਸੀ । ਉਨ੍ਹਾਂ ਦੇ ਮਾਪੇ ਨਹੀਂ ਸਨ ਚਾਹੁੰਦੇ ਕਿ ਉਨ੍ਹਾਂ ਦਾ ਪੁੱਤਰ ਅਦਾਕਾਰ ਬਣੇ । ਉਹ ਬੀਐੱਨ ਸ਼ਰਮਾ ਨੂੰ ਇੰਜੀਨੀਅਰ ਬਨਾਉਣਾ ਚਾਹੁੰਦੇ ਸਨ।

Actor BN Sharma image From google

ਹੋਰ ਪੜ੍ਹੋ :  ਮਿਸ ਪੂਜਾ ਨੇ ਸਾਂਝਾ ਕੀਤਾ ਮਜ਼ੇਦਾਰ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਪਰ 1972 ‘ਚ ਉਹ ਚੰਡੀਗੜ੍ਹ ਆ ਗਏ ਅਤੇ ਇੱਥੇ ਹੀ ਉਨ੍ਹਾਂ ਨੇ ਥੀਏਟਰ ਜੁਆਇਨ ਕਰ ਲਿਆ । ਇੱਥੋਂ ਹੀ ਉਨ੍ਹਾਂ ਨੂੰ ਅਦਾਕਾਰੀ ਦੀ ਚੇਟਕ ਲੱਗੀ । ਅਦਾਕਾਰੀ ਦੇ ਖੇਤਰ ‘ਚ ਕਰੀਅਰ ਬਨਾਉਣ ਦੇ ਨਾਲ-ਨਾਲ ਉਨ੍ਹਾਂ ਨੇ ਪੁਲਿਸ ਵਿਭਾਗ ‘ਚ ਵੀ ਨੌਕਰੀ ਕੀਤੀ । ਇਸੇ ਦੌਰਾਨ ਹੀ ਉਨ੍ਹਾਂ ਨੇ ਫ਼ਿਲਮਾਂ ਵੀ ਕੀਤੀਆਂ ।

Gippy-Grewal and BN Sharma-min image From google

ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਤਿੰਨ ਪੁੱਤਰ ਅਤੇ ਇੱਕ ਧੀ ਹੈ ।ਜੇ ਗੱਲ ਕਰੀਏ ਬੀ.ਐੱਨ ਸ਼ਰਮਾ ਦੇ ਵਰਕ ਫਰੰਟ ਦੀ ਤਾਂ ਉਹ ਵਿਸਾਖੀ ਲਿਸਟ, ਜੱਟ ਫ਼ ਜੂਲੀਅਟ ੨, ਕੈਰੀ ਓਨ ਜੱਟਾ, ਮੰਜੇ ਬਿਸਤਰੇ, ਕੈਰੀ ਆਨ ਜੱਟਾ ੨, ਗੋਲਕ ਬੁਗਨੀ ਬੈਂਕ ਤੇ ਬਟੂਆ, ਮੁੰਡਾ ਫਰੋਦਕੋਟੀਆ, ਖ਼ਤਰੇ ਦਾ ਘੁੱਗੂ ਵਰਗੀ ਕਈ ਸੁਪਰ ਹਿੱਟ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ ।

 

View this post on Instagram

 

A post shared by Bnsharmaofficial (@bnsharma_official)

You may also like