ਸੋਨਾਕਸ਼ੀ ਸਿਨਹਾ ਦੇ ਵਿਆਹ 'ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਲਈ ਹੋਣਗੇ ਅਨੋਖੇ ਨਿਯਮ, ਲਾਲ ਰੰਗ ਦੇ ਕੱਪੜੇ ਪਾਉਣ 'ਤੇ ਹੋਵੇਗੀ ਪਾਬੰਦੀ

ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਜਲਦ ਹੀ ਵਿਆਹ ਕਰਵਾਉਣ ਜਾ ਰਹੀ ਹੈ। ਹਾਲ ਹੀ ਵਿੱਚ ਸੋਨਕਾਸ਼ੀ ਦੇ ਵਿਆਹ ਨੂੰ ਲੈ ਕੇ ਕਈ ਅਪਡੇਟਸ ਸਾਹਮਣੇ ਆਏ ਹਨ, ਜਿਸ 'ਚ ਅਦਾਕਾਰਾ ਦੇ ਵੈਡਿੰਗ ਵੈਨਯੂ ਤੇ ਮਹਿਮਾਨਾਂ ਦੀ ਲਿਸਟ ਤੋਂ ਲੈ ਕੇ ਡਰੈਸ ਕੋਡ ਤੱਕ ਹਰ ਚੀਜ਼ ਸ਼ਾਮਲ ਹੈ, ਆਓ ਜਾਣਦੇ ਹਾਂ ਇਸ ਬਾਰੇ।

Reported by: PTC Punjabi Desk | Edited by: Pushp Raj  |  June 15th 2024 12:22 PM |  Updated: June 15th 2024 12:22 PM

ਸੋਨਾਕਸ਼ੀ ਸਿਨਹਾ ਦੇ ਵਿਆਹ 'ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਲਈ ਹੋਣਗੇ ਅਨੋਖੇ ਨਿਯਮ, ਲਾਲ ਰੰਗ ਦੇ ਕੱਪੜੇ ਪਾਉਣ 'ਤੇ ਹੋਵੇਗੀ ਪਾਬੰਦੀ

Sonakshi Sinha Wedding: ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਜਲਦ ਹੀ ਵਿਆਹ ਕਰਵਾਉਣ ਜਾ ਰਹੀ ਹੈ। ਹਾਲ ਹੀ ਵਿੱਚ ਸੋਨਕਾਸ਼ੀ ਦੇ ਵਿਆਹ ਨੂੰ ਲੈ ਕੇ ਕਈ ਅਪਡੇਟਸ ਸਾਹਮਣੇ ਆਏ ਹਨ, ਜਿਸ 'ਚ ਅਦਾਕਾਰਾ ਦੇ ਵੈਡਿੰਗ ਵੈਨਯੂ ਤੇ ਮਹਿਮਾਨਾਂ ਦੀ ਲਿਸਟ ਤੋਂ ਲੈ ਕੇ ਡਰੈਸ ਕੋਡ ਤੱਕ ਹਰ ਚੀਜ਼ ਸ਼ਾਮਲ ਹੈ, ਆਓ ਜਾਣਦੇ ਹਾਂ ਇਸ ਬਾਰੇ। 

ਦੱਸ ਦਈਏ ਕਿ ਸੋਨਾਕਸ਼ੀ ਸਿਨਹਾ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਜ਼ਾਹੀਰ ਇਕਬਾਲ ਨੂੰ ਆਪਣਾ ਲਾਈਫ ਟਾਈਮ ਪਾਰਟਨਰ ਬਨਾਉਣ ਜਾ ਰਹੀ ਹੈ। ਦੋਵੇਂ ਪਿਛਲੇ 7 ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਅਕਸਰ ਇਕੱਠੇ ਨਜ਼ਰ ਆਉਣ ਵਾਲਾ ਇਹ ਜੋੜਾ ਇਸ ਸਾਲ ਅਤੇ ਇਸੇ ਮਹੀਨੇ ਵਿਆਹ ਕਰਨ ਜਾ ਰਿਹਾ ਹੈ। ਸੋਨਾਕਸ਼ੀ ਅਤੇ ਇਕਬਾਲ 23 ਜੂਨ 2024 ਨੂੰ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ।

ਅਦਾਕਾਰਾ ਦੇ ਵਿਆਹ ਦਾ ਆਡੀਓ ਕਾਰਡ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇੰਡਸਟਰੀ ਦੇ ਕੁਝ ਸੈਲੇਬਸ ਨੇ ਵੀ ਸੋਨਾਕਸ਼ੀ ਦੇ ਵਿਆਹ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਜੋੜੇ ਵੱਲੋਂ ਅਜੇ ਤੱਕ ਅਧਿਕਾਰਤ ਐਲਾਨ ਹੋਣ ਦੀ ਉਡੀਕ ਕੀਤੀ ਜਾ ਰਹੀ ਹੈ। 

 ਆਓ ਜਾਣਦੇ ਹਾਂ ਕਿ  ਸੋਨਾਕਸ਼ੀ ਸਿਨਹਾ ਦੇ ਵਿਆਹ ਦੀ ਪੂਰੀ ਜਾਣਕਾਰੀ, ਸਥਾਨ, ਤਰੀਕਾਂ ਅਤੇ ਮਹਿਮਾਨਾਂ ਦੀ ਸੂਚੀ ਤੋਂ ਲੈ ਕੇ ਵਿਆਹ ਦੇ ਨਿਯਮਾਂ ਤੱਕ ਸਭ ਕੁਝ 

ਸੋਨਾਕਸ਼ੀ ਤੇ ਜ਼ਾਹੀਰ ਇਕਬਾਲ ਦਾ ਵੈਡਿੰਗ ਕਾਰਡ 

ਸੋਨਾਕਸ਼ੀ ਦੇ ਵੈਡਿੰਗ ਕਾਰਡ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਨੂੰ ਬਹੁਤ ਹੀ ਫਿਲਮੀ ਢੰਗ ਨਾਲ ਬਣਾਇਆ ਗਿਆ ਹੈ। ਦੋਵੇਂ ਕਿਸੇ ਮੈਗਜ਼ੀਨ ਦੇ ਕਵਰ ਪੇਜ਼ ਉੱਤੇ ਰੋਮਾਂਟਿਕ ਪੋਸਟਰ ਵਿੱਚ ਇਕੱਠੇ ਨਜ਼ਰ ਆ ਰਹੇ ਹਨ। ਇਸ ਵਿੱਚ ਵਿਆਹ ਦਾ ਵੇਰਵਾ ਦਿੱਤਾ ਗਿਆ ਹੈ। ਆਡੀਓ 'ਚ ਦੋਵੇਂ ਆਪਣੇ ਵਿਆਹ ਲਈ ਦੋਸਤਾਂ ਅਤੇ ਪਰਿਵਾਰ ਵਾਲਿਆਂ ਨੂੰ ਸੱਦਾ ਦੇ ਰਹੇ ਹਨ।

ਸੋਨਾਕਸ਼ੀ ਸਿਨਹਾ ਦਾ ਵੈਡਿੰਗ ਡਰੈਸ ਕੋਡ

ਸੋਨਾਕਸ਼ੀ ਸਿਨਹਾ ਦਾ ਵਿਆਹ ਹੋਰ ਵੀ ਵੱਖਰਾ ਹੋਣ ਜਾ ਰਿਹਾ ਹੈ। ਉਨ੍ਹਾਂ ਨੇ ਵਿਆਹ 'ਚ ਆਉਣ ਵਾਲੇ ਮਹਿਮਾਨਾਂ ਲਈ ਡਰੈੱਸ ਕੋਡ ਦਿੱਤਾ ਹੈ। ਵਿਆਹ ਵਿੱਚ ਲਾਲ ਰੰਗ ਨਾ ਪਹਿਨਣ ਦੀ ਚੇਤਾਵਨੀ ਦਿੱਤੀ ਗਈ ਹੈ। ਕੋਈ ਵੀ ਲਾਲ ਰੰਗ ਦੇ ਕੱਪੜੇ ਪਾ ਕੇ ਨਾ ਆਵੇ। ਮਹਿਮਾਨਾਂ ਨੂੰ ਆਪਣੇ ਆਰਾਮ ਮੁਤਾਬਕ ਅਤੇ ਟ੍ਰੈਡੀਸ਼ਨਲ ਡਰੈਸ ਪਾਉਣ ਲਈ ਕਿਹਾ ਗਿਆ ਹੈ। 

ਹੋਰ ਪੜ੍ਹੋ : ਬਿੱਗ ਬੌਸ ਫੇਮ ਅਭਿਸ਼ੇਕ ਕੁਮਾਰ ਨੇ ਸੁਸ਼ਾਤ ਸਿੰਘ ਰਾਜਪੂਤ ਨੂੰ ਬਰਸੀ ਮੌਕੇ ਕੀਤਾ ਯਾਦ, ਸਾਂਝਾ ਕੀਤੀਆਂ ਪੁਰਾਣੀਆਂ ਯਾਦਾਂ 

ਸੋਨਾਕਸ਼ੀ ਦਾ ਵੈਡਿੰਗ ਵੈਨਯੂ 

ਇਹ ਜੋੜਾ ਆਪਣੇ ਵਿਆਹ ਦਾ ਜਸ਼ਨ ਮੁੰਬਈ ਦੇ ਬੈਸਟੀਅਨ 'ਚ ਮਨਾਉਣ ਜਾ ਰਿਹਾ ਹੈ। ਸੋਨਾਕਸ਼ੀ ਅਤੇ ਜ਼ਹੀਰ ਦੇ ਵਿਆਹ ਦੇ ਸੱਦੇ 'ਚ ਕਿਹਾ ਗਿਆ ਹੈ ਕਿ ਰਸਮ ਰਾਤ 8 ਵਜੇ ਸ਼ੁਰੂ ਹੋਵੇਗੀ। ਸਭ ਤੋਂ ਪਹਿਲਾਂ 22 ਜੂਨ ਨੂੰ ਸੋਨਾਕਸ਼ੀ ਦੇ ਜੁਹੂ ਸਥਿਤ ਘਰ 'ਚ ਕੁਝ ਪਾਰਟੀ ਅਤੇ ਪ੍ਰੀ-ਵੈਡਿੰਗ ਫੰਕਸ਼ਨ ਹੋਣਗੇ। ਫਿਰ ਦੋਵੇਂ ਮੁੰਬਈ ਦੇ ਬਸਟਿਅਨ 'ਚ ਸ਼ਾਨਦਾਰ ਤਰੀਕੇ ਨਾਲ ਵਿਆਹ ਕਰਨਗੇ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network