ਸੜਕ ‘ਤੇ ਬੇਹੋਸ਼ ਹੋ ਕੇ ਡਿੱਗੇ ਸ਼ਖਸ ਨੂੰ ਸੀਪੀਆਰ ਦਿੰਦੇ ਨਜ਼ਰ ਆਏ ਅਦਾਕਾਰ ਗੁਰਮੀਤ ਚੌਧਰੀ

ਅਦਾਕਾਰ ਗੁਰਮੀਤ ਚੌਧਰੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰ ਗੁਰਮੀਤ ਚੌਧਰੀ ਬੇਹੋਸ਼ ਹੋ ਕੇ ਡਿੱਗੇ ਇੱਕ ਸ਼ਖਸ ਨੂੰ ਸੀਪੀਆਰ ਦਿੰਦੇ ਹੋਏ ਦਿਖਾਈ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਅਦਾਕਾਰ ਦੇ ਇਸ ਰਵੱਈਏ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ ।

Reported by: PTC Punjabi Desk | Edited by: Shaminder  |  October 06th 2023 11:01 AM |  Updated: October 06th 2023 11:01 AM

ਸੜਕ ‘ਤੇ ਬੇਹੋਸ਼ ਹੋ ਕੇ ਡਿੱਗੇ ਸ਼ਖਸ ਨੂੰ ਸੀਪੀਆਰ ਦਿੰਦੇ ਨਜ਼ਰ ਆਏ ਅਦਾਕਾਰ ਗੁਰਮੀਤ ਚੌਧਰੀ

ਅਦਾਕਾਰ ਗੁਰਮੀਤ ਚੌਧਰੀ (Gurmeet Choudhary)ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰ ਗੁਰਮੀਤ ਚੌਧਰੀ ਬੇਹੋਸ਼ ਹੋ ਕੇ ਡਿੱਗੇ ਇੱਕ ਸ਼ਖਸ ਨੂੰ ਸੀਪੀਆਰ ਦਿੰਦੇ ਹੋਏ ਦਿਖਾਈ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਅਦਾਕਾਰ ਦੇ ਇਸ ਰਵੱਈਏ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ ।ਵਾਇਰਲ ਹੋ ਰਹੇ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਰਮੀਤ ਚੌਧਰੀ ਉਸ ਸ਼ਖਸ ਦੇ ਦਿਲ ਨੂੰ ਪੰਪ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਮੌਕੇ ‘ਤੇ ਮੌਜੂਦ ਕੁਝ ਲੋਕਾਂ ਨੂੰ ਉਸ ਵਿਅਕਤੀ ਦੇ ਪੈਰਾਂ ਦੀ ਮਾਲਿਸ਼ ਕਰਨ ਦੇ ਲਈ ਕਹਿ ਰਹੇ ਹਨ ।

ਹੋਰ ਪੜ੍ਹੋ :  ਗੁਰਮੀਤ ਚੌਧਰੀ ਅਤੇ ਦੇਬੀਨਾ ਬੈਨਰਜੀ ਕਿਸ ਤਰ੍ਹਾਂ ਆਪਣੇ ਬੱਚਿਆਂ ਦੀ ਕਰਦੇ ਹਨ ਦੇਖਭਾਲ, ਤੁਸੀਂ ਵੀ ਅਪਣਾ ਸਕਦੇ ਹੋ ਇਹ ਤਰੀਕੇ

ਜਿਸ ਤੋਂ ਬਾਅਦ ਅਦਾਕਾਰ ਨੇ ਇੱਕ ਐਂਬੂਲੈਂਸ ਨੂੰ ਬੁਲਾਇਆ ਅਤੇ ਉਸ ਸ਼ਖਸ ਨੂੰ ਹਸਪਤਾਲ ਭਿਜਵਾਇਆ ।  

ਸੀਰੀਅਲ ‘ਰਾਮਾਇਣ’ ਦੇ ਨਾਲ ਪ੍ਰਾਪਤ ਕੀਤੀ ਪ੍ਰਸਿੱਧੀ 

ਗੁਰਮੀਤ ਚੌਧਰੀ ਨੇ ਸੀਰੀਅਲ ਰਮਾਇਣ ਦੇ ਨਾਲ ਪ੍ਰਸਿੱਧੀ ਹਾਸਲ ਕੀਤੀ । ਇਸ ਸੀਰੀਅਲ ‘ਚ ਉਨ੍ਹਾਂ ਨੇ ਸ਼੍ਰੀ ਰਾਮ ਚੰਦਰ ਜੀ ਦੀ ਭੂਮਿਕਾ ਨਿਭਾਈ ਸੀ ।ਜਿਸ ਤੋਂ ਬਾਅਦ ਉਨ੍ਹਾਂ ਨੇ ‘ਗੀਤ ਹੁਈ ਸਬ ਸੇ ਪਰਾਈ’ ਦੇ ਨਾਲ ਵੀ ਸੁਰਖੀਆਂ ਵਟੋਰੀਆਂ ਅਤੇ ਇਸ ਤੋਂ ਬਾਅਦ ਕਈ ਸੀਰੀਅਲ ‘ਚ ਉਹ ਨਜ਼ਰ ਆਏ । 

ਗੁਰਮੀਤ ਚੌਧਰੀ ਦੀ ਨਿੱਜੀ  ਜ਼ਿੰਦਗੀ

 ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਗੁਰਮੀਤ ਚੌਧਰੀ ਅਤੇ ਦੇਬੀਨਾ ਨੇ ਕੁਝ ਸਾਲ ਪਹਿਲਾਂ ਵਿਆਹ ਕਰਵਾਇਆ ਸੀ । ਜਿਸ ਤੋਂ ਬਾਅਦ ਅਦਾਕਾਰ ਦੇ ਘਰ ਦੋ ਧੀਆਂ ਦਾ ਜਨਮ ਹੋਇਆ ਹੈ ।ਕੁਝ ਸਮਾਂ ਪਹਿਲਾਂ ਲਿਆਨਾ ਦਾ ਜਨਮ ਹੋਇਆ ਹੈ ਅਤੇ ਕੁਝ ਸਮਾਂ ਪਹਿਲਾਂ ਹੀ ਦੇਬੀਨਾ ਨੇ ਦੂਜੀ ਧੀ ਨੂੰ ਜਨਮ ਦਿੱਤਾ ਹੈ । 

- PTC PUNJABI


Popular Posts