ਕੈਂਸਰ ਦੇ ਨਾਲ ਜੂਝ ਰਹੇ ਦੋਸਤ ਜੂਨੀਅਰ ਮਹਿਮੂਦ ਨੂੰ ਮਿਲਣ ਪਹੁੰਚੇ ਅਦਾਕਾਰ ਜਤਿੰਦਰ ਅਤੇ ਜਾਨੀ ਲੀਵਰ, ਦੋਸਤ ਦੀ ਹਾਲਤ ਵੇਖ ਅੱਖਾਂ ‘ਚ ਆਏ ਅੱਥਰੂ

ਆਪਣੇ ਜ਼ਮਾਨੇ ‘ਚ ਮਸ਼ਹੂਰ ਅਦਾਕਾਰ ਰਹੇ ਜੂਨੀਅਰ ਮਹਿਮੂਦ ਵੀ ਇਨ੍ਹੀਂ ਦਿਨੀਂ ਭਿਆਨਕ ਬੀਮਾਰੀ ਕੈਂਸਰ ਦੇ ਨਾਲ ਜੂਝ ਰਹੇ ਹਨ । ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

Reported by: PTC Punjabi Desk | Edited by: Shaminder  |  December 07th 2023 10:05 AM |  Updated: December 07th 2023 10:05 AM

ਕੈਂਸਰ ਦੇ ਨਾਲ ਜੂਝ ਰਹੇ ਦੋਸਤ ਜੂਨੀਅਰ ਮਹਿਮੂਦ ਨੂੰ ਮਿਲਣ ਪਹੁੰਚੇ ਅਦਾਕਾਰ ਜਤਿੰਦਰ ਅਤੇ ਜਾਨੀ ਲੀਵਰ, ਦੋਸਤ ਦੀ ਹਾਲਤ ਵੇਖ ਅੱਖਾਂ ‘ਚ ਆਏ ਅੱਥਰੂ

ਸਮਾਂ ਕਦੋਂ ਕਿਸੇ ‘ਤੇ ਕਿਵੇਂ ਦਾ ਆ ਜਾਵੇ ਇਹ ਕਿਸੇ ਨੂੰ ਵੀ ਨਹੀਂ ਪਤਾ। ਜ਼ਿੰਦਗੀ ‘ਚ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਾਪਤ ਕਰਨ ਵਾਲੇ ਅਦਾਕਾਰ ਵੀ ਕਈ ਵਾਰ ਅਜਿਹੀਆਂ ਬੀਮਾਰੀਆਂ ਦੀ ਲਪੇਟ ‘ਚ ਆ ਜਾਂਦੇ ਹਨ ਕਿ ਜੋ ਕਿ ਉਨ੍ਹਾਂ ਨੂੰ ਲਾਚਾਰ ਬਣਾ ਦਿੰਦੀਆਂ ਹਨ । ਆਪਣੇ ਜ਼ਮਾਨੇ ‘ਚ ਮਸ਼ਹੂਰ ਅਦਾਕਾਰ ਰਹੇ ਜੂਨੀਅਰ ਮਹਿਮੂਦ (Junior Mehmood)ਵੀ ਇਨ੍ਹੀਂ ਦਿਨੀਂ ਭਿਆਨਕ ਬੀਮਾਰੀ ਕੈਂਸਰ ਦੇ ਨਾਲ ਜੂਝ ਰਹੇ ਹਨ ।  ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। 

ਹੋਰ ਪੜ੍ਹੋ :  ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਦੇ ਬੇਟੇ ਦਾਨਵੀਰ ਦਾ ਅੱਜ ਹੈ ਜਨਮ ਦਿਨ, ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਆਈਆਂ ਸਾਹਮਣੇ

ਦੋਸਤਾਂ ਨੂੰ ਮਿਲਣ ਦੀ ਇੱਛਾ ਜਤਾਈ ਸੀ 

ਹਾਲ ਹੀ ‘ਚ ਅਦਾਕਾਰ ਨੇ ਆਪਣੇ ਦੋਸਤ ਜਤਿੰਦਰ ਨੂੰ ਮਿਲਣ ਦੀ ਇੱਛਾ ਜਤਾਈ ਸੀ । ਜਿਸ ਤੋਂ ਬਾਅਦ ਅਦਾਕਾਰ ਜਤਿੰਦਰ ਅਤੇ ਜਾਨੀ ਲੀਵਰ ਉਨ੍ਹਾਂ ਨੂੰ ਮਿਲਣ ਦੇ ਲਈ ਘਰ ਪਹੁੰਚੇ ਸਨ । ਪੇਟ ਦੇ ਕੈਂਸਰ ਦੀ ਚੌਥੀ ਸਟੇਜ ‘ਤੇ ਜੂਨੀਅਰ ਮਹਿਮੂਦ ਦੇ ਕੋਲ ਸਿਰਫ਼ ਚਾਲੀ ਦਿਨਾਂ ਦਾ ਸਮਾਂ ਹੈ ।

ਜਤਿੰਦਰ ਵੀ ਆਪਣੇ ਦੋਸਤ ਨੂੰ ਮਿਲਣ ਦੇ ਲਈ ਪਹੁੰਚੇ ਤਾਂ ਆਪਣੇ ਦੋਸਤ ਦੀ ਇਸ ਹਾਲਤ ਨੂੰ ਵੇਖ ਕੇ ਉਹ ਭਾਵੁਕ ਹੋ ਗਏ ਅਤੇ ਉਨ੍ਹਾਂ ਦੀਆਂ ਅੱਖਾਂਾ ਚੋਂ ਅੱਥਰੂ ਵਹਿ ਤੁਰੇ ।ਜੂਨੀਅਰ ਮਹਿਮੂਦ ਆਪਣੇ ਮੁੰਬਈ ਸਥਿਤ ਘਰ ‘ਚ ਹੀ ਹਨ । ਉਨ੍ਹਾਂ ਦੇ ਕੋਲ ਚਾਲੀ ਦਿਨ ਦਾ ਸਮਾਂ ਹੈ ਅਤੇ ਇਸ ਤੋਂ ਬਾਅਦ ਜਲਦ ਹੀ ਉਨ੍ਹਾਂ ਦੀ ਸਰਜਰੀ ਕੀਤੀ ਜਾਵੇਗੀ ।  

- PTC PUNJABI


Popular Posts