ਥਾਈਲੈਂਡ ‘ਚ ਹੋਏ ਹਾਦਸੇ ‘ਚ ਵਾਲ-ਵਾਲ ਬਚੀ ਅਦਾਕਾਰਾ ਆਲੀਆ ਕੁਰੈਸ਼ੀ

ਆਲੀਆ ਕੁਰੈਸ਼ੀ ਨੇ ਇਸ ਪੂਰੀ ਘਟਨਾ ਦਾ ਜ਼ਿਕਰ ਕਰਦਿਆਂ ਹੋਇਆਂ ਦੱਸਿਆ ਕਿ ਮਾਲ ‘ਚ ਚੌਦਾਂ ਸਾਲ ਦੇ ਇੱਕ ਬੱਚੇ ਨੇ ਫਾਈਰਿੰਗ ਕਰ ਦਿੱਤੀ । ਉਸ ਸਮੇਂ ਉਹ ਉੱਥੇ ਹੀ ਮੌਜੂਦ ਸੀ ਅਤੇ ਉਸ ਦੇ ਦੋਸਤ ਵੀ ਉਸ ਦੇ ਨਾਲ ਸਨ ਅਤੇ ਉਸ ਨੇ ਆਪਣੀ ਅੱਖੀਂ ਇਹ ਸਾਰਾ ਮੰਜ਼ਰ ਵੇਖਿਆ ਸੀ ।

Reported by: PTC Punjabi Desk | Edited by: Shaminder  |  October 14th 2023 10:33 AM |  Updated: October 14th 2023 10:33 AM

ਥਾਈਲੈਂਡ ‘ਚ ਹੋਏ ਹਾਦਸੇ ‘ਚ ਵਾਲ-ਵਾਲ ਬਚੀ ਅਦਾਕਾਰਾ ਆਲੀਆ ਕੁਰੈਸ਼ੀ

 ਇਨਸਾਨ ਦੇ ਨਾਲ ਕਦੋਂ ਕਿੱਥੇ ਕੀ ਹੋ ਜਾਣਾ ਹੈ ਇਸ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਹੁੰਦਾ । ਅਜਿਹਾ ਹੀ ਕੁਝ ਹੋਇਆ ਬਾਲੀਵੁੱਡ ਦੀ ਇੱਕ ਅਦਾਕਾਰਾ ਦੇ ਨਾਲ ਥਾਈਲੈਂਡ ‘ਚ । ਅਸੀਂ ਗੱਲ ਕਰ ਰਹੇ ਹਾਂ ਸ਼ਾਹਰੁਖ ਖ਼ਾਨ ਦੇ ਨਾਲ ਫ਼ਿਲਮ ‘ਜਵਾਨ’ ‘ਚ ਕੰਮ ਕਰਨ ਵਾਲੀ ਅਦਾਕਾਰਾ ਆਲੀਆ ਕੁਰੈਸ਼ੀ ਦੀ (Aaliyah Qureishi) । ਜੋ ਕਿ ਥਾਈਲੈਂਡ ਦੇ ਇੱਕ ਮਾਲ ‘ਚ ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ ਵਾਲ ਬਚੀ ਹੈ । ਇਸ ਬਾਰੇ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ ।

ਆਲੀਆ ਕੁਰੈਸ਼ੀ ਨੇ ਇਸ ਪੂਰੀ ਘਟਨਾ ਦਾ ਜ਼ਿਕਰ ਕਰਦਿਆਂ ਹੋਇਆਂ ਦੱਸਿਆ ਕਿ ਮਾਲ ‘ਚ ਚੌਦਾਂ ਸਾਲ ਦੇ ਇੱਕ ਬੱਚੇ ਨੇ ਫਾਈਰਿੰਗ ਕਰ ਦਿੱਤੀ । ਉਸ ਸਮੇਂ ਉਹ ਉੱਥੇ ਹੀ ਮੌਜੂਦ ਸੀ ਅਤੇ ਉਸ ਦੇ ਦੋਸਤ ਵੀ ਉਸ ਦੇ ਨਾਲ ਸਨ ਅਤੇ ਉਸ ਨੇ ਆਪਣੀ ਅੱਖੀਂ ਇਹ ਸਾਰਾ ਮੰਜ਼ਰ ਵੇਖਿਆ ਸੀ ।

ਆਲੀਆ ਨੇ ਲਿਖਿਆ  ‘ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਮੈਂ ਸਿਆਮ ਪੈਰਾਗਾਨ ‘ਚ ਸੀ । ਇਹ ਘਟਨਾ ਜਦੋਂ ਘਟੀ ਤਾਂ ਮੈਂ ਅਤੇ ਮੇਰੇ ਦੋਸਤ ਮਾਲ ‘ਚ ਹੀ ਸੀ ਅਤੇ ਅਸੀਂ ਐਕਸਲੇਟਰ ਦੇ ਨਾਲ ਉੱਪਰ ਆ ਰਹੇ ਸਨ ਅਤੇ ਉਦੋਂ ਹੀ ਅਸੀਂ ਸ਼ੋਰ ਸ਼ਰਾਬਾ ਸੁਣਿਆ ਅਤੇ ਕਿਸੇ ਨੇ ਚੀਕ ਕੇ ਕਿਹਾ ਸ਼ੂਟਰ। ਜਿਉਂ ਹੀ ਅਸੀਂ ਥੱਲੇ ਭੱਜੇ ਤਾਂ ਤਿੰਨ ਗੋਲੀਆਂ ਦੀ ਆਵਾਜ਼ ਸੁਣੀ । ਇਹ ਬਹੁਤ ਹੀ ਭਿਆਨਕ ਤਜ਼ਰਬਾ ਸੀ ਅਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਂ ਅਤੇ ਮੇਰੇ ਦੋਸਤ ਜਿਉਂਦੇ ਬਚ ਨਿਕਲੇ’। 

ਹੋਰ ਪੜ੍ਹੋ 

- PTC PUNJABI

Popular Posts

LIVE CHANNELS
DOWNLOAD APP

© 2024 PTC Punjabi. All Rights Reserved.
Powered by PTC Network