ਅਦਾਕਾਰਾ ਗਾਇਤਰੀ ਜੋਸ਼ੀ ਦੀ ਕਾਰ ਦਾ ਹੋਇਆ ਐਕਸੀਡੈਂਟ, ਵਾਲ ਵਾਲ ਬਚੀ ਅਦਾਕਾਰਾ, ਸਵਿਸ ਜੋੜੇ ਦਾ ਹੋਇਆ ਦਿਹਾਂਤ

ਅਦਾਕਾਰਾ ਗਾਇਤਰੀ ਜੋਸ਼ੀ ਵਿਦੇਸ਼ ‘ਚ ਇੱਕ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ । ਹਾਦਸੇ ਦੇ ਸਮੇਂ ਗਾਇਤਰੀ ਅਤੇ ਉਸ ਦਾ ਪਤੀ ਵਿਕਾਸ ਓਬਰਾਏ ਕਾਰ ‘ਚ ਮੌਜੂਦ ਸਨ । ਖਬਰਾਂ ਮੁਤਾਬਕ ਹਾਦਸੇ ‘ਚ ਅਦਾਕਾਰਾ ਤੇ ਉਸ ਦਾ ਪਤੀ ਵਾਲ ਵਾਲ ਬਚ ਗਏ, ਪਰ ਦੂਜੀ ਕਾਰ ‘ਚ ਸਵਾਰ ਇੱਕ ਸਵਿਸ ਜੋੜੇ ਦੀ ਮੌਤ ਹੋ ਗਈ ।

Written by  Shaminder   |  October 04th 2023 10:18 AM  |  Updated: October 04th 2023 10:18 AM

ਅਦਾਕਾਰਾ ਗਾਇਤਰੀ ਜੋਸ਼ੀ ਦੀ ਕਾਰ ਦਾ ਹੋਇਆ ਐਕਸੀਡੈਂਟ, ਵਾਲ ਵਾਲ ਬਚੀ ਅਦਾਕਾਰਾ, ਸਵਿਸ ਜੋੜੇ ਦਾ ਹੋਇਆ ਦਿਹਾਂਤ

ਅਦਾਕਾਰਾ ਗਾਇਤਰੀ ਜੋਸ਼ੀ (Gaytri Joshi) ਵਿਦੇਸ਼ ‘ਚ ਇੱਕ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ । ਹਾਦਸੇ ਦੇ ਸਮੇਂ ਗਾਇਤਰੀ ਅਤੇ ਉਸ ਦਾ ਪਤੀ ਵਿਕਾਸ ਓਬਰਾਏ ਕਾਰ ‘ਚ ਮੌਜੂਦ ਸਨ । ਖਬਰਾਂ ਮੁਤਾਬਕ ਹਾਦਸੇ ‘ਚ ਅਦਾਕਾਰਾ ਤੇ ਉਸ ਦਾ ਪਤੀ ਵਾਲ ਵਾਲ ਬਚ ਗਏ, ਪਰ ਦੂਜੀ ਕਾਰ ‘ਚ ਸਵਾਰ ਇੱਕ ਸਵਿਸ ਜੋੜੇ ਦੀ ਮੌਤ ਹੋ ਗਈ ।ਗਾਇਤਰੀ ਆਪਣੇ ਪਤੀ ਦੇ ਨਾਲ ਛੁੱਟੀਆਂ ਮਨਾਉਣ ਦੇ ਲਈ ਇਟਲੀ ਗਈ ਹੋਈ ਸੀ । ਜਿੱਥੇ ਇਹ ਹਾਦਸਾ ਵਾਪਰਿਆ ।

ਦੱਸਿਆ ਜਾ ਰਿਹਾ ਹੈ ਕਿ ਗਾਇਤਰੀ ਪਤੀ ਦੇ ਨਾਲ ਲੈਂਬਰਗਿਨੀ ਕਾਰ ‘ਚ ਸਵਾਰ ਸੀ ਅਤੇ ਉਸ ਦੀ ਕਾਰ ਫਰਾਰੀ ਕਾਰ ਦੇ ਨਾਲ ਟਕਰਾ ਗਈ । ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਦੋਵੇਂ ਕਾਰਾਂ ਇੱਕ ਮਿੰਨੀ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ ।ਇਸੇ ਦੌਰਾਨ ਦੋਵਾਂ ਕਾਰਾਂ ਦੀ ਟੱਕਰ ਹੋ ਗਈ । ਇਸ ਦੌਰਾਨ ਮਿੰਨੀ ਟਰੱਕ ਸੜਕ ‘ਤੇ ਪਲਟ ਗਿਆ ਅਤੇ ਫਰਾਰੀ ਕਾਰ ਨੂੰ ਅੱਗ ਲੱਗ ਗਈ ।

 

ਹਾਦਸੇ ਦੌਰਾਨ ਸਵਿਸ ਜੋੜੇ ਦੀ ਮੌਤ 

ਇਸ ਹਾਦਸੇ ‘ਚ ਇੱਕ ਸਵਿਸ ਜੋੜੇ ਦੀ ਮੌਤ ਹੋ ਗਈ ਹੈ । ਗਾਇਤਰੀ ਦਾ ਕਹਿਣਾ ਹੈ ਕਿ ਮੈਂ ਅਤੇ ਵਿਕਾਸ ਪੂਰੀ ਤਰ੍ਹਾਂ ਠੀਕ ਹਾਂ। ਸਾਡੇ ਨਾਲ ਹਾਦਸਾ ਵਾਪਰਿਆ ਹੈ, ਪਰ ਪ੍ਰਮਾਤਮਾ ਦੀ ਕਿਰਪਾ ਸਦਕਾ ਅਸੀਂ ਠੀਕ ਹਾਂ । ਦੱਸ ਦਈਏ ਕਿ ਗਾਇਤਰੀ ਨੇ ਸ਼ਾਹਰੁਖ ਖ਼ਾਨ ਦੇ ਨਾਲ ਫ਼ਿਲਮ ‘ਸਵਦੇਸ਼’ ‘ਚ ਕੰਮ ਕੀਤਾ ਹੈ । 

ਹੋਰ ਪੜ੍ਹੋ 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network