ਅਦਾਕਾਰਾ ਨੇਹਾ ਸ਼ਰਮਾ ਨੇ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ, ਅਦਾਕਾਰਾ ਨੇ ਤਸਵੀਰਾਂ ਕੀਤੀਆਂ ਸਾਂਝੀਆਂ

ਅਦਾਕਾਰਾ ਨੇਹਾ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਜੋਗੀਰਾ ਸਾਰਾ ਰਾ ਰਾ’ ਦੀ ਪ੍ਰਮੋਸ਼ਨ ‘ਚ ਜੁਟੀ ਹੋਈ ਹੈ । ਫ਼ਿਲਮ ‘ਚ ਉਹ ਮੁੱਖ ਕਿਰਦਾਰ ਨਿਭਾ ਰਹੀ ਹੈ ਅਤੇ ਇਸ ਤੋਂ ਇਲਾਵਾ ਮੁੱਖ ਭੂਮਿਕਾ ‘ਚ ਉਸ ਦੇ ਨਾਲ ਨਵਾਜ਼ੁਦੀਨ ਸਿੱਦੀਕੀ ਵੀ ਨਜ਼ਰ ਆਉਣਗੇ । ਇਸ ਤੋਂ ਪਹਿਲਾਂ ਅਦਾਕਾਰਾ ਗੁਰਦੁਆਰਾ ਸਾਹਿਬ ‘ਚ ਫ਼ਿਲਮ ਦੀ ਕਾਮਯਾਬੀ ਦੇ ਲਈ ਅਰਦਾਸ ਕਰਨ ਪਹੁੰਚੀ ।

Written by  Shaminder   |  May 24th 2023 10:06 AM  |  Updated: May 24th 2023 10:06 AM

ਅਦਾਕਾਰਾ ਨੇਹਾ ਸ਼ਰਮਾ ਨੇ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ, ਅਦਾਕਾਰਾ ਨੇ ਤਸਵੀਰਾਂ ਕੀਤੀਆਂ ਸਾਂਝੀਆਂ

ਅਦਾਕਾਰਾ ਨੇਹਾ ਸ਼ਰਮਾ (Neha Sharma) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਜੋਗੀਰਾ ਸਾਰਾ ਰਾ ਰਾ’  ਦੀ ਪ੍ਰਮੋਸ਼ਨ ‘ਚ ਜੁਟੀ ਹੋਈ ਹੈ । ਫ਼ਿਲਮ ‘ਚ ਉਹ ਮੁੱਖ ਕਿਰਦਾਰ ਨਿਭਾ ਰਹੀ ਹੈ ਅਤੇ ਇਸ ਤੋਂ ਇਲਾਵਾ ਮੁੱਖ ਭੂਮਿਕਾ ‘ਚ ਉਸ ਦੇ ਨਾਲ ਨਵਾਜ਼ੁਦੀਨ ਸਿੱਦੀਕੀ ਵੀ ਨਜ਼ਰ ਆਉਣਗੇ । ਇਸ ਤੋਂ ਪਹਿਲਾਂ ਅਦਾਕਾਰਾ ਗੁਰਦੁਆਰਾ ਸਾਹਿਬ ‘ਚ ਫ਼ਿਲਮ ਦੀ ਕਾਮਯਾਬੀ ਦੇ ਲਈ ਅਰਦਾਸ ਕਰਨ ਪਹੁੰਚੀ । ਜਿਸ ਦੀਆਂ ਤਸਵੀਰਾਂ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।

ਹੋਰ ਪੜ੍ਹੋ : ਅਮਰ ਨੂਰੀ ਆਪਣੇ ਜਨਮ ਦਿਨ ‘ਤੇ ਹੋਈ ਭਾਵੁਕ, ਗਾਇਕਾ ਨੂੰ ਯਾਦ ਆਏ ਪੁਰਾਣੇ ਦਿਨ, ਵੇਖੋ ਵੀਡੀਓ

ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਮਿਹਰ’ ।ਇਸ ਤੋਂ ਇਲਾਵਾ ਅਦਾਕਾਰਾ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ ਜਿਸ ‘ਚ ਮੂਲ ਮੰਤਰ ਚੱਲ ਰਿਹਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਅਦਾਕਾਰਾ ਨੇ ਲਿਖਿਆ ਕਿ ‘ਅਰਦਾਸ, ਸਬਰ, ਸ਼ੁਕਰਾਨਾ’। 

ਲੋਕਾਂ ਨੇ ਦਿੱਤੇ ਰਿਐਕਸ਼ਨ 

ਨੇਹਾ ਸ਼ਰਮਾ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਵੀ ਖੂਬ ਰਿਐਕਸ਼ਨ ਦਿੱਤੇ ਹਨ ।ਕਈਆਂ ਨੇ ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ‘ਤੇ ਪਿਆਰ ਦੀ ਵਰਖਾ ਕੀਤੀ ਹੈ । ਜਦੋਂਕਿ ਕੁਝ ਅਜਿਹੇ ਵੀ ਸਨ ਜਿਨ੍ਹਾਂ ਨੇ ਅਦਾਕਾਰਾ ਨੂੰ ਟਰੋਲ ਕਰਨਾ ਵੀ ਸ਼ੁਰੂ ਕਰ ਦਿੱਤਾ ।  ਇੱਕ ਨੇ ਲਿਖਿਆਂ ਕਿ ‘ਲਗਤਾ ਹੈ ਕੋਈ ਮੂਵੀ ਆ ਰਹੀ ਹੈ । ਇਸ ਤੋਂ ਇਲਾਵਾ ਇੱਕ ਹੋਰ ਨੇ ਲਿਖਿਆ ‘ਫ਼ਿਲਮ ਰਿਲੀਜ਼ ਦਾ ਟਾਈਮ ਹੈ ਨਾ ਜਾਓ ਜਾਓ’। ਇੱਕ ਹੋਰ ਨੇ ਲਿਖਿਆ ‘ਮਤਲਬ ਮੇਂ ਭਗਵਾਨ ਯਾਦ ਆ ਜਾਤੇ ਹੈਂ’। 

ਫ਼ਿਲਮ ਕਲਾਕਾਰ ਨਵਾਜ਼ੂਦੀਨ ਸਿੱਦੀਕੀ ਵੀ ਆਏ ਨਜ਼ਰ

ਅਦਾਕਾਰਾ ਨੇਹਾ ਸ਼ਰਮਾ ਦੇ ਨਾਲ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਵੀ ਨਜ਼ਰ ਆਏ । ਦੋਵਾਂ ਨੇ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਿਆ ‘ਤੇ ਆਪਣੀ ਫ਼ਿਲਮ ਦੀ ਕਾਮਯਾਬੀ ਦੇ ਲਈ ਅਰਦਾਸ ਵੀ ਕੀਤੀ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network