ਅਦਾਕਾਰਾ ਰਿਤੁਪਰਨਾ ਸੇਨਗੁਪਤਾ ਨੂੰ ED ਨੇ ਭੇਜਿਆ ਸੰਮਨ, ਇਸ ਮਾਮਲੇ 'ਚ ਹੋਵੇਗੀ ਜਾਂਚ
Rituparna Sengupta Summoned by ED: ਬੰਗਾਲੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਰਿਤੂਪਰਣਾ ਸੇਨਗੁਪਤਾ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੱਛਮੀ ਬੰਗਾਲ ਵਿੱਚ 10,000 ਕਰੋੜ ਰੁਪਏ ਦੇ ਰਾਸ਼ਨ ਘੁਟਾਲੇ ਵਿੱਚ ਉਸਦੀ ਕਥਿਤ ਭੂਮਿਕਾ ਦੇ ਸਬੰਧ ਵਿੱਚ ਅਭਿਨੇਤਰੀ ਨੂੰ ਅੱਜ ਯਾਨੀ 30 ਮਈ, 2024 (ਵੀਰਵਾਰ) ਨੂੰ ਸੰਮਨ ਜਾਰੀ ਕੀਤਾ ਹੈ।
ਈਡੀ ਨੇ ਰਿਤੁਪਰਨਾ ਸੇਨਗੁਪਤਾ ਨੂੰ ਸੰਮਨ ਭੇਜਿਆ ਹੈ, ਈਡੀ ਦੇ ਇਸ ਸੰਮਨ ਨਾਲ ਰਿਤੁਪਰਨਾ ਸੇਨਗੁਪਤਾ ਮੁਸੀਬਤ ਵਿੱਚ ਫਸਦੀ ਨਜ਼ਰ ਆ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰਿਤੁਪਰਨਾ ਸੇਨਗੁਪਤਾ ਨੂੰ ਇਸ ਮਾਮਲੇ ਦੀ ਜਾਂਚ ਦੇ ਸਬੰਧ ਵਿੱਚ 5 ਜੂਨ 2024 ਨੂੰ ਕੋਲਕਾਤਾ ਵਿੱਚ ਈਡੀ ਅਧਿਕਾਰੀਆਂ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਰਾਸ਼ਨ ਘੁਟਾਲੇ 'ਚ ਰਿਤੂਪਰਨਾ ਸੇਨਗੁਪਤਾ ਦਾ ਨਾਂ ਸਾਹਮਣੇ ਆਇਆ ਹੈ। ਈਡੀ ਅਧਿਕਾਰੀਆਂ ਨੇ ਰਿਤੂਪਰਣਾ ਸੇਨਗੁਪਤਾ ਨੂੰ ਨਿਜ਼ਾਮ ਪੈਲੇਸ ਸਥਿਤ ਦਫ਼ਤਰ ਵਿੱਚ ਆਪਣੀਆਂ ਫਿਲਮਾਂ ਦੇ ਖਾਤੇ ਦੇ ਵੇਰਵੇ ਨਾਲ ਆਉਣ ਲਈ ਕਿਹਾ ਹੈ। ਪੀਟੀਆਈ ਦੀ ਖਬਰ ਮੁਤਾਬਕ, ਈਡੀ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਅਦਾਕਾਰਾ ਰਿਤੂਪਰਣਾ ਸੇਨਗੁਪਤਾ ਨੂੰ 5 ਜੂਨ, 2024 ਦੀ ਸਵੇਰ ਨੂੰ ਕੋਲਕਾਤਾ ਵਿੱਚ ਈਡੀ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋਣਾ ਹੋਵੇਗਾ।
ਹੋਰ ਪੜ੍ਹੋ : ਘੜੇ ਦਾ ਪਾਣੀ ਪੀਣ ਨਾਲ ਸਰੀਰ ਨੂੰ ਹੁੰਦੇ ਨੇ ਕਈ ਲਾਭ, ਫਾਇਦੇ ਸੁਣ ਕੇ ਫਰਿਜ ਨੂੰ ਕਹਿ ਦਿਓਗੇ ਬਾਏ ਬਾਏ
ਜਾਣਕਾਰੀ ਮੁਤਾਬਕ ਰਿਤੁਪਰਨਾ ਸੇਨਗੁਪਤਾ ਫਿਲਹਾਲ ਕੋਲਕਾਤਾ 'ਚ ਨਹੀਂ ਹੈ। ਉਹ ਇਸ ਸਮੇਂ ਅਮਰੀਕਾ ਵਿੱਚ ਮੌਜੂਦ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਅਦਾਕਾਰਾ ਨੂੰ ਸੰਮਨ ਈ-ਮੇਲ ਰਾਹੀਂ ਭੇਜਿਆ ਗਿਆ ਸੀ। ਫਿਲਹਾਲ ਇਸ ਮਾਮਲੇ ਨੂੰ ਲੈ ਕੇ ਅਭਿਨੇਤਰੀ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਪਰਿਵਾਰ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਅਦਾਕਾਰਾ ਕੁਝ ਨਿੱਜੀ ਕਾਰਨਾਂ ਕਰਕੇ ਅਮਰੀਕਾ 'ਚ ਹੈ।
- PTC PUNJABI