ਉਦੈਪੁਰ ‘ਚ ਪਰਿਵਾਰ ਦੇ ਨਾਲ ਛੁੱਟੀਆਂ ਬਿਤਾ ਰਹੀ ਅਦਾਕਾਰਾ ਸ਼ਿਲਪਾ ਸ਼ੈੱਟੀ, ਕਿਹਾ ‘ਪੇਂਡੂ ਭਾਰਤ ਹੈ ਬਹੁਤ ਸੋਹਣਾ’
ਉਦੈਪੁਰ ‘ਚ ਪਰਿਵਾਰ ਦੇ ਨਾਲ ਛੁੱਟੀਆਂ ਬਿਤਾ ਰਹੀ ਅਦਾਕਾਰਾ ਸ਼ਿਲਪਾ ਸ਼ੈੱਟੀ, ਕਿਹਾ ‘ਪੇਂਡੂ ਭਾਰਤ ਹੈ ਬਹੁਤ ਸੋਹਣਾ’
ਸ਼ਿਲਪਾ ਸ਼ੈੱਟੀ (Shilpa Shetty)ਇਨ੍ਹੀਂ ਦਿਨੀਂ ਆਪਣੇ ਪਰਿਵਾਰ ਦੇ ਨਾਲ ਰਾਜਸਥਾਨ ‘ਚ ਸਮਾਂ ਬਿਤਾ ਰਹੀ ਹੈ । ਇਸ ਦੌਰਾਨ ਜਿੱਥੇ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਪੇਂਡੂ ਭਾਰਤ ਦੇ ਨਾਲ ਜਾਣੂ ਕਰਵਾਇਆ । ਉੱਥੇ ਹੀ ਜੰਗਲ ਸਫ਼ਾਰੀ ਦਾ ਵੀ ਅਨੰਦ ਮਾਣਿਆ । ਸ਼ਿਲਪਾ ਸ਼ੈੱਟੀ ਨੇ ਕੁਝ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਹਨ । ਜਿਨ੍ਹਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਪੇਂਡੂ ਭਾਰਤ ਬਹੁਤ ਸੁੰਦਰ ਹੈ। ਮਾਪੇ ਹੋਣ ਦੇ ਨਾਤੇ ਟੈਕਨੋਲੋਜੀ ਨੂੰ ਛੱਡਣਾ ਬਹੁਤ ਔਖਾ ਹੈ। ਪਰ ਆਪਣੇ ਬੱਚਿਆਂ ਦੇ ਲਈ ਇੱਕ ਮਿਸਾਲ ਕਾਇਮ ਕੀਤੀ ਅਤੇ ਇਸ ਯਾਤਰਾ ਦੇ ਦੌਰਾਨ ਅਸੀਂ ਆਪਣੇ ਨਾਲ ਕੋਈ ਆਈਪੈਡ ਨਹੀਂ ਲਿਆ। ਅਸੀਂ ਉਦੈਪੁਰ ਦੇ ਅਡਿੰਗਾ ਪਿੰਡ ਦਾ ਦੌਰਾ ਕਰਕੇ ਆਪਣੇ ਬੱਚਿਆਂ ਨੂੰ ਪੇਂਡੂ ਜੀਵਨ ਬਾਰੇ ਜਾਣੂ ਕਰਵਾਇਆ ਅਤੇ ਇਹ ਬਹੁਤ ਹੀ ਯਾਦਗਾਰੀ ਅਨੁਭਵ ਸੀ’।
/ptc-punjabi/media/media_files/IgOWfqVlxJgs9DVO9l7N.jpg)
ਹੋਰ ਪੜ੍ਹੋ : ਬਾਣੀ ਸੰਧੂ ਨੇ ਆਪਣੇ ਬਰਥਡੇ ਸੈਲੀਬ੍ਰੇਸ਼ਨ ਦਾ ਵੀਡੀਓ ਕੀਤਾ ਸਾਂਝਾ,ਖੂਬ ਕੀਤੀ ਮਸਤੀ ਬੱਚਿਆਂ ਨੂੰ ਅਦਾਕਾਰਾ ਨੇ ਪੇਂਡੂ ਕਲਚਰ ਬਾਰੇ ਜਾਣੂ ਕਰਵਾਇਆ ਸ਼ਿਲਪਾ ਸ਼ੈੱਟੀ ਨੇ ਆਪਣੇ ਬੱਚਿਆਂ ਨੂੰ ਭਾਰਤੀ ਪਿੰਡਾਂ ਦੇ ਸੱਭਿਆਚਾਰ ਦੇ ਬਾਰੇ ਜਾਣੂ ਕਰਵਾਇਆ । ਇਸ ਦੇ ਨਾਲ ਹੀ ਖੁਦ ਵੀ ਉਹ ਕਦੇ ਦੁੱਧ ਰਿੜਕਦੀ ਨਜ਼ਰ ਆਈ ਅਤੇ ਚਾਹ ਦਾ ਸਵਾਦ ਲੈਂਦੀ ਹੋਈ ਦਿਖਾਈ ਦਿੱਤੀ । ਇਸ ਮੌਕੇ ਰਾਜ ਕੁੰਦਰਾ ਵੀ ਉਨ੍ਹਾਂ ਦੇ ਨਾਲ ਖੂਬ ਮਸਤੀ ਕਰਦੇ ਹੋਏ ਦਿਖਾਈ ਦਿੱਤੇ। ਸਾਰੇ ਪਰਿਵਾਰ ਨੇ ਜੰਗਲ ਸਫਾਰੀ ਦਾ ਵੀ ਮਜ਼ਾ ਲਿਆ ।
/ptc-punjabi/media/media_files/HaW5yn12FXKSKrG4WnHz.jpg)
ਸ਼ਿਲਪਾ ਸ਼ੈੱਟੀ ਦਾ ਵਰਕ ਫ੍ਰੰਟ ਸ਼ਿਲਪਾ ਸ਼ੈੱਟੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ਸੁੱਖੀ ਆਈ ਸੀ । ਇਸ ਫ਼ਿਲਮ ‘ਚ ਉਨ੍ਹਾਂ ਨੇ ਇੱਕ ਅਜਿਹੀ ਘਰੇਲੂ ਔਰਤ ਦਾ ਕਿਰਦਾਰ ਨਿਭਾਇਆ ਸੀ ਜੋ ਪਰਿਵਾਰਕ ਰੁਝੇਵਿਆਂ ‘ਚ ਏਨਾਂ ਕੁ ਰੁੱਝ ਜਾਂਦੀ ਹੈ ਕਿ ਉਹ ਖੁਦ ਦੀ ਜ਼ਿੰਦਗੀ ਜਿਉਣਾ ਭੁੱਲ ਜਾਂਦੀ ਹੈ।ਇਸ ਤੋਂ ਇਲਾਵਾ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਵੀ ਇੱਕ ਫ਼ਿਲਮ ‘ਚ ਨਜ਼ਰ ਆਏ ਸਨ । ਜੋ ਕਿ ਉਨ੍ਹਾਂ ਦੇ ਜੀਵਨ ਤੋਂ ਹੀ ਪ੍ਰੇਰਿਤ ਹੋ ਕੇ ਬਣਾਈ ਗਈ ਸੀ। ਸ਼ਿਲਪਾ ਸ਼ੈੱਟੀ ਨੇ ਧੜਕਣ, ਮੈਂ ਖਿਲਾੜੀ ਤੂੰ ਅਨਾੜੀ, ਜਾਨਵਰ, ਬਾਜ਼ੀਗਰ ਸਣੇ ਕਈ ਫ਼ਿਲਮਾਂ ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ‘ਚ ਸ਼ਾਮਿਲ ਹਨ ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
