ਰਾਖੀ ਸਾਵੰਤ ਦੀ ਬਿਮਾਰੀ ਨੂੰ ਲੈ ਕੇ ਸਾਬਕਾ ਪਤੀ ਆਦਿਲ ਖਾਨ ਦੁਰਾਨੀ ਨੇ ਕੀਤਾ ਦਾਅਵਾ- ਕਿਹਾ ਜੇਲ੍ਹ ਜਾਣ ਤੋਂ ਬੱਚਣ ਲਈ ਕਰ ਰਹੀ ਡਰਾਮਾ
Adil Khan durani on Rakhi Sawant : ਬਾਲੀਵੁੱਡ ਦੀ ਡਰਾਮਾ ਕੁਇਨ ਰਾਖੀ ਸਾਵੰਤ ਇਨ੍ਹੀਂ ਦਿਨੀਂ ਬਿਮਾਰੀ ਦੇ ਚੱਲਦੇ ਹਸਪਤਾਲ ਵਿੱਚ ਦਾਖਲ ਹੈ। ਇਸ ਜਿੱਥੇ ਇੱਕ ਪਾਸੇ ਰਾਖੀ ਦੇ ਪਹਿਲੇ ਪਤੀ ਰਿਤੇਸ਼ ਨੇ ਰਾਖੀ ਦੀ ਬਿਮਾਰੀ ਬਾਰੇ ਗੱਲ ਕੀਤੀ ਹੈ ਉੱਥੇ ਹੀ ਦੂਜੇ ਪਾਸੇ ਰਾਖੀ ਦੇ ਦੂਜੇ ਪਤੀ ਆਦਿਲ ਖਾਨ ਦੁਰਾਨੀ ਦਾ ਕਹਿਣਾ ਹੈ ਕਿ ਰਾਖੀ ਜੇਲ੍ਹ ਜਾਣ ਤੋਂ ਬੱਚਣ ਲਈ ਡਰਾਮਾ ਕਰ ਰਹੀ ਹੈ।
ਦੱਸ ਦਈਏ ਕਿ ਹਾਲ ਹੀ ਵਿੱਚ ਰਾਖੀ ਸਾਵੰਤ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ਜਿਸ ਵਿੱਚ ਇਹ ਗੱਲ ਕਹੀ ਗਈ ਹੈ ਕਿ ਰਾਖੀ ਦੇ ਯੂਟਰੈਸ ਯਾਨੀ ਕਿ ਬੱਚੇਦਾਨੀ ਵਿੱਚ ਟਯੂਮਰ ਹੈ। ਇਸ ਦੌਰਾਨ ਰਾਖੀ ਸਾਵੰਤ ਦੇ ਪਹਿਲੇ ਪਤੀ ਰਿਤੇਸ਼ ਨੇ ਵੀ ਮੀਡੀਆ ਦੇ ਸਾਹਮਣੇ ਆ ਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਜਿੱਥੇ ਇੱਕ ਪਾਸੇ ਰਿਤੇਸ਼ ਰਾਖੀ ਸਾਵੰਤ ਦੇ ਨਾਲ ਖੜੇ ਨਜ਼ਰ ਆ ਰਹੇ ਹਨ, ਉੱਥੇ ਹੀ ਦੂਜੇ ਪਾਸੇ ਰਾਖੀ ਦੇ ਦੂਜੇ ਪਤੀ ਆਦਿਲ ਖਾਨ ਦੁਰਾਨੀ ਉਸ ਦੇ ਖਿਲਾਫ ਬਿਆਨ ਦਿੰਦੇ ਵਿਖਾਈ ਦਿੱਤੇ।
ਆਦਿਲ ਖਾਨ ਨੇ ਵੀਡੀਓ ਕੀਤੀ ਸ਼ੇਅਰ
ਆਦਿਲ ਖਾਨ ਦੁਰਾਨੀ ਨੇ ਆਪਣੇ ਅਧਿਕਾਰਿਤ ਸੋਸ਼ਲ ਮੀਡੀਆ ਅਕਾਊਂਟ ਉੱਤੇ ਵੀਡੀਓ ਸਾਂਝੀ ਕਰਦਿਆਂ ਕਿਹਾ, 'ਮੈਂ ਖਬਰਾਂ ਵਿੱਚ ਵੇਖਿਆ। ਜਿਸ ਵਿੱਚ ਕਿਹਾ ਗਿਆ ਕਿ ਰਾਖੀ ਸਾਵੰਤ ਨੂੰ ਦਿਲ ਦੀ ਬਿਮਾਰੀ ਹੈ। ਆਦਿਲ ਨੇ ਕਿਹਾ ਕਿ ਡਾਕਟਰਾਂ ਦਾ ਕਹਿਣਾ ਹੈ ਕਿ ਅਜੇ ਵੀ ਕੈਂਸਰ ਹੋਣ ਦੀ ਸੰਭਾਵਨਾ ਹੈ। ਪਰ, ਇੱਕ ਸਾਲ ਪਹਿਲਾਂ ਮੈਂ ਉਸ ਦੇ ਸਾਰੇ ਟੈਸਟ ਕਰਵਾਏ ਸਨ। ਉਸ ਦੀ ਸਰਜਰੀ ਵੀ ਹੋਈ, ਫਿਰ ਉਹ ਪੂਰੀ ਤਰ੍ਹਾਂ ਠੀਕ ਹੋ ਗਈ ਸੀ। ਰਾਖੀ ਨੂੰ ਅਜਿਹੀ ਕੋਈ ਸਮੱਸਿਆ ਨਹੀਂ ਸੀ।'
ਆਦਿਲ ਖਾਨ ਦੁਰਾਨੀ ਨੇ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਰਾਖੀ ਦੇ ਖਿਲਾਫ ਕੇਸ ਕੀਤਾ ਹੈ , ਜਿਸ ਵਿੱਚ ਰਾਖੀ ਦਾ ਜੇਲ੍ਹ ਜਾਣਾ ਪੱਕਾ ਹੈ। ਗ੍ਰਿਫ਼ਤਾਰੀ ਤੋਂ ਬੱਚਣ ਲਈ ਰਾਖੀ ਬਿਮਾਰੀ ਦਾ ਢੋਂਗ ਕਰ ਰਹੀ ਹੈ। ਬਿਮਾਰ ਹੋਣਾ ਇਹ ਸਭ ਉਸ ਦੇ ਨਾਟਕ ਦਾ ਇੱਕ ਹਿੱਸਾ ਹੈ ਤੇ ਇਸ ਵਿੱਚ ਉਸ ਦਾ ਸਾਥ ਰਿਤੇਸ਼ ਦੇ ਰਿਹਾ ਹੈ।
ਆਦਿਲ ਨੇ ਰਾਖੀ ਲਈ ਦਿੱਤਾ ਇਹ ਸੰਦੇਸ਼
ਆਦਿਲ ਨੇ ਅੱਗੇ ਕਿਹਾ ਕਿ 'ਅਦਾਲਤ ਦੀ ਤਰੀਕ ਨੇੜੇ ਆ ਰਹੀ ਹੈ। ਰਾਖੀ ਜੇਕਰ ਤੁਸੀਂ ਕੋਈ ਪਬਲੀਸਿਟੀ ਸਟੰਟ ਕਰ ਰਹੇ ਹੋ ਤਾਂ... ਅਦਾਲਤ ਨੂੰ ਨਹੀਂ ਪਤਾ, ਹਰ ਵਿਅਕਤੀ ਤੁਹਾਨੂੰ ਦੇਖ ਰਿਹਾ ਹੈ। ਇਸ ਤੋਂ ਵੱਧ ਘਟਿਆ ਹਰਕਤ ਹੋਰ ਕੋਈ ਨਹੀਂ ਹੋ ਸਕਦੀ। ਜੇਕਰ ਤੁਸੀਂ ਸੱਚਮੁੱਚ ਬਿਮਾਰ ਹੋ ਤਾਂ ਮੈਂ ਦਿਲੋਂ ਤੁਹਾਡੇ ਲਈ ਦੁਆ ਕਰਦਾ ਹਾਂ ਕਿ ਤੁਸੀਂ ਜਲਦੀ ਠੀਕ ਹੋ ਜਾਓ। ਮੈਂ ਇੱਕ ਚੰਗਾ ਇਨਸਾਨ ਹਾਂ ਅਤੇ ਮੈਂ ਕਦੇ ਕਿਸੇ ਦਾ ਨੁਕਸਾਨ ਨਹੀਂ ਚਾਹੁੰਦਾ। '
ਹੋਰ ਪੜ੍ਹੋ : ਸੋਸ਼ਲ ਮੀਡੀਆ 'ਤੇ ਛਾਇਆ ਫਿਲਮ 'Rose Rozy Te Gulab' ਦਾ ਟ੍ਰੇਲਰ, ਦਰਸ਼ਕਾਂ ਨੂੰ ਆ ਰਿਹਾ ਹੈ ਪਸੰਦ
ਵੀਡੀਓ ਦੇ ਅੰਤ 'ਚ ਆਦਿਲ ਕਹਿੰਦੇ ਹਨ- 'ਮੈਂ ਤੁਹਾਡੇ ਵੱਲੋਂ ਸਰੈਂਡਰ ਕਰਨ ਦੀ ਤਰੀਕ ਦਾ ਕੈਲੰਡਰ ਨਾਲੋਂ ਆਪਣੀਆਂ ਉਂਗਲਾਂ 'ਤੇ ਜ਼ਿਆਦਾ ਇੰਤਜ਼ਾਰ ਕਰ ਰਿਹਾ ਹਾਂ। ਇਹ 4 ਹਫ਼ਤੇ ਕਦੋਂ ਪੂਰੇ ਹੋਣਗੇ? ਇਸ ਲਈ ਹੁਣ ਮੈਨੂੰ ਨਹੀਂ ਪਤਾ ਕਿ ਹਸਪਤਾਲ ਜਾਣਾ ਕੋਈ ਨਵੀਂ ਚਾਲ, ਕੋਈ ਪਬਲੀਸਿਟੀ ਸਟੰਟ ਹੈ ਜਾਂ ਤੁਹਾਨੂੰ ਅਸਲ ਵਿੱਚ ਬਿਮਾਰੀ ਹੋ ਗਈ ਹੈ। ਮੈਂ ਡਾਕਟਰ ਦੇ ਨਤੀਜਿਆਂ ਦੀ ਉਡੀਕ ਕਰਾਂਗਾ। '
- PTC PUNJABI