ਆਦਿਤਿਆ ਨਾਰਾਇਣ ਨੇ ਫੈਨਜ਼ ਨਾਲ ਕੀਤੀ ਬਦਸਲੂਕੀ, ਲਾਈਵ ਕੰਸਰਟ ਦੌਰਾਨ ਹੱਥੋਂ ਖੋਹ ਕੇ ਸੁੱਟਿਆ ਫੋਨ

Written by  Pushp Raj   |  February 12th 2024 07:18 PM  |  Updated: February 12th 2024 07:18 PM

ਆਦਿਤਿਆ ਨਾਰਾਇਣ ਨੇ ਫੈਨਜ਼ ਨਾਲ ਕੀਤੀ ਬਦਸਲੂਕੀ, ਲਾਈਵ ਕੰਸਰਟ ਦੌਰਾਨ ਹੱਥੋਂ ਖੋਹ ਕੇ ਸੁੱਟਿਆ ਫੋਨ

Aditya Narayan Viral Video: ਬਾਲੀਵੁੱਡ ਦੇ ਮਸ਼ਹੂਰ ਗਾਇਕ ਆਦਿਤਿਆ ਨਰਾਇਣ (Aditya Narayan) ਮੁੜ ਆਪਣੇ ਲਾਈਵ ਸ਼ੋਅ ਦੌਰਾਨ ਫੈਨਜ਼ ਨਾਲ ਮਾੜਾ ਸਲੂਕ ਕਰਨ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਹਨ। ਹਾਲ ਹੀ 'ਚ ਅਭਿਨੇਤਾ ਅਤੇ ਗਾਇਕ ਦਾ ਇੱਕ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਫੈਨਜ਼ ਨਾਲ ਬਦਸਲੂਕੀ ਕਰਦੇ ਹੋਏ ਵਿਖਾਈ ਦੇ ਰਹੇ ਹਨ। 

ਹਾਲ ਹੀ 'ਚ ਆਦਿਤਿਆ ਨਾਰਾਇਣ ਦਾ ਇੱਕ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਵੀਕੈਂਡ ਕੰਸਰਟ ਦਾ ਹੈ, ਜਿੱਥੇ ਗਾਇਕ ਆਦਿਤਿਆ ਨਾਰਾਇਣ ਨੇ ਛੱਤੀਸਗੜ੍ਹ ਦੇ ਇੱਕ ਕਾਲਜ ਵਿੱਚ ਕੰਸਰਟ ਕੀਤਾ ਸੀ। 

 

ਆਦਿਤਿਆ ਨੇ ਮਾਈਕ ਨਾਲ ਫੈਨ ਨੂੰ ਮਾਰਿਆ

ਵਾਇਰਲ ਵੀਡੀਓ 'ਚ ਆਦਿਤਿਆ ਫਿਲਮ 'ਡੌਨ' ਦਾ ਗੀਤ 'ਆਜ ਕੀ ਰਾਤ' ਗਾਉਂਦੇ ਨਜ਼ਰ ਆ ਰਹੇ ਹਨ। ਤਾਂ ਇਸ ਦੌਰਾਨ ਇੱਕ ਫੈਨ ਉਨ੍ਹਾਂ ਦੀ ਵੀਡੀਓ ਬਨਾਉਣ ਲੱਗਦਾ ਹੈ, ਆਦਿਤਿਆ  ਅਚਾਨਕ ਰੁਕ ਜਾਂਦਾ ਹੈ ਅਤੇ ਦਰਸ਼ਕਾਂ ਵਿੱਚ ਬੈਠੇ ਇੱਕ ਪ੍ਰਸ਼ੰਸਕ ਨੂੰ ਵੇਖਦਾ ਹੈ। ਫਿਰ ਉਹ ਲੜਕੇ ਦੇ ਹੱਥੋਂ ਫੋਨ ਖਿੱਚ ਲੈਂਦੇ ਹਨ ਅਤੇ ਜਦੋਂ ਉਹ ਵਿਅਕਤੀ ਮੋਬਾਈਲ ਨਹੀਂ ਫੜਾਉਂਦਾ ਤਾਂ ਉਹ ਉਸ ਨੂੰ ਮਾਈਕ ਨਾਲ ਮਾਰਨਾ ਸ਼ੁਰੂ ਕਰ ਦਿੰਦੇ ਹਨ। ਇਸ ਤੋਂ ਬਾਅਦ ਆਦਿਤਿਆ ਨੇ ਫ਼ੋਨ ਆਪਣੇ ਹੱਥ ਵਿੱਚ ਲਿਆ ਅਤੇ ਭੀੜ ਤੋਂ ਦੂਰ ਸੁੱਟ ਦਿੱਤਾ।

ਇੱਕ ਵਿਅਕਤੀ ਦੁਆਰਾ ਸ਼ੇਅਰ ਕੀਤੀ ਗਈ ਇਸ ਵੀਡੀਓ 'ਚ ਆਦਿਤਿਆ ਨਰਾਇਣ ਦੀ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਨੇ ਨਾਂ ਸਿਰਫ ਸੋਸ਼ਲ ਮੀਡੀਆ ਸਗੋਂ ਉੱਥੇ ਖੜ੍ਹੇ ਦਰਸ਼ਕਾਂ ਨੂੰ ਵੀ ਹੈਰਾਨ ਕਰ ਦਿੱਤਾ।ਗਾਇਕ ਦਾ ਇਕ ਵੀਡੀਓ ਇੰਟਰਨੈਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਆਦਿਤਿਆ ਨਾਰਾਇਣ ਦੀਆਂ ਹਰਕਤਾਂ ਨੂੰ ਦੇਖ ਕੇ ਸੋਸ਼ਲ ਮੀਡੀਆ 'ਤੇ ਯੂਜ਼ਰਸ ਵੀ ਆਪਣੇ ਗੁੱਸੇ 'ਤੇ ਕਾਬੂ ਨਹੀਂ ਰੱਖ ਪਾ ਰਹੇ ਹਨ ਅਤੇ ਉਨ੍ਹਾਂ ਦੀ ਆਲੋਚਨਾ ਕਰ ਰਹੇ ਹਨ।

 

 

ਹੋਰ ਪੜ੍ਹੋ : ਮੁੜ ਵਿਵਾਦਾਂ 'ਚ ਘਿਰੇ ਐਲਵਿਸ਼ ਯਾਦਵ, ਰੈਸੋਰੈਂਟ 'ਚ ਇੱਕ ਵਿਅਕਤੀ ਨੂੰ ਮਾਰਿਆ ਥੱਪੜ, ਵੇਖੋ ਵੀਡੀਓ

ਫੈਨਜ਼ ਨੇ ਆਦਿਤਿਆ ਨਰਾਇਣ ਨੂੰ ਕਿਹਾ ਹੰਕਾਰੀ 

ਵੀਡੀਓ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਇੱਕ ਯੂਜ਼ਰ ਨੇ ਟਿੱਪਣੀ ਕੀਤੀ, "ਜੇ ਪ੍ਰਸ਼ੰਸਕ ਨਹੀਂ ਹਨ, ਤਾਂ ਕੋਈ ਕਲਾਕਾਰ ਨਹੀਂ ਹੈ। ਉਹ ਆਪਣੇ ਆਪ ਨੂੰ ਬਰਬਾਦ ਕਰ ਰਿਹਾ ਹੈ।" ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, "ਤਾਂ ਕੀ ਹੋਇਆ, ਇਹ ਫੈਨ ਆਦਿਤਿਆ ਨਰਾਇਣ ਨੂੰ ਰਿਕਾਰਡ ਕਰਨਾ ਚਾਹੁੰਦਾ ਸੀ, ਪਰ ਅਚਾਨਕ ਉਸ ਦਾ ਫੋਨ ਆਦਿਤਿਆ ਦੀ ਲੱਤ ਵਿੱਚ ਵੱਜ ਗਿਆ ਤਾਂ ਆਦਿਤਿਆ ਥੋੜਾ ਪਰੇਸ਼ਾਨ ਹੋ ਗਿਆ । ਮੇਰਾ ਮਤਲਬ ਗੰਭੀਰਤਾ ਨਾਲ, ਆਦਿਤਿਆ ਅੱਜ ਆਪਣੇ ਪਿਤਾ (ਉਦਿਤ ਨਾਰਾਇਣ) ਤੋਂ ਬਿਨਾਂ ਕਿਤੇ ਨਹੀਂ ਹੁੰਦਾ। ਉਸ ਨੂੰ ਇਸ ਤਰ੍ਹਾਂ ਦੇ ਗੁੱਸੇ ਵਾਲੇ ਵਿਵਹਾਰ ਨਾਲ ਕੰਮ ਕਿਉਂ ਕਰਨਾ ਪੈਂਦਾ ਹੈ?" ਇੱਕ ਹੋਰ ਯੂਜ਼ਰ ਨੇ ਕਿਹਾ, "ਆਦਿਤਿਆ ਨਰਾਇਣ ਨੂੰ ਕੀ ਸਮੱਸਿਆ ਹੈ? ਇੰਨਾ ਹੰਕਾਰੀ ਅਤੇ ਕਿਉਂ? ਆਪਣੇ ਹੀ ਪ੍ਰਸ਼ੰਸਕਾਂ ਦਾ ਅਪਮਾਨ?"

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network