ਅਕਸ਼ੈ ਕੁਮਾਰ ਤੇ ਰਣਵੀਰ ਸਿੰਘ ਪੰਜਾਬੀ ਗਾਇਕ ਕਰਨ ਔਜਲਾ ਦੇ ਗੀਤ ਸੌਫਟਲੀ 'ਤੇ ਡਾਂਸ ਕਰਦੇ ਆਏ ਨਜ਼ਰ, ਵੇਖੋ ਵੀਡੀਓ
Akshay Kumar and Ranveer Singh Dance on song softly : ਮਸ਼ਹੂਰ ਬਾਲੀਵੁੱਡ ਐਕਟਰ ਰਣਵੀਰ ਸਿੰਘ ਆਪਣੇ ਅਤਰੰਗੀ ਅੰਦਾਜ਼ ਤੇ ਫੈਸ਼ਨ ਸੈਂਸ ਲਈ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਅਕਸ਼ੈ ਕੁਮਾਰ ਤੇ ਰਣਵੀਰ ਸਿੰਘ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ 'ਚ ਦੋਵੇਂ ਕਰਨ ਔਜਲਾ ਦੇ ਗੀਤ ਸੌਫਟਲੀ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਇਨ੍ਹੀਂ ਦਿਨੀਂ ਮਸ਼ਹੂਰ ਪੰਜਾਬੀ ਗਾਇਕ ਆਪਣੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹਨ। ਹਾਲ ਹੀ ਵਿੱਚ ਫਿਲਮ 'Bad Newz' ਤੋਂ ਕਰਨ ਔਜਲਾ ਦੀ ਆਵਾਜ਼ ਵਿੱਚ ਗੀਤ 'ਤੌਬਾ-ਤੌਬਾ' ਰਿਲੀਜ਼ ਹੋਇਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਇਸ ਗੀਤ ਨੂੰ ਵਿੱਕੀ ਕੌਸ਼ਲ ਉੱਤੇ ਫਿਲਮਾਇਆ ਗਿਆ ਹੈ।
ਹਾਲ ਹੀ ਵਿੱਚ ਬਾਲੀਵੁੱਡ ਦੇ ਮਿਸਟਰ ਖਿਲਾੜੀ ਅਕਸ਼ੈ ਕੁਮਾਰ ਤੇ ਐਨਰਜੀ ਹਾਊਸ ਮੰਨੇ ਜਾਣ ਵਾਲੇ ਅਦਾਕਾਰ ਰਣਵੀਰ ਸਿੰਘ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਦੋਹਾਂ ਐਕਟਰਸ ਨੂੰ ਡਾਂਸ ਕਰਦੇ ਹੋਏ ਵੇਖਿਆ ਜਾ ਸਕਦਾ ਹੈ।
ਇਸ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਅਕਸ਼ੈ ਕੁਮਾਰ ਤੇ ਰਣਵੀਰ ਸਿੰਘ ਪੰਜਾਬੀ ਗਾਇਕ ਕਰਨ ਔਜਲਾ ਦੇ ਗੀਤ 'Softly' ਲਗਾ ਤੇ ਹੱਥਾਂ ਵਿੱਚ ਸਪੀਕਰ ਫੜ ਕੇ ਭਰਪੂਰ ਐਨਰਜੀ ਨਾਲ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ।
ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਦੱਸ ਦਈਏ ਕਿ ਅਕਸ਼ੈ ਤੇ ਰਣਵੀਰ ਸਿੰਘ ਤੋਂ ਪਹਿਲਾਂ ਵਿੱਕੀ ਕੌਸ਼ਲ ਵੀ ਕਰਨ ਔਜਲਾ ਦੇ ਇਸ ਗੀਤ ਉੱਤੇ ਡਾਂਸ ਵੀਡੀਓ ਬਣਾ ਕੇ ਵਾਹ-ਵਾਹੀ ਖੱਟ ਚੁੱਕੇ ਹਨ।
ਹੋਰ ਪੜ੍ਹੋ : ਅਜੇ ਦੇਵਗਨ ਤੇ ਪੰਜਾਬੀ ਗਾਇਕ ਗੈਰੀ ਸੰਧੂ ਇੱਕਠੇ ਆਏ ਨਜ਼ਰ, ਦੋਵੇਂ ਕ੍ਰਿਕਟ ਮੈਚ ਦਾ ਆਨੰਦ ਲੈਂਦੇ ਆਏ ਨਜ਼ਰ
ਕਰਨ ਔਜਲਾ ਬਾਰੇ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਕਰਨ ਔਜਲਾ ਗਾਇਕ ਹੋਣ ਦੇ ਨਾਲ-ਨਾਲ ਇੱਕ ਚੰਗੇ ਗੀਤਕਾਰ ਵੀ ਹਨ। ਕਰਨ ਨੇ ਦਿਲਜੀਤ ਦੋਸਾਂਝ ਦਾ ਮਸ਼ਹੂਰ ਗੀਤ GOAT ਵੀ ਲਿਖਿਆ ਹੈ। ਕਰਨ ਔਜਲਾ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਗੀਤਾਂ ਦੀ ਮਸ਼ੀਨ ਵਜੋਂ ਵੀ ਜਾਣਿਆ ਜਾਂਦਾ ਹੈ।
- PTC PUNJABI