OMG 2 Trailer: ਤਿਨ ਦੇਸਾਈ ਦੀ ਮੌਤ ਤੋਂ ਸਦਮੇ 'ਚ ਅਕਸ਼ੈ ਕੁਮਾਰ, ਅੱਜ ਨਹੀਂ ਹੋਵੇਗਾ 'OMG 2' ਦਾ ਟ੍ਰੇਲਰ ਲਾਂਚ

ਨਿਤਿਨ ਦੇਸਾਈ ਦੇ ਬੇਵਕਤੀ ਦਿਹਾਂਤ ਨਾਲ ਸਿਨੇਮਾ ਜਗਤ ਵਿੱਚ ਸੋਗ ਦੀ ਲਹਿਰ ਹੈ। ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਉਨ੍ਹਾਂ ਦੀ ਮੌਤ ਤੋਂ ਸਦਮੇ 'ਚ ਹਨ। ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ 'OMG 2' ਦਾ ਟ੍ਰੇਲਰ ਲਾਂਚ ਟਾਲ ਦਿੱਤਾ ਹੈ।

Reported by: PTC Punjabi Desk | Edited by: Pushp Raj  |  August 02nd 2023 06:47 PM |  Updated: August 02nd 2023 06:47 PM

OMG 2 Trailer: ਤਿਨ ਦੇਸਾਈ ਦੀ ਮੌਤ ਤੋਂ ਸਦਮੇ 'ਚ ਅਕਸ਼ੈ ਕੁਮਾਰ, ਅੱਜ ਨਹੀਂ ਹੋਵੇਗਾ 'OMG 2' ਦਾ ਟ੍ਰੇਲਰ ਲਾਂਚ

OMG 2 Trailer Postpone: ਬਾਲੀਵੁੱਡ ਦੇ ਮਸ਼ਹੂਰ ਆਰਟ ਡਾਇਰੈਕਟਰ ਨਿਤਿਨ ਦੇਸਾਈ ਨਹੀਂ ਰਹੇ। ਆਰਟ ਡਾਇਰੈਕਟਰ 'ਤੇ ਕਰੋੜਾਂ ਰੁਪਏ ਦਾ ਕਰਜ਼ਾ ਸੀ, ਜਿਸ ਕਾਰਨ ਉਹ ਤਣਾਅ 'ਚ ਸੀ ਅਤੇ ਇਸ ਕਾਰਨ ਉਸ ਨੇ ਮੌਤ ਨੂੰ ਗਲੇ ਲਗਾ ਲਿਆ। ਨਿਤਿਨ ਦੇਸਾਈ ਦੇ ਬੇਵਕਤੀ ਦੇਹਾਂਤ ਨਾਲ ਸਿਨੇਮਾ ਜਗਤ ਵਿੱਚ ਸੋਗ ਦੀ ਲਹਿਰ ਹੈ।

ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਉਨ੍ਹਾਂ ਦੀ ਮੌਤ ਤੋਂ ਸਦਮੇ 'ਚ ਹਨ। ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ 'OMG 2' ਦਾ ਟ੍ਰੇਲਰ ਲਾਂਚ ਟਾਲ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਖੁਦ ਅਕਸ਼ੈ ਕੁਮਾਰ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ ਹੈ। ਦੱਸ ਦੇਈਏ ਕਿ 'OMG 2' ਦਾ ਟ੍ਰੇਲਰ ਅੱਜ ਲਾਂਚ ਕੀਤਾ ਜਾਣਾ ਸੀ।

ਅਕਸ਼ੈ ਕੁਮਾਰ ਨੇ ਟਵੀਟ ਕੀਤਾ

ਦੱਸ ਦੇਈਏ ਕਿ 'ਓ ਮਾਈ ਗੌਡ 2' ਦਾ ਟ੍ਰੇਲਰ ਅੱਜ ਯਾਨੀ 2 ਅਗਸਤ ਨੂੰ ਸੋਸ਼ਲ ਮੀਡੀਆ 'ਤੇ ਰਿਲੀਜ਼ ਹੋਣਾ ਸੀ ਪਰ ਹੁਣ ਟ੍ਰੇਲਰ ਨੂੰ ਟਾਲ ਦਿੱਤਾ ਗਿਆ ਹੈ। ਅਕਸ਼ੈ ਕੁਮਾਰ ਨੇ ਟਵੀਟ ਕੀਤਾ ਅਤੇ ਲਿਖਿਆ, 'ਨਿਤਿਨ ਦੇਸਾਈ ਦੇ ਦਿਹਾਂਤ ਬਾਰੇ ਜਾਣ ਕੇ ਦੁਖੀ ਹਾਂ ਅਤੇ ਵਿਸ਼ਵਾਸ ਨਹੀਂ ਕਰ ਸਕਦੇ। ਉਹ ਪ੍ਰੋਡਕਸ਼ਨ ਡਿਜ਼ਾਈਨ ਦਾ ਇੱਕ ਮਹਾਨ ਅਤੇ ਸਾਡੇ ਸਿਨੇਮਾ ਜਗਤ ਦਾ ਇੱਕ ਵੱਡਾ ਹਿੱਸਾ ਸੀ।

ਹੋਰ ਪੜ੍ਹੋ: Health Tips: ਆਪਣੀ ਡਾਈਟ 'ਚ ਸ਼ਾਮਿਲ ਕਰੋ ਇਹ ਚੀਜ਼ਾਂ, ਜੋ ਦਿਲ ਦੀਆਂ ਬਿਮਾਰੀਆਂ ਤੋਂ ਕਰਦੀਆਂ ਨੇ ਬਚਾਅ

ਇਸ ਦਿਨ ਟ੍ਰੇਲਰ ਰਿਲੀਜ਼ ਹੋਵੇਗਾ

ਅਦਾਕਾਰ ਨੇ ਅੱਗੇ ਲਿਖਿਆ, 'ਨਿਤਿਨ ਦੇਸਾਈ ਨੇ ਮੇਰੀਆਂ ਕਈ ਫਿਲਮਾਂ 'ਚ ਕੰਮ ਕੀਤਾ। ਉਸ ਦਾ ਜਾਣਾ ਬਹੁਤ ਵੱਡਾ ਘਾਟਾ ਹੈ। ਉਨ੍ਹਾਂ ਦੇ ਸਤਿਕਾਰ ਵਜੋਂ, ਅੱਜ ਅਸੀਂ OMG 2 ਦਾ ਟ੍ਰੇਲਰ ਰਿਲੀਜ਼ ਨਹੀਂ ਕਰ ਰਹੇ ਹਾਂ। ਫਿਲਮ ਦਾ ਟ੍ਰੇਲਰ ਕੱਲ੍ਹ ਸਵੇਰੇ 11 ਵਜੇ ਲਾਂਚ ਕੀਤਾ ਜਾਵੇਗਾ। ਓਮ ਸ਼ਾਂਤੀ।' ਤੁਹਾਨੂੰ ਦੱਸ ਦੇਈਏ ਕਿ ਅਕਸ਼ੇ ਕੁਮਾਰ ਦੀ ਇਹ ਫਿਲਮ 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਹ 'ਓ ਮਾਈ ਗੌਡ' ਦਾ ਸੀਕਵਲ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network