Met Gala 2024: ਆਲੀਆ ਭੱਟ ਨੇ ਆਪਣੇ ਦੇਸੀ ਅੰਦਾਜ਼ ਨਾਲ ਮੈਟ ਗਾਲਾ 'ਚ ਬਿਖੇਰਿਆ ਜਾਦੂ, ਤਸਵੀਰਾਂ ਹੋਇਆ ਵਾਇਰਲ
Alia Bhatt in Met Gala 2024: ਮੈਟ ਗਾਲਾ 2024 ਸ਼ੁਰੂ ਹੋ ਚੁੱਕਾ ਹੈ। ਹਰ ਸਾਲ ਵਾਂਗ ਇਸ ਸਾਲ ਵੀ ਵੱਡੀ ਗਿਣਤੀ ਵਿੱਚ ਦੇਸ਼-ਵਿਦੇਸ਼ ਦੇ ਕਲਾਕਾਰ ਇਸ ਦਾ ਹਿੱਸਾ ਬਣੇ ਹਨ, ਜਿਨ੍ਹਾਂ ਵਿੱਚ ਭਾਰਤ ਦੀ ਮਸ਼ਹੂਰ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਦਾ ਨਾਮ ਵੀ ਸ਼ਾਮਲ ਹੈ।
ਹਾਲ ਹੀ ਵਿੱਚ ਆਲੀਆ ਭੱਟ ਦਾ ਮੈਟ ਗਾਲਾ ਲੁੱਕ ਕਾਫੀ ਸੁਰਖੀਆਂ ਵਿੱਚ ਹੈ। ਭਾਰਤ ਦੀ ਮਸ਼ਹੂਰ ਅਦਾਕਾਰਾ ਆਲੀਆ ਮੈਟ ਗਾਲਾ ਦੇ ਰੈੱਡ ਕਾਰਪੇਟ 'ਤੇ ਸਾੜ੍ਹੀ ਪਾ ਕੇ ਵਾਕ ਕਰਦੀ ਨਜ਼ਰ ਆਈ, ਜਿਸ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਆਲੀਆ ਭੱਟ ਨੇ ਮਸ਼ਹੂਰ ਭਾਰਤੀ ਡਿਜ਼ਾਈਨਰ ਸਬਿਆਸਾਚੀ ਦੀ ਫਲੋਰਲ ਸਾੜ੍ਹੀ ਪਹਿਨੇ ਹੋਏ ਨਜ਼ਰ ਆ ਰਹੀ ਹੈ, ਇਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਆਲੀਆ ਨੇ ਹੇਅਰ ਐਕਸੈਸਰੀਜ਼ ਅਤੇ ਬਹੁਤ ਹੀ ਘੱਟ ਮੇਕਅਪ ਨਾਲ ਆਪਣੀ ਸਾੜ੍ਹੀ ਲੁੱਕ ਨੂੰ ਕੰਪਲੀਟ ਕੀਤਾ। ਖਾਸ ਤੌਰ 'ਤੇ ਆਲੀਆ ਨੇ ਆਪਣੀ ਮੁਸਕਰਾਹਟ ਨੇ ਈਵੈਂਟ ਦੇ ਦੌਰਾਨ ਮੌਜੂਦ ਹਰ ਕਿਸੇ ਦੇ ਚਿਹਰੇ ਉੱਤੇ ਖੁਸ਼ੀ ਲਿਆ ਦਿੱਤੀ।
ਆਲੀਆ ਦੇ ਇਸ ਰੈਂਪ ਵਾਕ ਦੀ ਕੁਝ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ। ਆਲੀਆ ਦੇ ਲੁੱਕ ਨੂੰ ਦੇਖ ਕੇ ਫੈਨਜ਼ ਕਾਫੀ ਖੁਸ਼ ਹਨ ਤੇ ਉਹ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਦੱਸ ਦੇਈਏ ਕਿ ਆਲੀਆ ਭੱਟ ਨਾ ਸਿਰਫ ਆਪਣੀਆਂ ਫਿਲਮਾਂ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਲਈ ਜਾਣੀ ਜਾਂਦੀ ਹੈ, ਬਲਕਿ ਆਪਣੀ ਸ਼ਾਨਦਾਰ ਫੈਸ਼ਨ ਸੈਂਸ ਲਈ ਵੀ ਜਾਣੀ ਜਾਂਦੀ ਹੈ, ਜਿਸ ਨੂੰ ਉਸ ਨੇ ਇੱਥੇ ਬਖੂਬੀ ਪੇਸ਼ ਕੀਤਾ।
ਹੋਰ ਪੜ੍ਹੋ : ਮੀਕਾ ਸਿੰਘ ਨੇ ਖ਼ੁਦ ਨੂੰ 'DAD' ਦੱਸ ਕੇ ਦਿਲਜੀਤ ਦੋਸਾਂਝ 'ਤੇ ਸਾਧਿਆ ਨਿਸ਼ਾਨਾ, ਜਾਣੋ ਕੀ ਕਿਹਾ ?
ਆਲੀਆ ਭੱਟ ਦੇ ਇਸ ਖੂਬਸੂਰਤ ਅੰਦਾਜ਼ ਨੂੰ ਦੇਖ ਕੇ ਹਰ ਕੋਈ ਉਸ ਦੀ ਤਾਰੀਫ ਕਰ ਰਿਹਾ ਹੈ। ਅੰਤਰਰਾਸ਼ਟਰੀ ਮੰਚ 'ਤੇ ਉਸ ਦੀ ਆਲੀਆ ਨੇ ਭਾਰਤ ਦੀ ਰਵਾਇਤੀ ਪਹਿਰਾਵੇ ਸਾੜ੍ਹੀ ਨੂੰ ਪਹਿਨ ਕੇ ਵਾਕ ਕੀਤਾ ਜੋ ਕਿ ਹਰ ਭਾਰਤੀ ਲਈ ਬੇਹੱਦ ਮਾਣ ਵਾਲੀ ਗੱਲ ਹੈ।
- PTC PUNJABI