Pushpa 2 Teaser: ਅੱਲੂ ਅਰਜੂਨ ਦੀ ਫਿਲਮ 'ਪੁਸ਼ਪਾ-2' ਦੇ ਟੀਜ਼ਰ ਦੀ ਰਿਲੀਜ਼ ਡੇਟ ਆਈ ਸਾਹਮਣੇ, ਜਾਣੋ ਕਦੋਂ ਹੋਵੇਗਾ ਰਿਲੀਜ਼
Pushpa 2 Teaser Release Date: ਸਾਊਥ ਸੁਪਰਸਟਾਰ ਅੱਲੂ ਅਰਜੁਨ ਫਿਲਮ ਪੁਸ਼ਪਾ ਦਾ ਸੀਕਵਲ ਲੈ ਕੇ ਜਲਦ ਹੀ ਫੈਨਜ਼ ਦੇ ਰੁਬਰੂ ਹੋਣਗੇ। ਜੀ ਹਾਂ ਅੱਲੂ ਅਰਜੁਨ ਦੀ ਬਹੁਤ ਉਡੀਕੀ ਜਾਣ ਵਾਲੀ ਫਿਲਮ ਪੁਸ਼ਪਾ 2 ਦੇ ਟੀਜ਼ਰ ਦੀ ਰਿਲੀਜ਼ ਡੇਟ ਦਾ ਖੁਲਾਸਾ ਹੋ ਗਿਆ ਹੈ।
ਦੱਸ ਦੇਈਏ ਕਿ ਪਿਛਲੇ ਸਾਲ ਪੁਸ਼ਪਾ 2 ਨੂੰ ਲੈ ਕੇ ਇੱਕ ਟੀਜ਼ਰ ਵੀਡੀਓ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ ਫਿਲਮ ਦੀ ਰਿਲੀਜ਼ ਡੇਟ ਨੂੰ ਲੈ ਕੇ ਵੀ ਨਵੀਂ ਅਪਡੇਟ ਵੀ ਸਾਹਮਣੇ ਆਈ ਸੀ। ਹੁਣ ਫਿਲਮ ਦੇ ਮੇਕਰਸ ਨੇ ਅੱਲੂ ਅਰਜੁਨ ਦੇ ਪ੍ਰਸ਼ੰਸਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ ਅਤੇ ਫਿਲਮ ਦੇ ਟੀਜ਼ਰ ਦੀ ਰਿਲੀਜ਼ ਡੇਟ ਦਾ ਵੀ ਖੁਲਾਸਾ ਕੀਤਾ ਹੈ।
ਦੱਸਣਯੋਗ ਹੈ ਕਿ ਸਾਊਥ ਦੇ ਸੁਪਰਸਟਾਰ ਅੱਲੂ ਅਰਜੁਨ ਕੁਝ ਦਿਨਾਂ ਬਾਅਦ ਆਪਣਾ 42ਵਾਂ ਜਨਮਦਿਨ ਸੈਲੀਬ੍ਰੇਟ ਕਰਨਗੇ। ਅਜਿਹੇ 'ਚ ਉਸ ਦੇ ਜਨਮਦਿਨ ਨੂੰ ਖਾਸ ਬਣਾਉਣ ਲਈ ਫਿਲਮ ਮੇਕਰਸ ਪੁਸ਼ਪਾ 2 ਦਾ ਦੂਜਾ ਟੀਜ਼ਰ ਰਿਲੀਜ਼ ਕਰਨ ਜਾ ਰਹੇ ਹਨ। ਅੱਜ ਯਾਨੀ ਮੰਗਲਵਾਰ 2 ਅਪ੍ਰੈਲ ਨੂੰ ਪੁਸ਼ਪਾ-2 ਦਾ ਨਵਾਂ ਪੋਸਟਰ ਰਿਲੀਜ਼ ਕੀਤਾ ਗਿਆ ਹੈ ਜਿਸ ਵਿੱਚ ਮੇਕਰਸ ਨੇ ਫਿਲਮ ਦੇ ਟੀਜ਼ਰ ਦੀ ਰਿਲੀਜ਼ ਡੇਟ ਦਾ ਖੁਲਾਸਾ ਕੀਤਾ ਹੈ। ਪੁਸ਼ਪਾ-2 ਦਾ ਟੀਜ਼ਰ ਅੱਲੂ ਅਰਜੁਨ ਦੇ ਜਨਮਦਿਨ ਯਾਨੀ 8 ਅਪ੍ਰੈਲ 2024 ਨੂੰ ਰਿਲੀਜ਼ ਕੀਤਾ ਜਾਵੇਗਾ। ਫਿਲਮ ਦੇ ਨਵੇਂ ਪੋਸਟਰ ਦੀ ਗੱਲ ਕਰੀਏ ਤਾਂ ਪੋਸਟਰ ਵਿੱਚ ਇੱਕ ਪੈਰ ਨੂੰ ਗਿੱਟੇ ਨਾਲ ਬੰਨ੍ਹਿਆ ਦਿਖਾਇਆ ਗਿਆ ਹੈ, ਜੋ ਕਿ ਪੁਸ਼ਪਾ ਰਾਜ ਦਾ ਹੋ ਸਕਦਾ ਹੈ।
ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਦੇ ਭਰਾ ਦਾ ਹੋਇਆ ਰੋਕਾ, ਜਾਣੋ ਕੌਣ ਹੈ ਦੇਸੀ ਗਰਲ ਦੀ ਹੋਣ ਵਾਲੀ ਭਾਬੀ?ਫਿਲਮ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਪ੍ਰਸ਼ੰਸਕਾਂ ਨੂੰ ਦੱਸ ਦੇਈਏ ਕਿ ਪੁਸ਼ਪਾ ਰਾਜ ਇਸ ਸਾਲ ਪਰਦੇ 'ਤੇ ਆਵੇਗੀ। ਫਿਲਮ ਪੁਸ਼ਪਾ- 2 ਇਸੇ ਸਾਲ ਹੀ 15 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
-