India vs NZ Semi Final: ਅਮਿਤਾਭ ਬੱਚਨ ਤੋਂ ਲੈ ਕੇ ਸ਼ਾਹਰੁਖ ਖਾਨ ਨੇ ਭਾਰਤੀ ਕ੍ਰਿਕਟ ਨੂੰ ਵਰਲਡ ਕੱਪ ਫਾਈਨਲਸ 'ਚ ਪਹੁੰਚਣ 'ਤੇ ਦਿੱਤੀ ਵਧਾਈ
ਆਈਸੀਸੀ ਕ੍ਰਿਕਟ ਵਿਸ਼ਵ ਕੱਪ 2023 (ICC Cricket World Cup) ਦੇ ਸੈਮੀਫਾਈਨਲ ਮੈਚ ਵਿੱਚ ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾਇਆ। ਟੀਮ ਇੰਡੀਆ ਦੀ ਇਸ ਜਿੱਤ 'ਚ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ 7 ਵਿਕਟਾਂ ਲੈ ਕੇ ਅਹਿਮ ਭੂਮਿਕਾ ਨਿਭਾਈ। ਇਸ ਮੈਚ ਨੂੰ ਜਿੱਤ ਕੇ ਟੀਮ ਇੰਡੀਆ ਨੇ ਕ੍ਰਿਕਟ ਵਰਲਡ ਕੱਪ ਦੇ ਫਾਈਨਲ 'ਚ ਆਪਣੀ ਥਾਂ ਪੱਕੀ ਕਰ ਲਈ ਹੈ ਇਸ 'ਤੇ ਬਾਲੀਵੁੱਡ ਸੈਲੀਬ੍ਰੀਟੀਜ਼ ਨੇ ਟੀਮ ਇੰਡੀਆ ਨੂੰ ਵਧਾਈ ਦਿੱਤੀ ਹੈ।
India vs NZ Semi Final: ਅਮਿਤਾਭ ਬੱਚਨ ਤੋਂ ਲੈ ਕੇ ਸ਼ਾਹਰੁਖ ਖਾਨ ਨੇ ਭਾਰਤੀ ਕ੍ਰਿਕਟ ਨੂੰ ਵਰਲਡ ਕੱਪ ਫਾਈਨਲਸ 'ਚ ਪਹੁੰਚਣ 'ਤੇ ਦਿੱਤੀ ਵਧਾਈ
Bollywood Celebs Reactions On India vs NZ Semi Final: ਆਈਸੀਸੀ ਕ੍ਰਿਕਟ ਵਿਸ਼ਵ ਕੱਪ 2023 (ICC Cricket World Cup) ਦੇ ਸੈਮੀਫਾਈਨਲ ਮੈਚ ਵਿੱਚ ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾਇਆ। ਟੀਮ ਇੰਡੀਆ ਦੀ ਇਸ ਜਿੱਤ 'ਚ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ 7 ਵਿਕਟਾਂ ਲੈ ਕੇ ਅਹਿਮ ਭੂਮਿਕਾ ਨਿਭਾਈ। ਇਸ ਮੈਚ ਨੂੰ ਜਿੱਤ ਕੇ ਟੀਮ ਇੰਡੀਆ ਨੇ ਕ੍ਰਿਕਟ ਵਰਲਡ ਕੱਪ ਦੇ ਫਾਈਨਲ 'ਚ ਆਪਣੀ ਥਾਂ ਪੱਕੀ ਕਰ ਲਈ ਹੈ ਇਸ 'ਤੇ ਬਾਲੀਵੁੱਡ ਸੈਲੀਬ੍ਰੀਟੀਜ਼ ਨੇ ਟੀਮ ਇੰਡੀਆ ਨੂੰ ਵਧਾਈ ਦਿੱਤੀ ਹੈ।
Yay boys!!! What a display of team spirit and play. Unto winning the finals now. All the best….India !!! pic.twitter.com/SKmQp0nSj9
— Shah Rukh Khan (@iamsrk) November 15, 2023
ਸ਼ਾਹਰੁਖ ਖਾਨ ਸਣੇ ਇਨ੍ਹਾਂ ਹਸਤੀਆਂ ਨੇ ਟੀਮ ਇੰਡੀਆ ਨੂੰ ਵਧਾਈ ਦਿੱਤੀ
ਨਿਊਜ਼ੀਲੈਂਡ 'ਤੇ ਭਾਰਤੀ ਟੀਮ ਦੀ ਸ਼ਾਨਦਾਰ ਜਿੱਤ ਨੂੰ ਦੇਖਦੇ ਹੋਏ ਬਾਲੀਵੁੱਡ ਦੇ ਕਿੰਗ ਖਾਨ ਯਾਨੀ ਕਿ ਸ਼ਾਹਰੁਖ ਖਾਨ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇਕ ਟਵੀਟ ਕੀਤਾ ਹੈ। ਇਸ ਟਵੀਟ 'ਚ ਕਿੰਗ ਖਾਨ ਨੇ ਟੀਮ ਇੰਡੀਆ ਦੀ ਤਸਵੀਰ ਸ਼ਾਮਲ ਕੀਤੀ ਹੈ ਅਤੇ ਲਿਖਿਆ ਹੈ-“ਵਾਹ ਬੁਆਏਜ਼, ਟੀਮ ਭਾਵਨਾ ਅਤੇ ਖੇਡ ਦਾ ਕਿੰਨਾ ਵਧੀਆ ਪ੍ਰਦਰਸ਼ਨ ਹੈ। ਸ਼ੁੱਭਕਾਮਨਾਵਾਂ, ਭਾਰਤ ਫਾਈਨਲ ਜਿੱਤਣ ਦਾ ਇੰਤਜ਼ਾਰ ਕਰ ਰਿਹਾ ਹੈ।''
T 4831 - when i don't watch we WIN !
— Amitabh Bachchan (@SrBachchan) November 15, 2023
ਅਮਿਤਾਭ ਬੱਚਨ ਨੇ ਦਿੱਤੀ ਵਧਾਈ
ਸ਼ਾਹਰੁਖ ਤੋਂ ਇਲਾਵਾ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਟਵੀਟ ਕਰਕੇ ਲਿਖਿਆ-''T 4831-ਜਦੋਂ ਮੈਂ ਮੈਚ ਨਹੀਂ ਦੇਖਦਾ, ਅਸੀਂ ਜਿੱਤ ਜਾਂਦੇ ਹਾਂ।''
और ऐसे हासिल की जाती है जीत! और ऐसे शान से एंट्री होती है #CricketWorldCup के फाइनल में! मेरे प्यारे भारत! जय हो! जय हो! 👏👏❤️❤️🇮🇳🇮🇳🇮🇳🇮🇳 pic.twitter.com/ZyiazuXkk8
— Anupam Kher (@AnupamPKher) November 15, 2023
ਹੋਰ ਪੜ੍ਹੋ: Bhai Dooj 2023: ਜਾਣੋ ਕਿੰਝ ਹੋਈ ਸੀ ਭਾਈ ਦੂਜ ਮਨਾਉਣ ਦੀ ਸ਼ੁਰੂਆਤ ਤੇ ਕਿਉਂ ਮਨਾਇਆ ਜਾਂਦਾ ਹੈ ਇਹ ਤਿਉਹਾਰ
ਹੋਰਨਾਂ ਸੈਲਬਸ ਨੇ ਵੀ ਟੀਮ ਇੰਡੀਆ ਦੀ ਕੀਤੀ ਸ਼ਲਾਘਾ
ਇੰਨਾ ਹੀ ਨਹੀਂ, ਦਿੱਗਜ ਕਲਾਕਾਰ ਅਨੁਪਮ ਖੇਰ ਨੇ ਟੀਮ ਇੰਡੀਆ ਦੀ ਜਿੱਤ ਦੇ ਪਲ ਨੂੰ ਟਵੀਟ ਕੀਤਾ ਹੈ ਅਤੇ ਲਿਖਿਆ ਹੈ - "ਅਤੇ ਇਸ ਤਰ੍ਹਾਂ ਇੱਕ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਜਾਂਦੀ ਹੈ, ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਵਿੱਚ ਮਾਣ ਨਾਲ ਐਂਟਰੀ ਕੀਤੀ ਜਾਂਦੀ ਹੈ, ਮੇਰੇ ਪਿਆਰੇ ਭਾਰਤ, ਜੈ ਹੋ।" ਇਸ ਤੋਂ ਇਲਾਵਾ ਆਯੁਸ਼ਮਾਨ ਖੁਰਾਨਾ, ਰਸ਼ਮਿਕਾ ਮੰਡਾਨਾ, ਸੰਨੀ ਦਿਓਲ, ਕਰੀਨਾ ਕਪੂਰ, ਸਿਧਾਰਥ ਮਲਹੋਤਰਾ ਅਤੇ ਅਜੇ ਦੇਵਗਨ ਵਰਗੇ ਕਈ ਸੈਲੇਬਸ ਨੇ ਟੀਮ ਇੰਡੀਆ ਦੀ ਜਿੱਤ 'ਤੇ ਖੁਸ਼ੀ ਜਤਾਈ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
