ਵਰਲਡ ਕੱਪ ਮੈਚ ਹਾਰਨ ਮਗਰੋਂ ਭਾਵੁਕ ਹੋਏ ਵਿਰਾਟ ਕੋਹਲੀ, ਪਤਨੀ ਅਨੁਸ਼ਕਾ ਨੇ ਗੱਲ ਲਾ ਕੇ ਦਿੱਤਾ ਦਿਲਾਸਾ

ICC ਪੁਰਸ਼ ਕ੍ਰਿਕਟ ਵਿਸ਼ਵ ਕੱਪ ਵਿੱਚ ਟੀਮ ਇੰਡੀਆ ਦੀ ਹਾਰ ਨੇ ਹਰ ਭਾਰਤੀ ਦਾ ਦਿਲ ਦੁਖਾਇਆ ਹੈ। ਟੀਮ ਦਾ ਹਰ ਖਿਡਾਰੀ ਵੀ ਨਿਰਾਸ਼ ਹੋ ਗਿਆ ਹੈ। ਹਾਲ ਹੀ 'ਚ ਵਿਰਾਟ ਕੋਹਲੀ (Virat Kohli) ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ 'ਚ ਉਹ ਵਰਲਡ ਕੱਪ ਦਾ ਸੁਫਨਾ ਟੁੱਟਣ ਮਗਰੋਂ ਕਾਫੀ ਭਾਵੁਕ ਹੁੰਦੇ ਹੋਏ ਨਜ਼ਰ ਆ ਰਹੇ ਹਨ।

Written by  Pushp Raj   |  November 20th 2023 11:54 AM  |  Updated: November 20th 2023 11:58 AM

ਵਰਲਡ ਕੱਪ ਮੈਚ ਹਾਰਨ ਮਗਰੋਂ ਭਾਵੁਕ ਹੋਏ ਵਿਰਾਟ ਕੋਹਲੀ, ਪਤਨੀ ਅਨੁਸ਼ਕਾ ਨੇ ਗੱਲ ਲਾ ਕੇ ਦਿੱਤਾ ਦਿਲਾਸਾ

Anushka Sharma hugs Virat Kohli Viral Video: ICC ਪੁਰਸ਼ ਕ੍ਰਿਕਟ ਵਿਸ਼ਵ ਕੱਪ ਵਿੱਚ ਟੀਮ ਇੰਡੀਆ ਦੀ ਹਾਰ ਨੇ ਹਰ ਭਾਰਤੀ ਦਾ ਦਿਲ ਦੁਖਾਇਆ ਹੈ। ਟੀਮ ਦਾ ਹਰ ਖਿਡਾਰੀ ਵੀ ਨਿਰਾਸ਼ ਹੋ ਗਿਆ ਹੈ। ਹਾਲ ਹੀ 'ਚ ਵਿਰਾਟ ਕੋਹਲੀ (Virat Kohli) ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ 'ਚ ਉਹ ਵਰਲਡ ਕੱਪ ਦਾ ਸੁਫਨਾ ਟੁੱਟਣ ਮਗਰੋਂ ਕਾਫੀ ਭਾਵੁਕ ਹੁੰਦੇ ਹੋਏ ਨਜ਼ਰ ਆ ਰਹੇ ਹਨ। 

ਭਾਰਤ ਦੀ ਹਾਰ ਤੋਂ ਬਾਅਦ ਦੇ ਪਲਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ, ਜੋ ਭਾਵੁਕ ਕਰਨ ਵਾਲੀਆਂ ਹਨ। ਅਜਿਹੀ ਹੀ ਇੱਕ ਪਲ ਦੀ ਤਸਵੀਰ ਸਾਹਮਣੇ ਆਈ ਹੈ, ਜਿਸ ਵਿੱਚ ਟੀਮ ਦੀ ਹਾਰ ਤੋਂ ਦੁਖੀ ਵਿਰਾਟ ਕੋਹਲੀ ਭਾਵੁਕ ਹੁੰਦੇ ਹੋਏ ਨਜ਼ਰ ਆ ਰਹੇ ਹਨ। ਇਸ ਮੌਕੇ ਵਿਰਾਟ ਦੀ ਪਤਨੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਉਨ੍ਹਾੰ ਨੂੰ ਗਲੇ ਲਗਾ ਕੇ ਦਿਲਾਸਾ ਦਿੰਦੇ ਹੋਏ ਨਜ਼ਰ ਆ ਰਹੀ ਹੈ। ਹਾਲਾਂਕਿ ਇਸ ਤਸਵੀਰ 'ਚ ਵਿਰਾਟ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ, ਪਰ ਉਸ ਦੀ ਨੀਲੇ ਰੰਗ ਦੀ ਜਰਸੀ ਸਾਫ਼ ਵੇਖੀ ਜਾ ਸਕਦੀ ਹੈ।

ਬਾਲੀਵੁੱਡ ਸਿਤਾਰਿਆਂ ਨੇ ਕੀਤੀ ਭਾਰਤੀ ਕ੍ਰਿਕਟ ਟੀਮ ਦੀ ਹੌਸਲਾ ਅਫਜਾਈ

ਸ਼ਾਹਰੁਖ ਖਾਨ ਦਾ ਟਵੀਟ

ਸ਼ਾਹਰੁਖ ਖਾਨ ਨੇ ਟੀਮ ਇੰਡੀਆ ਦੀ ਹੌਸਲਾ ਅਫਜਾਈ ਕਰਦਿਆਂ ਲਿਖਿਆ, 'ਟੀਮ ਇੰਡੀਆ ਨੇ ਜਿਸ ਤਰ੍ਹਾਂ ਪੂਰਾ ਟੂਰਨਾਮੈਂਟ ਖੇਡਿਆ, ਉਹ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਨੇ ਬੜੀ ਸ਼ਿੱਦਤ ਨਾਲ ਗੇਮ ਖੇਡੀ। ਇਹ ਖੇਡ ਹੈ ਅਤੇ ਕਦੇ ਚੰਗੇ ਦਿਨ ਆਉਂਦੇ ਹਨ ਅਤੇ ਕਦੇ ਬੁਰੇ ਦਿਨ। ਬਦਕਿਸਮਤੀ ਨਾਲ ਅਜਿਹਾ ਅੱਜ ਹੋਇਆ ਪਰ ਸਾਨੂੰ ਕ੍ਰਿਕਟ 'ਚ ਆਪਣੀ ਖੇਡ ਵਿਰਾਸਤ 'ਤੇ ਮਾਣ ਮਹਿਸੂਸ ਕਰਵਾਉਣ ਲਈ ਟੀਮ ਇੰਡੀਆ ਦਾ ਧੰਨਵਾਦ। ਤੁਸੀਂ ਸਾਨੂੰ ਮਾਣ ਵਾਲੀ ਕੌਮ ਦਾ ਹਿੱਸਾ ਬਣਾਉਂਦੇ ਹੋ।

ਸੋਨਾਲੀ ਬੇਂਦਰੇ ਨੇ ਕੀਤਾ ਟਵੀਟ 

 ਭਾਰਤੀ ਟੀਮ ਭਾਵੇਂ ਵਿਸ਼ਵ ਕੱਪ ਹਾਰ ਗਈ ਪਰ ਉਨ੍ਹਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਭ ਦਾ ਦਿਲ ਜਿੱਤ ਲਿਆ ਹੈ। ਬਾਲੀਵੁੱਡ ਸਿਤਾਰਿਆਂ ਨੇ ਸੋਸ਼ਲ ਮੀਡੀਆ ਰਾਹੀਂ ਟੀਮ ਇੰਡੀਆ ਦਾ ਹੌਸਲਾ ਵਧਾਇਆ ਹੈ।  ਸੋਨਾਲੀ ਬੇਂਦਰੇ ਨੇ ਲਿਖਿਆ ਹੈ, "ਜ਼ਬਰਦਸਤ ਲੜਾਈ ਲੜੀ, ਪਰ ਇਹ ਸਾਡੀ ਰਾਤ ਨਹੀਂ ਸੀ।" ਸੋਨਾਲੀ ਨੇ ਇਸ ਦੇ ਨਾਲ ਹੀ ਹਾਰਟ ਇਮੋਜੀ ਬਣਾਇਆ ਅਤੇ ਲਿਖਿਆ, "ਮੇਰੇ ਲਈ ਤੁਸੀਂ ਸਾਰੇ ਚੈਂਪੀਅਨ ਹੋ।"

ਸੁਨੀਲ ਸ਼ੈੱਟੀ

ਕ੍ਰਿਕਟਰ ਕੇਐਲ ਰਾਹੁਲ ਦੇ ਸਹੁਰੇ ਅਤੇ ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਸੁਨੀਲ ਸ਼ੈੱਟੀ ਨੇ ਟਵਿੱਟਰ 'ਤੇ ਆਸਟ੍ਰੇਲੀਆ ਨੂੰ ਵਧਾਈ ਦਿੱਤੀ ਅਤੇ ਟੀਮ ਇੰਡੀਆ ਦਾ ਹੌਸਲਾ ਵਧਾਇਆ। ਉਨ੍ਹਾਂ ਨੇ ਟੀਮ ਇੰਡੀਆ ਨੂੰ ਵਰਲਡ ਦੀ ਟੌਪ ਕਲਾਸ ਟੀਮ ਦੱਸਿਆ ਹੈ।

ਹੋਰ ਪੜ੍ਹੋ: ਜੇਕਰ ਤੁਸੀਂ ਵੀ ਆਪਣੇ ਫੇਫੜੀਆਂ ਨੂੰ ਰੱਖਣਾ ਚਾਹੁੰਦੇ ਹੋ ਠੀਕ ਤਾਂ ਆਪਣੀ ਡਾਈਟ 'ਚ ਸ਼ਾਮਿਲ ਕਰੋ ਇਹ ਚੀਜ਼ਾਂ

ਦੀਆ ਮਿਰਜ਼ਾ

ਇਸੇ ਤਰ੍ਹਾਂ ਦੀਆ ਮਿਰਜ਼ਾ ਨੇ ਵੀ ਟੀਮ ਇੰਡੀਆ ਨੂੰ ਪਿਛਲੇ ਕੁਝ ਹਫਤਿਆਂ 'ਚ ਦਿੱਤੇ ਯਾਦਗਾਰ ਪਲਾਂ ਲਈ ਧੰਨਵਾਦ ਕੀਤਾ ਹੈ। ਨਾਲ ਹੀ ਟੀਮ ਆਸਟਰੇਲੀਆ ਨੂੰ ਛੇਵੀਂ ਵਾਰ ਵਿਸ਼ਵ ਚੈਂਪੀਅਨ ਬਣਨ ਲਈ ਵਧਾਈ ਦਿੱਤੀ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network