ਅਰਬਾਜ਼ ਖਾਨ ਤੇ ਸ਼ੂਰਾ ਖਾਨ ਦੇ ਵਿਆਹ ਦੀ ਵੀਡੀਓ ਹੋਈ ਵਾਇਰਲ, ਪੁੱਤ ਅਰਹਾਨ ਨਾਲ ਡਾਂਸ ਕਰਦੇ ਆਏ ਨਜ਼ਰ
Arbaaz Khan and Shura Khan's wedding:ਬਾਲੀਵੁੱਡ ਅਦਾਕਾਰ ਤੇ ਸਲਮਾਨ ਖਾਨ ਦੇ ਭਰਾ ਅਰਬਾਜ਼ ਖਾਨ ਨੇ 56 ਸਾਲ ਦੀ ਉਮਰ ਵਿੱਚ ਦੂਜਾ ਵਿਆਹ ਕਰ ਲਿਆ ਹੈ। ਜੀ ਹਾਂ ਅਰਬਾਜ਼ ਖਾਨ ਨੇ ਮਸ਼ਹੂਰ ਮੇਕਅਪ ਆਰਟਿਸਟ ਸ਼ੂਰਾ ਖਾਨ ਨਾਲ ਵਿਆਹ ਕਰਵਾ ਲਿਆ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਦੱਸ ਦਈਏ ਕਿ ਅਰਬਾਜ਼ ਖਾਨ ਦੇ ਵਿਆਹ ਦੀ ਰਸਮ ਅਰਬਾਜ਼ ਦੀ ਭੈਣ ਅਰਪਿਤਾ ਦੇ ਘਰ ਰੱਖੀ ਗਈ ਸੀ। ਹੁਣ ਵਿਆਹ ਤੋਂ ਬਾਅਦ ਅਰਬਾਜ਼ ਅਤੇ ਸ਼ੂਰਾ ਦੀ ਪਹਿਲੀ ਤਸਵੀਰ ਵੀ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਵਿਆਹ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।
ਅਰਬਾਜ਼ ਖਾਨ ਨੇ ਖੁਦ ਸ਼ੂਰਾ ਖਾਨ ਨਾਲ ਵਿਆਹ ਤੋਂ ਬਾਅਦ ਆਪਣੀ ਨਵ ਵਿਆਹੀ ਵੋਹਟੀ ਨਾਲ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਅਭਿਨੇਤਾ ਆਪਣੀ ਪਤਨੀ ਸ਼ੂਰਾ ਨਾਲ ਰੋਮਾਂਟਿਕ ਅੰਦਾਜ਼ 'ਚ ਤਸਵੀਰਾਂ ਕਲਿੱਕ ਕਰਵਾਉਂਦੇ ਹੋਏ ਨਜ਼ਰ ਆ ਰਹੇ ਹਨ।
ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਅਰਬਾਜ਼ ਨੇ ਆਪਣੇ ਖਾਸ ਦਿਨ 'ਤੇ ਫਲੋਰਲ ਪ੍ਰਿੰਟ ਪੈਂਟ ਸੂਟ ਪਾਇਆ ਹੈਜਦੋਂਕਿ ਉਨ੍ਹਾਂ ਦੀ ਵੋਹਟੀ ਸ਼ੂਰਾ ਨੇ ਮੈਚਿੰਗ ਫਲੋਰਲ ਲਹਿੰਗਾ ਪਾਇਆ ਹੈ। ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਰਬਾਜ਼ ਨੇ ਲਿਖਿਆ, ''ਆਪਣੇ ਲਵ ਵਨਸ ਦੀ ਮੌਜੂਦਗੀ 'ਚ ਮੀ ਐਂਡ ਮਾਈਨ। ਇਸ ਦਿਨ ਤੋਂ ਲਾਈਫਟਾਈਮ ਲਵ।! ਸਾਡੇ ਖਾਸ ਦਿਨ 'ਤੇ ਤੁਹਾਡੇ ਸਾਰੇ ਆਸ਼ੀਰਵਾਦ ਅਤੇ ਸ਼ੁਭਕਾਮਨਾਵਾਂ ਦੀ ਲੋੜ ਹੈ!"ਇਸ ਦੇ ਨਾਲ ਹੀ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਅਰਬਾਜ਼ ਖਾਨ ਦੀ ਸਾਬਕਾ ਪਤਨੀ ਮਲਾਇਕਾ ਅਰੋੜਾ ਦੇ ਬੇਟੇ ਅਰਹਾਨ ਖਾਨ ਨੇ ਵੀ ਆਪਣੇ ਪਿਤਾ ਦੇ ਦੂਜੇ ਵਿਆਹ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਅਰਹਾਨ ਨੇ ਆਪਣੇ ਪਿਤਾ ਅਰਬਾਜ਼ ਅਤੇ ਆਪਣੀ ਨਵੀਂ ਮਾਂ ਸ਼ੂਰਾ ਖਾਨ ਨਾਲ ਤਸਵੀਰਾਂ ਵੀ ਕਲਿੱਕ ਕਰਵਾਉਂਦੇ ਹੋਏ ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਉਹ ਪਿਤਾ ਨਾਲ ਡਾਂਸ਼ ਕਰਦੇ ਹੋਏ ਨਜ਼ਰ ਆ ਰਹੇ ਹਨ।
ਦੱਸ ਦੇਈਏ ਕਿ ਅਰਬਾਜ਼ ਅਤੇ ਸ਼ੂਰਾ ਦੇ ਵਿਆਹ ਵਿੱਚ ਉਨ੍ਹਾਂ ਦੇ ਭਰਾ ਸਲਮਾਨ ਖਾਨ, ਸੋਹੇਲ ਖਾਨ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਸਣੇ ਕਈ ਬਾਲੀਵੁੱਡ ਸੈਲਬਸ ਰਵੀਨਾ ਟੰਡਨ, ਰਿਤੇਸ਼ ਦੇਸ਼ਮੁਖ-ਜੇਨੇਲੀਆ ਡਿਸੂਜ਼ਾ, ਯੂਲੀਆ ਵੰਤੂਰ, ਬਾਬਾ ਸਿੱਦੀਕੀ, ਫਰਾਹ ਖਾਨ ਵਰਗੇ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ।
-