Aryan Drugs Case: ਰਿਸ਼ਵਤ, ਕਾਲੇ ਧਨ ਦੇ ਮਨੀ ਟ੍ਰੇਲ ਰਾਹੀਂ ਕਾਨਪੁਰ ਤੱਕ ਜੁੜੇ ਸਮੀਰ ਵਾਨਖੇੜੇ ਦੇ ਤਾਰ, ਜਾਂਚ ਜਾਰੀ

ਸਮੀਰ ਵਾਨਖੇੜੇ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਸਮੀਰ ਵਾਨਖੇੜੇ ਵੱਲੋਂ ਬਲੈਕ ਮਨੀ, ਰਿਸ਼ਵਤ ਰਾਹੀਂ ਖਰੀਦੀ ਗਈ ਜਾਇਦਾਦ ਦੀ ਜਾਂਚ ਕਰਦੇ ਹੋਏ ਜਾਂਚ ਏਜੰਸੀ ਕਾਨਪੁਰ ਪਹੁੰਚ ਗਈ ਹੈ। ਸੀਬੀਆਈ ਨੇ ਆਪ੍ਰੇਸ਼ਨ 'ਚ ਕਈ ਦਸਤਾਵੇਜ਼ ਜ਼ਬਤ ਕੀਤੇ ਹਨ।

Written by  Shaminder   |  May 15th 2023 05:33 PM  |  Updated: May 15th 2023 05:49 PM

Aryan Drugs Case: ਰਿਸ਼ਵਤ, ਕਾਲੇ ਧਨ ਦੇ ਮਨੀ ਟ੍ਰੇਲ ਰਾਹੀਂ ਕਾਨਪੁਰ ਤੱਕ ਜੁੜੇ ਸਮੀਰ ਵਾਨਖੇੜੇ ਦੇ ਤਾਰ, ਜਾਂਚ ਜਾਰੀ

ਸਮੀਰ ਵਾਨਖੇੜੇ (Sameer Wankhede) ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਸਮੀਰ ਵਾਨਖੇੜੇ ਵੱਲੋਂ ਬਲੈਕ ਮਨੀ, ਰਿਸ਼ਵਤ ਰਾਹੀਂ ਖਰੀਦੀ ਗਈ ਜਾਇਦਾਦ ਦੀ ਜਾਂਚ ਕਰਦੇ ਹੋਏ ਜਾਂਚ ਏਜੰਸੀ ਕਾਨਪੁਰ ਪਹੁੰਚ ਗਈ ਹੈ। ਸੀਬੀਆਈ ਨੇ ਆਪ੍ਰੇਸ਼ਨ 'ਚ ਕਈ ਦਸਤਾਵੇਜ਼ ਜ਼ਬਤ ਕੀਤੇ ਹਨ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਆਈਆਰਐਸ ਅਧਿਕਾਰੀ ਸਮੀਰ ਵਾਨਖੇੜੇ, ਜਿਸ ਨੇ ਫਿਲਮ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ ਫਸਾਉਣ ਵਾਲੇ ਕਥਿਤ ਕਰੂਜ਼ ਡਰੱਗ ਬਸਟ ਕੇਸ ਵਿੱਚ ਅਹਿਮ ਭੂਮਿਕਾ ਨਿਭਾਈ ਸੀ, ਦੀ ਚੱਲ ਰਹੀ ਜਾਂਚ ਵਿੱਚ ਕਾਨਪੁਰ ਕਨੈਕਸ਼ਨ ਦਾ ਪਰਦਾਫਾਸ਼ ਕੀਤਾ ਹੈ। ਕਾਨਪੁਰ ਸ਼ਹਿਰ ਵਿੱਚ ਕੀਤੇ ਗਏ ਸੀਬੀਆਈ ਦੇ ਛਾਪਿਆਂ ਨੇ ਵਾਨਖੇੜੇ ਦੇ ਉਨਾਵ ਅਤੇ ਕਾਨਪੁਰ ਵਿੱਚ ਸਥਿਤ ਜਾਇਦਾਦਾਂ ਵਿੱਚ ਭ੍ਰਿਸ਼ਟਾਚਾਰ ਰਾਹੀਂ ਪ੍ਰਾਪਤ ਕੀਤੇ ਕਾਲੇ ਧਨ ਦੀ ਕਥਿਤ ਵਰਤੋਂ 'ਤੇ ਰੌਸ਼ਨੀ ਪਾਈ ਹੈ।

ਸੀਬੀਆਈ ਨੇ ਜਾਂਚ ਨੂੰ ਲੈ ਕੇ ਪੂਰੀ ਤਰ੍ਹਾਂ ਗੁਪਤਤਾ ਬਣਾਈ ਰੱਖੀ ਹੈ, ਜਿਸ ਨਾਲ ਜਨਤਾ ਨੂੰ ਸੀਬੀਆਈ ਦੇ ਪ੍ਰੈਸ ਨੋਟ ਦੇ ਜਾਰੀ ਹੋਣ ਤੋਂ ਬਾਅਦ ਹੀ ਛਾਪੇਮਾਰੀ ਬਾਰੇ ਪਤਾ ਲੱਗਾ ਸੀ। ਜਾਂਚ ਏਜੰਸੀ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਲੱਗ ਰਿਹਾ ਹੈ ਕਿ ਇਸ ਕੇਸ ਵਿੱਚ ਜਾਂਚ ਏਜੰਸੀ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ। 2 ਅਕਤੂਬਰ, 2021 ਨੂੰ, IRS ਅਧਿਕਾਰੀ ਸਮੀਰ ਵਾਨਖੇੜੇ ਨੇ ਮੁੰਬਈ ਦੇ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਕਮਾਨ ਸੰਭਾਲੀ ਅਤੇ ਬਾਅਦ ਵਿੱਚ ਕਰੂਜ਼ ਡਰੱਗ ਬਸਟ ਕੇਸ ਦੇ ਸਬੰਧ ਵਿੱਚ ਆਰੀਅਨ ਖਾਨ ਨੂੰ ਗ੍ਰਿਫਤਾਰ ਕੀਤਾ ਸੀ।

ਜਾਂਚ ਦੇ ਦੌਰਾਨ, ਮੀਡੀਆ ਦਾ ਧਿਆਨ ਸਮੀਰ ਵਾਨਖੇੜੇ ਅਤੇ ਉਸਦੀ ਟੀਮ ਦੇ ਖਿਲਾਫ ਰਿਸ਼ਵਤ ਦੇ ਦੋਸ਼ਾਂ ਵੱਲ ਖਿੱਚਿਆ ਗਿਆ ਸੀ, ਬਾਅਦ ਵਿੱਚ NCB ਨੇ ਇੱਕ ਚਾਰਜਸ਼ੀਟ ਦਾਇਰ ਕੀਤੀ ਜਿਸ ਵਿੱਚ ਆਰੀਅਨ ਖਾਨ ਨੂੰ ਕਿਸੇ ਵੀ ਗਲਤ ਕੰਮ ਤੋਂ ਮੁਕਤ ਕਰ ਦਿੱਤਾ ਗਿਆ ਸੀ। ਇਨ੍ਹਾਂ ਦੋਸ਼ਾਂ ਤੋਂ ਬਾਅਦ ਸੀਬੀਆਈ ਨੇ ਸਮੀਰ ਵਾਨਖੇੜੇ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਸੀ। ਸੀਬੀਆਈ ਦੀ ਜਾਂਚ ਵਿੱਚ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਵਾਨਖੇੜੇ ਅਤੇ ਉਸਦੀ ਟੀਮ ਭ੍ਰਿਸ਼ਟ ਗਤੀਵਿਧੀਆਂ ਵਿੱਚ ਸ਼ਾਮਲ ਸੀ, ਜਿਸ ਨੇ ਪਹਿਲਾਂ ਹੀ ਡਰੱਗ ਬਰਸਟ ਕੇਸ ਦੌਰਾਨ ਟੋਕਨ ਦੇ ਰੂਪ ਵਿੱਚ 50 ਲੱਖ ਰੁਪਏ ਦੀ ਰਿਸ਼ਵਤ ਇਕੱਠੀ ਕੀਤੀ ਸੀ।

ਸੀਬੀਆਈ ਦੀ ਜਾਂਚ ਨੇ ਉਨਾਓ ਅਤੇ ਕਾਨਪੁਰ ਸਮੇਤ ਬੇਨਾਮੀ ਜਾਇਦਾਦਾਂ ਵਿੱਚ ਨਾਜਾਇਜ਼ ਫੰਡਾਂ ਦੇ ਨਿਵੇਸ਼ ਦਾ ਪਰਦਾਫਾਸ਼ ਕੀਤਾ ਹੈ। ਸੀਬੀਆਈ ਦੀ ਟੀਮ, ਜਿਸ ਨੇ ਬੜੀ ਸੂਝ-ਬੂਝ ਨਾਲ ਛਾਪੇਮਾਰੀ ਕੀਤੀ, ਨੇ ਲਗਭਗ ਤਿੰਨ ਘੰਟੇ ਸ਼ਹਿਰ ਵਿੱਚ ਬਿਤਾਏ। ਇਹ ਸਭ ਇੰਨੇ ਸ਼ਾਂਤ ਕਰੀਕੇ ਨਾਲ ਕੀਤਾ ਗਿਆ ਕਿ ਉਨ੍ਹਾਂ ਦੀ ਮੌਜੂਦਗੀ ਦਾ ਕਿਸੇ ਨੂੰ ਪਤਾ ਤੱਕ ਨਹੀਂ ਲੱਗਾ। ਦੱਸਿਆ ਗਿਆ ਹੈ ਕਿ ਸੀਬੀਆਈ ਦੀ ਟੀਮ ਨੇ ਜਾਇਦਾਦ ਦੇ ਦਸਤਾਵੇਜ਼ਾਂ ਨੂੰ ਟਰੇਸ ਕਰਨ ਅਤੇ ਮੁੰਬਈ ਤੋਂ ਕਾਨਪੁਰ ਤੱਕ ਮਨੀ ਟ੍ਰੇਲ ਦੀ ਜਾਂਚ ਕਰਨ ਲਈ ਰਜਿਸਟਰੀ ਦਫ਼ਤਰ ਦਾ ਦੌਰਾ ਕੀਤਾ। ਟੀਮ ਜ਼ਮੀਨ ਦੇ ਸੌਦਿਆਂ ਵਿੱਚ ਸ਼ਾਮਲ ਦਲਾਲ ਦੀ ਵੀ ਭਾਲ ਕਰ ਰਹੀ ਹੈ ਅਤੇ ਸੰਭਾਵਤ ਤੌਰ 'ਤੇ ਉਨ੍ਹਾਂ ਨੂੰ ਵਾਨਖੇੜੇ ਦੇ ਖਿਲਾਫ ਗਵਾਹ ਬਣਾ ਸਕਦੀ ਹੈ। ਇਸ ਪੜਾਅ 'ਤੇ ਜਾਇਦਾਦ ਦੇ ਮਾਲਕਾਂ ਅਤੇ ਦਲਾਲਾਂ ਦੀ ਪਛਾਣ ਅਜੇ ਸਾਹਮਣੇ ਨਹੀਂ ਆਈ ਹੈ। ਸੀਬੀਆਈ ਨੇ ਆਪਣੇ ਪ੍ਰੈਸ ਨੋਟ ਵਿੱਚ ਸਬੰਧਤ ਦਸਤਾਵੇਜ਼ ਅਤੇ ਨਕਦੀ ਜ਼ਬਤ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸੀਬੀਆਈ ਵੱਲੋਂ ਜ਼ਬਤ ਕੀਤੇ ਗਏ ਦਸਤਾਵੇਜ਼ ਕਾਨਪੁਰ ਅਤੇ ਉਨਾਓ ਵਿੱਚ ਜ਼ਮੀਨ ਜਾਇਦਾਦਾਂ ਨਾਲ ਸਬੰਧਤ ਹਨ। 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network