ਆਸ਼ੀਸ਼ ਵਿਦਿਆਰਥੀ ਦੇ ਦੂਜੇ ਵਿਆਹ ਮਗਰੋਂ ਪਹਿਲੀ ਪਤਨੀ ਰਾਜੋਸ਼ੀ ਦੀ ਪੋਸਟ ਹੋਈ ਵਾਇਰਲ, ਅਦਾਕਾਰ ਦੀ ਪਹਿਲੀ ਪਤਨੀ ਨੇ ਪੋਸਟ ਸ਼ੇਅਰ ਕਰ ਦੱਸਿਆ ਦਿਲ ਦਾ ਹਾਲ
ਬਾਲੀਵੁੱਡ ਅਦਾਕਾਰ ਆਸ਼ੀਸ਼ ਵਿਦਿਆਰਥੀ ਨੇ 60 ਸਾਲ ਦੀ ਉਮਰ 'ਚ ਦੂਜਾ ਵਿਆਹ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਅਦਾਕਾਰ ਦੇ ਦੂਜੇ ਵਿਆਹ ਮਗਰੋਂ ਉਨ੍ਹਾਂ ਦੀ ਪਹਿਲੀ ਪਤਨੀ ਰਾਜੋਸ਼ੀ ਦੀ ਪੋਸਟ ਲਗਾਤਾਰ ਵਾਇਰਲ ਹੋ ਰਹੀ ਹੈ। ਰਾਜੋਸ਼ੀ ਦੀ ਗੁੰਝਲਦਾਰ ਪੋਸਟ ਹਰ ਕਿਸੇ ਦੇ ਮਨ 'ਚ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੀ ਹੈ।
ਆਸ਼ੀਸ਼ ਵਿਦਿਆਰਥੀ ਦੇ ਦੂਜੇ ਵਿਆਹ ਮਗਰੋਂ ਪਹਿਲੀ ਪਤਨੀ ਰਾਜੋਸ਼ੀ ਦੀ ਪੋਸਟ ਹੋਈ ਵਾਇਰਲ, ਅਦਾਕਾਰ ਦੀ ਪਹਿਲੀ ਪਤਨੀ ਨੇ ਪੋਸਟ ਸ਼ੇਅਰ ਕਰ ਦੱਸਿਆ ਦਿਲ ਦਾ ਹਾਲ
Ashish Vidyarthi's first wife Rajoshi post: ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਦਾਕਾਰ ਆਸ਼ੀਸ਼ ਵਿਦਿਆਰਥੀ ਨੇ ਹਾਲ ਹੀ 'ਚ 60 ਸਾਲ ਦੀ ਉਮਰ ਵਿੱਚ ਦੂਜਾ ਵਿਆਹ ਕੀਤਾ ਹੈ, ਜਿਸ ਬਾਰੇ ਜਾਣ ਕੇ ਹਰ ਕੋਈ ਹੈਰਾਨ ਹੈ। ਇਸ ਵਿਆਹ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ। ਜਿੱਥੇ ਇੱਕ ਪਾਸੇ, ਆਸ਼ੀਸ਼ ਵਿਦਿਆਰਥੀ ਆਪਣੀ ਜ਼ਿੰਦਗੀ 'ਚ ਇੱਕ ਨਵੀਂ ਸ਼ੁਰੂਆਤ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ, ਉਨ੍ਹਾਂ ਦੀ ਪਹਿਲੀ ਪਤਨੀ ਰਾਜੋਸ਼ੀ ਬਰੂਆ ਉਰਫ ਪੀਲੂ ਵਿਦਿਆਰਥੀ ਆਪਣੀ ਜ਼ਿੰਦਗੀ 'ਚ ਕਈ ਉਤਰਾਅ-ਚੜ੍ਹਾਅ ਨਾਲ ਜੂਝਦੀ ਨਜ਼ਰ ਆ ਰਹੀ ਹੈ।

ਆਸ਼ੀਸ਼ ਦੀ ਪਹਿਲੀ ਪਤਨੀ ਰਾਜੋਸ਼ੀ ਨੇ ਇੰਸਟਾਗ੍ਰਾਮ 'ਤੇ ਕੁਝ ਗੁੰਝਲਦਾਰ ਪੋਸਟਾਂ ਸ਼ੇਅਰ ਕੀਤੀਆਂ ਹਨ, ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਉਹ ਇਨ੍ਹਾਂ ਖਬਰਾਂ ਤੋਂ ਦੁਖੀ ਹੈ ਅਤੇ ਪਤੀ ਦੇ ਦੂਜੇ ਵਿਆਹ ਤੋਂ ਬਾਅਦ ਉਹ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ। ਹੁਣ ਉਹ ਆਪਣੇ ਆਪ ਨੂੰ ਜੋੜਨ ਅਤੇ ਸੰਭਾਲਣ ਦੀ ਕੋਸ਼ਿਸ਼ ਕਰ ਰਹੀ ਹੈ।
ਆਸ਼ੀਸ਼ ਵਿਦਿਆਰਥੀ ਦੀ ਪਹਿਲੀ ਪਤਨੀ ਨੇ ਕੀਤੇ ਗੁੰਝਲਦਾਰ ਪੋਸਟ
ਰਾਜੋਸ਼ੀ ਨੇ ਇੰਸਟਾਗ੍ਰਾਮ 'ਤੇ ਕੁਝ ਗੁਪਤ ਪੋਸਟਾਂ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕ ਮਹਿਸੂਸ ਕਰ ਰਹੇ ਹਨ ਕਿ ਉਹ ਇਸ ਸਮੇਂ ਅਜਿਹੇ ਬੁਰੇ ਦੌਰ 'ਚੋਂ ਗੁਜ਼ਰ ਰਹੀ ਹੈ, ਜਿਸ ਨੂੰ ਲੈ ਕੇ ਉਹ ਕਾਫੀ ਚਿੰਤਤ ਹੈ।
ਹਾਲ ਹੀ ਵਿੱਚ ਰਾਜੋਸ਼ੀ ਬਰੂਆ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ 'ਚ ਕੁਝ ਪੋਸਟਾਂ ਸ਼ੇਅਰ ਕੀਤੀਆਂ ਹਨ, ਜਿਸ ਨੂੰ ਵੇਖ ਕੇ ਫੈਨਜ਼ ਦੁਚਿੱਤੀ 'ਚ ਪੈ ਗਏ ਹਨ। ਰਾਜੋਸ਼ੀ ਬਰੂਆ ਨੇ ਆਪਣੀ ਇੰਸਟਾ ਸਟੋਰੀ ਸ਼ੇਅਰ ਕਰਦਿਆਂ ਆਪਣੇ ਦਿਲ ਦਾ ਹਾਲ ਦੱਸਿਆ ਹੈ। ਇਨ੍ਹਾਂ ਪੋਸਟਸ ਨੂੰ ਦੇਖ ਕੇ ਲੋਕ ਮਹਿਸੂਸ ਕਰ ਰਹੇ ਹਨ ਕਿ ਉਹ ਇਸ ਸਮੇਂ ਅਜਿਹੇ ਬੁਰੇ ਦੌਰ 'ਚੋਂ ਗੁਜ਼ਰ ਰਹੀ ਹੈ, ਜਿਸ ਨੂੰ ਲੈ ਕੇ ਉਹ ਕਾਫੀ ਚਿੰਤਤ ਹੈ।
ਕਿਹਾ - ਸਹੀ ਵਿਅਕਤੀ ਤੁਹਾਨੂੰ ਇਹ ਸਵਾਲ ਨਹੀਂ ਪੁੱਛੇਗਾ
ਰਾਜੋਸ਼ੀ ਨੇ ਪਤੀ ਦੇ ਦੂਜੇ ਵਿਆਹ ਦੇ 17 ਘੰਟਿਆਂ ਦੇ ਅੰਦਰ ਦੋ ਪੋਸਟਾਂ ਕੀਤੀਆਂ ਹਨ। ਇਸ ਪੋਸਟ ਵਿੱਚ, ਉਸ ਨੇ ਇੱਕ ਵਿਅਕਤੀ ਵੱਲ ਇਸ਼ਾਰਾ ਕਰਦੇ ਹੋਏ ਲਿਖਿਆ ਹੈ, ਜਿਸ ਨੂੰ ਉਸ ਨੇ ਪਹਿਲਾਂ ਆਪਣੇ ਲਈ ਸਹੀ ਸਮਝਿਆ ਸੀ। ਰਾਜੋਸ਼ੀ ਨੇ ਲਿਖਿਆ, 'ਸਹੀ ਵਿਅਕਤੀ ਤੁਹਾਨੂੰ ਇਹ ਸਵਾਲ ਨਹੀਂ ਪੁੱਛੇਗਾ ਕਿ ਤੁਸੀਂ ਉਨ੍ਹਾਂ ਲਈ ਕੀ ਚਾਹੁੰਦੇ ਹੋ। ਉਹ ਅਜਿਹਾ ਉਦੋਂ ਹੀ ਕਰੇਗਾ ਜਦੋਂ ਉਸ ਨੂੰ ਪਤਾ ਹੋਵੇਗਾ ਕਿ ਉਹ ਤੁਹਾਨੂੰ ਦੁੱਖ ਪਹੁੰਚਾਏਗਾ। ਇਹ ਯਾਦ ਰੱਖੋ।'
ਇਹ ਤੁਹਾਨੂੰ ਅਸੀਸਾਂ ਮਿਲਣ ਦਾ ਸਮਾਂ ਹੈ
ਰਾਜੋਸ਼ੀ ਨੇ ਇੱਕ ਹੋਰ ਪੋਸਟ ਕੀਤੀ ਹੈ। ਜਿਸ 'ਚ ਉਹ ਕਿਸੇ ਵੀ ਚੀਜ਼ ਬਾਰੇ ਜ਼ਿਆਦਾ ਸੋਚਣ ਦੇ ਕਾਰਨਾਂ ਨੂੰ ਖ਼ਤਮ ਕਰਕੇ ਆਪਣੀ ਜ਼ਿੰਦਗੀ 'ਚ ਸ਼ਾਂਤੀ ਲੱਭਣ ਦੀ ਗੱਲ ਕਰ ਰਹੀ ਹੈ। ਉਸ ਨੇ ਕਿਹਾ, 'ਸ਼ਾਇਦ ਜ਼ਿਆਦਾ ਸੋਚਣਾ ਅਤੇ ਸ਼ੱਕ ਹੁਣ ਲਈ ਤੁਹਾਡੇ ਦਿਮਾਗ ਚੋਂ ਨਿਕਲ ਗਿਆ ਹੈ। ਸ਼ਾਂਤੀ ਅਤੇ ਧੀਰਜ ਤੁਹਾਡੇ ਜੀਵਨ ਨੂੰ ਭਰ ਦੇਵੇ। ਤੁਸੀਂ ਲੰਬੇ ਸਮੇਂ ਤੋਂ ਮਜ਼ਬੂਤ ਹੋ ਅਤੇ ਹੁਣ ਅਸੀਸਾਂ ਲੈਣ ਦਾ ਸਮਾਂ ਆ ਗਿਆ ਹੈ। ਕਿਉਂਕਿ ਤੁਸੀਂ ਇਸ ਦੇ ਹੱਕਦਾਰ ਹੋ।
ਇਸ ਦੇ ਨਾਲ ਹੀ ਇਸ ਦੇ ਨਾਲ ਹੀ ਰਾਜੋਸ਼ੀ ਨੇ ਇੰਸਟਾਗ੍ਰਾਮ ਵਾਲ 'ਤੇ ਇੱਕ ਪੋਸਟ ਵੀ ਪਾਈ ਹੈ, ਜਿਸ 'ਚ ਉਹ ਮੁਸਕਰਾਉਂਦੀ ਨਜ਼ਰ ਆ ਰਹੀ ਹੈ। ਉਨ੍ਹਾਂ ਲਿਖਿਆ ਹੈ, 'ਜ਼ਿੰਦਗੀ ਦੀ ਬੁਝਾਰਤ ਵਿੱਚ ਨਾ ਫਸੋ, ਇਹ ਜ਼ਿੰਦਗੀ ਹੈ।'

ਆਸ਼ੀਸ਼ ਦੀ ਪਹਿਲੀ ਪਤਨੀ ਤੋਂ ਹੈ 23 ਸਾਲ ਦਾ ਬੇਟਾ
ਹਾਲਾਂਕਿ ਰਾਜੋਸ਼ੀ ਦੇ ਇੰਸਟਾਗ੍ਰਾਮ ਪੋਸਟ 'ਤੇ ਲੋਕ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਸਵਾਲ ਪੁੱਛ ਰਹੇ ਹਨ। ਲੋਕ ਪੁੱਛ ਰਹੇ ਹਨ ਕਿ ਕੀ ਉਹ ਤਲਾਕਸ਼ੁਦਾ ਹੈ? ਇਸ ਦੇ ਨਾਲ ਹੀ ਆਸ਼ੀਸ਼ ਅਤੇ ਰਾਜੋਸ਼ੀ ਦਾ 23 ਸਾਲ ਦਾ ਇੱਕ ਬੇਟਾ ਵੀ ਹੈ, ਜੋ ਕਿ ਅਜੇ ਆਪਣੀ ਪੜ੍ਹਾਈ ਪੂਰੀ ਕਰ ਰਿਹਾ ਹੈ। ਆਸ਼ੀਸ਼ ਦੀ ਦੂਜੀ ਪਤਨੀ ਗੁਹਵਾਟੀ ਦੀ ਰਹਿਣ ਵਾਲੀ ਹੈ ਅਤੇ ਫੈਸ਼ਨ ਡਿਜ਼ਾਈਨਰ ਹੈ। ਉਹ ਕੋਲਕਾਤਾ ਵਿੱਚ ਇੱਕ ਉੱਚ ਪੱਧਰੀ ਫੈਸ਼ਨ ਸਟੋਰ ਚਲਾਉਂਦੀ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
