ਸੰਨੀ ਦਿਓਲ ਦੇ ਬੰਗਲੇ ਦੀ ਨੀਲਾਮੀ ਰੁਕੀ, ਤਕਨੀਕੀ ਕਾਰਨਾਂ ਕਰਕੇ ਬੈਂਕ ਨੇ ਨੋਟਿਸ ਲਿਆ ਵਾਪਸ, 24 ਘੰਟਿਆਂ ‘ਚ ਬਦਲਿਆ ਫੈਸਲਾ

ਸੰਨੀ ਦਿਓਲ ਦੇ ਬੰਗਲੇ ਦੀ ਨੀਲਾਮੀ ਦੀਆਂ ਖਬਰਾਂ ਬੀਤੇ ਦਿਨ ਸਾਹਮਣੇ ਆ ਰਹੀਆਂ ਸਨ । ਪਰ ਹੁਣ ਬੈਂਕ ਨੇ ਆਪਣਾ ਫੈਸਲਾ ਵਾਪਸ ਲੈ ਲਿਆ ਹੈ ।ਬੈਂਕ ਦੇ ਵੱਲੋਂ ਸੋਮਾਵਾਰ ਨੂੰ ਇਸ ਦਾ ਖੰਡਨ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਤਕਨੀਕੀ ਕਾਰਨਾਂ ਕਰਕੇ ਇਸ ਨੂੰ ਵਾਪਸ ਲਿਆ ਜਾ ਰਿਹਾ ਹੈ ।

Written by  Shaminder   |  August 21st 2023 10:56 AM  |  Updated: August 21st 2023 10:56 AM

ਸੰਨੀ ਦਿਓਲ ਦੇ ਬੰਗਲੇ ਦੀ ਨੀਲਾਮੀ ਰੁਕੀ, ਤਕਨੀਕੀ ਕਾਰਨਾਂ ਕਰਕੇ ਬੈਂਕ ਨੇ ਨੋਟਿਸ ਲਿਆ ਵਾਪਸ, 24 ਘੰਟਿਆਂ ‘ਚ ਬਦਲਿਆ ਫੈਸਲਾ

ਸੰਨੀ ਦਿਓਲ (Sunny Deol)ਦੇ ਬੰਗਲੇ ਦੀ ਨੀਲਾਮੀ ਦੀਆਂ ਖਬਰਾਂ ਬੀਤੇ ਦਿਨ ਸਾਹਮਣੇ ਆ ਰਹੀਆਂ ਸਨ । ਪਰ ਹੁਣ ਬੈਂਕ ਨੇ ਆਪਣਾ ਫੈਸਲਾ ਵਾਪਸ ਲੈ ਲਿਆ ਹੈ ।ਬੈਂਕ ਦੇ ਵੱਲੋਂ ਸੋਮਾਵਾਰ ਨੂੰ ਇਸ ਦਾ ਖੰਡਨ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਤਕਨੀਕੀ ਕਾਰਨਾਂ ਕਰਕੇ ਇਸ ਨੂੰ ਵਾਪਸ ਲਿਆ ਜਾ ਰਿਹਾ ਹੈ । ਇਸ ਤੋਂ ਪਹਿਲਾਂ ਸੰਨੀ ਦਿਓਲ ਦੇ ਜੁਹੂ ਸਥਿਤ ਸੰਨੀ ਵਿਲਾ ਦੀ ਨੀਲਾਮੀ ਦਾ ਨੋਟਿਸ ਬੈਂਕ ਆਫ਼ ਬੜੌਦਾ ਦੇ ਵੱਲੋਂ ਜਾਰੀ ਕੀਤਾ ਗਿਆ ਸੀ । 

ਹੋਰ ਪੜ੍ਹੋ :  ‘ਬੂਹੇ ਬਾਰੀਆਂ’ ਫ਼ਿਲਮ ਦੇ ਟ੍ਰੇਲਰ ਨੂੰ ਮਿਲੇ ਭਰਵੇਂ ਹੁੰਗਾਰੇ ਨੂੰ ਲੈ ਕੇ ਐਕਸਾਈਟਡ ਨੀਰੂ ਬਾਜਵਾ, ਨੱਚ ਗਾ ਕੇ ਕੀਤਾ ਖੁਸ਼ੀ ਦਾ ਇਜ਼ਹਾਰ

ਐਤਵਾਰ ਨੂੰ ਪਬਲਿਸ਼ ਹੋਏ ਇਸ ਨੋਟਿਸ ‘ਚ ਸੰਨੀ ਦਿਓਲ ਨੇ ਛਪੰਜਾ ਕਰੋੜ ਦਾ ਲੋਨ ਲਿਆ ਸੀ, ਜਿਸ ਨੂੰ ਵਾਪਸ ਨਹੀਂ ਸੀ ਮੋੜਿਆ ਗਿਆ ਅਤੇ ਬੈਂਕ ਦੇ ਵੱਲੋਂ ਨੀਲਾਮੀ ਦੀ ਤਰੀਕ ਵੀ ਤੈਅ ਕਰ ਦਿੱਤੀ ਗਈ ਸੀ ।

 

ਸੰਨੀ ਦਿਓਲ ‘ਗਦਰ-2’ ਦੀ ਕਾਮਯਾਬੀ ਨੂੰ ਲੈ ਕੇ ਉਤਸ਼ਾਹਿਤ 

ਦੱਸ ਦਈਏ ਕਿ ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਗਦਰ-੨’ ਨੂੰ ਲੈ ਕੇ ਪੱਬਾਂ ਭਾਰ ਹਨ । ਉਨ੍ਹਾਂ ਦੀ ਇਹ ਫ਼ਿਲਮ ਹੁਣ ਤੱਕ ਤਿੰਨ ਸੌ ਕਰੋੜ ਦੀ ਕਮਾਈ ਕਰ ਚੁੱਕੀ ਹੈ ਤੇ ਕਮਾਈ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਹੈ ।

ਫ਼ਿਲਮ ਨੂੰ ਲੈ ਕੇ ਬੀਤੇ ਦਿਨੀਂ ਧਰਮਿੰਦਰ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਦਰਸ਼ਕਾਂ ਦਾ ਧੰਨਵਾਦ ਵੀ ਕੀਤਾ ਸੀ । ਇਸ ਤੋਂ ਇਲਾਵਾ ਸੰਨੀ ਦਿਓਲ ਦੇ ਬੇਟੇ ਰਾਜਵੀਰ ਦਿਓਲ ਦੀ ਫ਼ਿਲਮ ‘ਦੋਨੋਂ’ ਵੀ ਜਲਦ ਹੀ ਦਰਸ਼ਕਾਂ ਲਈ ਜਲਦ ਹੀ ਰਿਲੀਜ਼ ਹੋਵੇਗੀ । ਕੁਝ ਦਿਨ ਪਹਿਲਾਂ ਇਸ ਫ਼ਿਲਮ ਦਾ ਟੀਜ਼ਰ ਜਾਰੀ ਕੀਤਾ ਗਿਆ ਸੀ ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network