ਸੋਸ਼ਲ ਮੀਡੀਆ ‘ਤੇ ਵਾਇਰਲ ਬਾਲੀਵੁੱਡ ਅਦਾਕਾਰਾਂ ਦੀ ਬੱਚਿਆਂ ਵਾਲੀ ਲੁੱਕ, ਤੁਹਾਨੂੰ ਕਿਹੜਾ ਕਲਾਕਾਰ ਆਇਆ ਪਸੰਦ
ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ (Video Viral) ਹੁੰਦਾ ਰਹਿੰਦਾ ਹੈ । ਜੋ ਕਿ ਦਰਸ਼ਕਾਂ ਨੂੰ ਖੂਬ ਪਸੰਦ ਆਉਂਦਾ ਹੈ। ਹੁਣ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ,(Shahrukh Khan) ਅਕਸ਼ੇ ਕੁਮਾਰ,ਰਣਬੀਰ ਕਪੂਰ,(Ranbir Kapoor) ਸਲਮਾਨ ਖ਼ਾਨ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਨੂੰ ਵੀ ਇਹ ਵੀਡੀਓ ਕਾਫੀ ਪਸੰਦ ਆ ਰਿਹਾ ਹੈ। ਵੀਡੀਓ ‘ਚ ਇਹ ਕਲਾਕਾਰ ਬਹੁਤ ਹੀ ਕਿਊਟ ਲੱਗ ਰਹੇ ਹਨ ਅਤੇ ਬਚਪਨ ਵਾਲਾ ਇਹ ਲੁੱਕ ਵੇਖ ਨੂੰ ਫੈਨਸ ਵੀ ਰਿਐਕਸ਼ਨ ਦੇ ਰਹੇ ਹਨ ।
ਹੋਰ ਪੜ੍ਹੋ : ਰੈਪਰ ਬਾਦਸ਼ਾਹ ਨੇ ਆਪਣੇ ਨਾਮ ਕੀਤੀ ਵੱਡੀ ਉਪਲਬਧੀ, ਕੌਮਾਂਤਰੀ ਪੱਧਰ ‘ਤੇ ਭਾਰਤ ਦਾ ਨਾਮ ਕੀਤਾ ਰੌਸ਼ਨ
ਫੈਨਸ ਵੀ ਇਸ ‘ਤੇ ਖੂਬ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । ਇੱਕ ਫੈਨ ਨੇ ਲਿਖਿਆ ‘ਸ਼ਾਹਰੁਖ ਤੋ ਮੁਹੱਲੇ ਕੀ ਆਂਟੀ ਲੱਗ ਰਹਾ ਹੈ’।ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਰਣਬੀਰ ਕਪੂਰ ਸਪੋਟਾ ਹੀ ਲਗ ਰਿਹਾ ਹੈ’।ਇੱਕ ਹੋਰ ਨੇ ਲਿਖਿਆ ‘ਯੇ ਫਸਟ ਨੰਬਰ ‘ਤੇ ਐੱਸ ਆਰ ਕੇ ਹੈ ਜਾਂ ਸੁਹਾਨਾ ਖ਼ਾਨ’? ।ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਸਾਰੇ ਭਿਆਨਕ ਲੱਗ ਰਹੇ ਹਨ’। ਇਸ ਤੋਂ ਇਲਾਵਾ ਫੈਨਸ ਨੇ ਹੋਰ ਵੀ ਕਈ ਰਿਐਕਸ਼ਨ ਦਿੱਤੇ ਹਨ ।
ਰਣਬੀਰ ਕਪੂਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਹਾਲ ਹੀ ‘ਚ ਫ਼ਿਲਮ ‘ਐਨੀਮਲ’ ਨੂੰ ਲੈ ਕੇ ਚਰਚਾ ‘ਚ ਰਹੇ ਹਨ । ਉਨ੍ਹਾਂ ਦੀ ਇਸ ਫ਼ਿਲਮ ਨੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ । ਜਦੋਂ ਕਿ ਸ਼ਾਹਰੁਖ ਖ਼ਾਨ ਦੀ ਕੁਝ ਸਮਾਂ ਪਹਿਲਾਂ ਆਈ ‘ਪਠਾਣ’ ਨੇ ਬਾਕਸ ਆਫ਼ਿਸ ‘ਤੇ ਵਧੀਆ ਕਮਾਈ ਕੀਤੀ ਹੈ। ਸਲਮਾਨ ਖ਼ਾਨ ਦੀ ਟਾਈਗਰ ਵੀ ਆਈ ਸੀ, ਪਰ ਉਹ ਏਨਾਂ ਕਮਾਲ ਨਹੀਂ ਸੀ ਕਰ ਪਾਈ ।ਕਾਰਤਿਕ ਆਰੀਅਨ ਵੀ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱੱੱਤਦੇ ਹੋਏ ਨਜ਼ਰ ਆਉਂਦੇ ਹਨ । ਅਦਾਕਾਰ ਅਕਸ਼ੇ ਕੁਮਾਰ ਦੀਆਂ ਹਾਲ ਹੀ ‘ਚ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।ਪਰ ਉਨ੍ਹਾਂ ਦੀਆਂ ਫ਼ਿਲਮਾਂ ਬਾਕਸ ਆਫ਼ਿਸ ‘ਤੇ ਕੁਝ ਜ਼ਿਆਦਾ ਕਮਾਲ ਨਹੀਂ ਸੀ ਕਰ ਪਾਈਆਂ ।
-