'ਡੰਕੀ' ਦੀ ਰਿਲੀਜ਼ ਤੋਂ ਪਹਿਲਾਂ ਦੁਬਈ 'ਚ ਹੋਇਆ ਸ਼ਾਨਦਾਰ 'ਡ੍ਰੋਨ ਸ਼ੋਅ', ਬੇਹੱਦ ਕੂਲ ਅੰਦਾਜ਼ 'ਚ ਨਜ਼ਰ ਆਏ ਕਿੰਗ ਖਾਨ, ਵੇਖੋ ਵੀਡੀਓ

ਬਾਲੀਵੁੱਡ ਦੇ ਕਿੰਗ ਯਾਨੀ ਕਿ ਸ਼ਾਹਰੁਖ ਖਾਨ (Shah Rukh Khan)ਇਨ੍ਹੀਂ ਦਿਨੀਂ ਆਪਣੀ ਫਿਲਮ 'ਡੰਕੀ' ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹਨ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਸ਼ਾਹਰੁਖ ਖਾਨ ਲਗਾਤਾਰ ਫਿਲਮ ਦੀ ਪ੍ਰਮੋਸ਼ਨ ਕਰਦੇ ਹੋਏ ਨਜ਼ਰ ਆ ਰਹੇ ਹਨ। ਹਾਲ ਹੀ ਵਿੱਚ ਕਿੰਗ ਖਾਨ ਦਾ ਇੱਕ ਸ਼ਾਨਦਾਰ ਡ੍ਰੋਨ ਸ਼ੋਅ ਦੁਬਈ ਵਿੱਚ ਕੀਤਾ ਗਿਆ ਹੈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

Reported by: PTC Punjabi Desk | Edited by: Pushp Raj  |  December 20th 2023 12:06 PM |  Updated: December 20th 2023 12:09 PM

'ਡੰਕੀ' ਦੀ ਰਿਲੀਜ਼ ਤੋਂ ਪਹਿਲਾਂ ਦੁਬਈ 'ਚ ਹੋਇਆ ਸ਼ਾਨਦਾਰ 'ਡ੍ਰੋਨ ਸ਼ੋਅ', ਬੇਹੱਦ ਕੂਲ ਅੰਦਾਜ਼ 'ਚ ਨਜ਼ਰ ਆਏ ਕਿੰਗ ਖਾਨ, ਵੇਖੋ ਵੀਡੀਓ

 Shah Rukh Khan's Drone Show in Dubai: ਬਾਲੀਵੁੱਡ ਦੇ ਕਿੰਗ ਯਾਨੀ ਕਿ ਸ਼ਾਹਰੁਖ ਖਾਨ (Shah Rukh Khan)ਇਨ੍ਹੀਂ ਦਿਨੀਂ ਆਪਣੀ ਫਿਲਮ  'ਡੰਕੀ' ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹਨ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਸ਼ਾਹਰੁਖ ਖਾਨ ਲਗਾਤਾਰ ਫਿਲਮ ਦੀ ਪ੍ਰਮੋਸ਼ਨ ਕਰਦੇ ਹੋਏ ਨਜ਼ਰ ਆ ਰਹੇ ਹਨ। ਹਾਲ ਹੀ ਵਿੱਚ ਕਿੰਗ ਖਾਨ ਦਾ ਇੱਕ ਸ਼ਾਨਦਾਰ ਡ੍ਰੋਨ ਸ਼ੋਅ ਦੁਬਈ ਵਿੱਚ ਕੀਤਾ ਗਿਆ ਹੈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

ਦੱਸ ਦਈਏ ਕਿ ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਦੁਬਈ ਵਿੱਚ ਹਨ, ਇੱਥੇ ਉਹ ਫਿਲਮ ਦੀ ਪ੍ਰਮੋਸ਼ਨ ਕਰਨ ਪਹੁੰਚੇ ਹਨ। ਇੱਥੇ ਡੰਕੀ ਦਾ ਟ੍ਰੇਲਰ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ, ਬੁਰਜ ਖਲੀਫਾ ਵਿਖੇ ਪ੍ਰਦਰਸ਼ਿਤ ਕੀਤਾ ਗਿਆ ਸੀ।

ਹੁਣ ਇੱਥੋਂ ਇੱਕ ਨਵੀਂ ਵੀਡੀਓ ਸਾਹਮਣੇ ਆ ਰਹੀ ਹੈ, ਜਿਸ ਵਿੱਚ ਸ਼ਾਹਰੁਖ ਖਾਨ ਦੇ ਸਿਗਨੇਚਰ ਪੋਜ਼ ਦੀ ਵਿਸ਼ੇਸ਼ਤਾ ਵਾਲਾ ਇੱਕ ਡਰੋਨ ਸ਼ੋਅ ਕੀਤਾ ਗਿਆ। ਇਸ ਸ਼ੋਅ ਨੂੰ ਦੇਖਣ ਲਈ ਖ਼ੁਦ ਸ਼ਾਹਰੁਖ ਖਾਨ ਅਤੇ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਫੈਨਜ਼ ਮੌਜੂਦ ਸਨ। ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿੰਗ ਖਾਨ ਹਜ਼ਾਰਾਂ ਫੈਨਜ਼  ਦੇ ਨਾਲ ਇਕੱਲੇ ਕਿਸ਼ਤੀ 'ਤੇ ਖੜ੍ਹੇ ਨਜ਼ਰ ਆ ਰਹੇ ਹਨ ਅਤੇ  ਆਪਣਾ ਸਿਗਨੇਚਰ ਪੋਜ਼ ਦਿੰਦੇ ਹੋਏ ਦਿਖਾਈ ਦੇ ਰਹੇ ਹਨ।

ਦੱਸ ਦਈਏ ਕਿ ਇਹ ਵੀਡੀਓ ਉਨ੍ਹਾਂ ਦੀ ਮੈਨੇਜਰ ਪੂਜਾ ਡਡਲਾਨੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਸਾਂਝੀ ਕੀਤੀ ਹੈ। ਇਸ ਵੀਡੀਓ ਦੇ ਵਿੱਚ ਫੈਨਜ਼ ਨੂੰ ਡਰੋਨ ਸ਼ੋਅ ਦੀ ਝਲਕ ਦਿਖਾਈ ਦੇ ਰਹੀ ਹੈ ਤੇ ਪੂਜਾ ਨੇ ਇਸ ਨੂੰ 'ਸ਼ਾਨਦਾਰ' ਕਿਹਾ ਹੈ।

ਇਸ ਵੀਡੀਓ ਨੂੰ ਟਵਿੱਟਰ 'ਤੇ ਸ਼ੇਅਰ ਕਰਦਿਆਂ ਪੂਜਾ ਨੇ ਲਿਖਿਆ, ''ਡੰਕੀ ਅਤੇ @iamsrk ਦੁਬਈ ਵਿੱਚ ਅਸਮਾਨ ਨੂੰ ਰੌਸ਼ਨ ਕਰ ਰਹੇ ਹਨ !!! ਬੁਰਜ ਖਲੀਫਾ ਦੇ ਨੇੜੇ ਪਹਿਲੀ ਵਾਰ ਕਿਸੇ ਫਿਲਮ ਦਾ ਜਸ਼ਨ ਮਨਾਉਣ ਲਈ ਇੱਕ ਸ਼ਾਨਦਾਰ ਡਰੋਨ ਸ਼ੋਅ ਦਾ ਆਯੋਜਨ ਕੀਤਾ ਗਿਆ ਹੈ ਅਤੇ ਬੇਸ਼ੱਕ... ਇੱਕ ਬਹੁਤ ਹੀ ਖਾਸ ਵਿਅਕਤੀ ਅਤੇ ਇੱਕ ਬਹੁਤ ਹੀ ਖਾਸ ਫਿਲਮ! 21 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਮਿਲਦੇ ਹਾਂ! ਫਿਲਮ ਤਿਉਹਾਰਾਂ ਅਤੇ ਜਸ਼ਨਾਂ ਲਈ ਹੈ।''

 ਹੋਰ ਪੜ੍ਹੋ: Money Laundering Case: 200 ਕਰੋੜ ਦੇ ਮਨੀ ਲਾਂਡਰਿੰਗ ਮਾਮਲੇ 'ਚ ਹਾਈਕੋਰਟ ਪਹੁੰਚੀ ਜੈਕਲੀਨ ਫਰਨਾਂਡੀਜ਼, ਕੀਤੀ ਇਹ ਅਪੀਲ

ਦੱਸਣਯੋਗ ਹੈ ਕਿ ਇਸ ਫਿਲਮ ਵਿੱਚ ਸ਼ਾਹਰੁਖ ਖਾਨ ਦੇ ਨਾਲ-ਨਾਲ ਬੋਮਨ ਇਰਾਨੀ, ਤਾਪਸੀ ਪੰਨੂ, ਵਿੱਕੀ ਕੌਸ਼ਲ, ਵਿਕਰਮ ਕੋਚਰ ਅਤੇ ਅਨਿਲ ਗਰੋਵਰ ਸਣੇ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ। ਇਹ ਫਿਲਮ ਰਾਜਕੁਮਾਰ ਹਿਰਾਨੀ ਵੱਲੋਂ ਡਾਇਰੈਕਟਰ ਕੀਤੀ ਗਈ ਹੈ। ਇਹ ਫਿਲਮ ਭਲਕੇ ਯਾਨੀ ਕਿ 21 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਨਜ਼ਰ ਆਉਣਗੇ 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network