Kalki 2898AD ਦਾ ਗੀਤ ਭੈਰਵਾ ਹੋਇਆ ਰਿਲੀਜ਼, ਦਿਲਜੀਤ ਦੋਸਾਂਝ ਤੇ ਪ੍ਰਭਾਸ ਦੇ ਪੰਜਾਬੀ ਲੁੱਕ ਨੇ ਜਿੱਤਿਆ ਫੈਨਜ਼ ਦਾ ਦਿਲ
ਸਾਊਥ ਸੁਪਰਸਟਾਰ ਪ੍ਰਭਾਸ ਦੀ ਫਿਲਮ Kalki 2898AD 27 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਟ੍ਰੇਲਰ ਤੋਂ ਬਾਅਦ ਇਸ ਫਿਲਮ ਦਾ ਪਹਿਲਾ ਤੇ ਟਾਈਟਲ ਗੀਤ ਭੈਰਵੀ ਰਿਲੀਜ਼ ਹੋ ਗਿਆ ਹੈ। ਇਸ 'ਚ ਦਿਲਜੀਤ ਦੋਸਾਂਝ ਤੇ ਪ੍ਰਭਾਸ ਦਰਸ਼ਕਾਂ ਦਾ ਦਿਲ ਜਿੱਤਦੇ ਹੋਏ ਨਜ਼ਰ ਆ ਰਹੇ ਹਨ।
Kalki 2898AD ਦਾ ਗੀਤ ਭੈਰਵਾ ਹੋਇਆ ਰਿਲੀਜ਼, ਦਿਲਜੀਤ ਦੋਸਾਂਝ ਤੇ ਪ੍ਰਭਾਸ ਦੇ ਪੰਜਾਬੀ ਲੁੱਕ ਨੇ ਜਿੱਤਿਆ ਫੈਨਜ਼ ਦਾ ਦਿਲ
Bhairava Anthem Out now : ਸਾਊਥ ਸੁਪਰਸਟਾਰ ਪ੍ਰਭਾਸ ਦੀ ਫਿਲਮ Kalki 2898AD 27 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਟ੍ਰੇਲਰ ਤੋਂ ਬਾਅਦ ਇਸ ਫਿਲਮ ਦਾ ਪਹਿਲਾ ਤੇ ਟਾਈਟਲ ਗੀਤ ਭੈਰਵੀ ਰਿਲੀਜ਼ ਹੋ ਗਿਆ ਹੈ। ਇਸ 'ਚ ਦਿਲਜੀਤ ਦੋਸਾਂਝ ਤੇ ਪ੍ਰਭਾਸ ਦਰਸ਼ਕਾਂ ਦਾ ਦਿਲ ਜਿੱਤਦੇ ਹੋਏ ਨਜ਼ਰ ਆ ਰਹੇ ਹਨ।
ਹਾਲ ਹੀ ਵਿੱਚ ਫਿਲਮ ਨਿਰਮਾਤਾਵਾਂ ਨੇ ਕੁਝ ਦਿਨ ਪਹਿਲਾਂ ਹੀ ਫਿਲਮ ਕਲਕੀ ਦਾ ਟ੍ਰੇਲਰ ਸਾਂਝਾ ਕਰਕੇ ਪ੍ਰਸ਼ੰਸਕਾਂ ਦੇ ਉਤਸ਼ਾਹ ਦੇ ਪੱਧਰ ਨੂੰ ਦੁੱਗਣਾ ਕਰ ਦਿੱਤਾ ਹੈ। ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ, ਸੋਸ਼ਲ ਮੀਡੀਆ 'ਤੇ ਲੋਕਾਂ ਨੇ ਇਸ ਦੀ ਤੁਲਨਾ ਹਾਲੀਵੁੱਡ ਫਿਲਮਾਂ ਡੂਨ ਅਤੇ ਮੈਡ ਮੈਕਸ ਫਿਊਰੀ ਰੋਡ ਨਾਲ ਕੀਤੀ।
ਹੁਣ ਇਸ ਫਿਲਮ ਦਾ ਪਹਿਲਾਂ ਗੀਤ ਤੇ ਨੈਸ਼ਨਲ ਐਂਧਮ ਭੈਰਵਾ ਰਿਲੀਜ਼ ਹੋ ਗਿਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਮਸ਼ਹੂਰ ਗਾਇਕ ਵਿਜੇਨਾਰਾਇਣ ਨੇ ਗਾਇਆ ਹੈ। ਇਸ ਗੀਤ ਦੇ ਬੋਲ ਕੁਮਾਰ ਵੱਲੋਂ ਲਿਖੇ ਗਏ ਹਨ ਤੇ ਇਸ ਗੀਤ ਦਾ ਸੰਗੀਤ ਸੰਤੋਸ਼ ਨਾਰਾਇਣ ਵੱਲੋਂ ਦਿੱਤਾ ਗਿਆ ਹੈ। ਇਸ ਗੀਤ ਦੀ ਖਾਸ ਗੱਲ ਇਹ ਹੈ ਕਿ ਇਸ ਗੀਤ ਨੂੰ ਹਿੰਦੀ ਤੇ ਪੰਜਾਬੀ ਦੋਵੇਂ ਭਾਸ਼ਾ ਵਿੱਚ ਮਿਕਸ ਕਰਕੇ ਤਿਆਰ ਕੀਤਾ ਗਿਆ ਹੈ।
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਨਾਂ ਸਿਰਫ ਗੀਤ ਨੂੰ ਆਵਾਜ਼ ਦਿੱਤੀ ਹੈ, ਸਗੋਂ ਤੁਸੀਂ ਦਿਲਜੀਤ ਦੋਸਾਂਝ ਨੂੰ ਗੀਤ 'ਚ ਪ੍ਰਭਾਸ ਨਾਲ ਵੇਖ ਵੀ ਸਕਦੇ ਹੋ। ਇਸ ਗੀਤ ਵਿੱਚ ਜਿੱਥੇ ਇੱਕ ਪਾਸੇ ਦਿਲਜੀਤ ਦੋਸਾਂਝ ਆਪਣੇ ਪੰਜਾਬੀ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ, ਉੱਥੇ ਅਚਾਨਕ ਸਾਊਥ ਸੁਪਰ ਸਟਾਰ ਪ੍ਰਭਾਸ ਦੇ ਪੰਜਾਬੀ ਲੁੱਕ ਨੇ ਫੈਨਜ਼ ਨੂੰ ਸਰਪ੍ਰਾਈਜ਼ ਦਿੱਤਾ ਹੈ।
ਦਰਸ਼ਕਾਂ ਨੂੰ ਇਹ ਗੀਤ ਕਾਫੀ ਪਸੰਦ ਆ ਰਿਹਾ ਹੈ। ਫੈਨਜ਼ ਇਸ ਗੀਤ ਉੱਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਖ਼ਬਰ ਲਿਖੇ ਜਾਣ ਤੱਕ ਇਸ ਗੀਤ ਨੂੰ 2 ਮਿਲਿਅਨ ਤੋਂ ਵੱਧ ਵਿਊਜ਼ ਤੇ ਲਾਈਕ ਮਿਲ ਚੁੱਕੇ ਹਨ।
ਹੋਰ ਪੜ੍ਹੋ : ਦਲਜੀਤ ਕੌਰ ਦੀ ਸੁਪੋਰਟ 'ਚ ਆਈ ਇਹ ਅਦਾਕਾਰਾ, ਨਿਖਿਲ ਪਟੇਲ ਦੀ ਲਗਾਈ ਕਲਾਸ
ਇੱਕ ਯੂਜ਼ਰ ਨੇ ਲਿਖਿਆ, 'ਦਿਲ ਜਿੱਤ ਲਿਆ ਦਿਲਜੀਤ ਭਾਜੀ ਤੇ ਪ੍ਰਭਾਸ ਜੀ ਨੇ।' ਇੱਕ ਹੋਰ ਨੇ ਲਿਖਿਆ, ਦਿਲਜੀਤ ਲਿਆ ਪ੍ਰਭਾਸ ਨੇ ਅਤੇ ਪ੍ਰਭਾਸ ਦਾ ਪੰਜਾਬੀ ਲੁੱਕ। ਇੱਕ ਯੂਜ਼ਰ ਨੇ ਲਿਖਿਆ, '1000 ਕਰੋੜ ਦੀ ਪੁਸ਼ਟੀ ਹੋ ਗਈ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ, "ਜਦੋਂ ਨੌਰਥ ਅਤੇ ਸਾਊਥ ਮਿਲਦੇ ਹਨ, ਤਾਂ ਧਮਾਕਾ ਹੋਣਾ ਲਾਜਮੀ ਹੈ।' ਇੱਕ ਹੋਰ ਯੂਜ਼ਰ ਨੇ ਗੀਤ 'ਤੇ ਲਿਖਿਆ, 'ਇਹ ਬਹੁਤ ਵਧੀਆ ਹੈ।'
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
