ਭਾਰਤੀ ਸਿੰਘ ਦਾ ਹੈਕ YouTube Channel ਹੋਇਆ ਰਿਕਵਰ, ਵੀਡੀਓ ਸਾਂਝੀ ਕਰ ਫੈਨਸ ਦਾ ਕੀਤਾ ਧੰਨਵਾਦ
Bharti Singh YouTube channel hacked : ਬਾਲੀਵੁੱਡ ਦੀ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਅਕਸਰ ਆਪਣੇ ਕਾਮੇਡੀ ਲਈ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਭਾਰਤੀ ਸਿੰਘ ਨੇ ਵੀਡੀਓ ਜਾਰੀ ਕਰਕੇ ਆਪਣੇ ਹੈਕ ਹੋਏ ਯੂਟਿਊਬ ਚੈਨਲ ਬਾਰੇ ਅਪਡੇਟ ਸ਼ੇਅਰ ਕਰਦੇ ਹੋਏ ਫੈਨਜ਼ ਨੂੰ ਧੰਨਵਾਦ ਕਿਹਾ ਹੈ। ਆਓ ਜਾਣਦੇ ਹਾਂ ਕੀ ਭਾਰਤੀ ਨੂੰ ਧੰਨਵਾਦ ਕਿਉਂ ਦਿੱਤਾ।
ਭਾਰਤੀ ਸਿੰਘ ਨੇ ਹਾਲ ਹੀ ਵਿੱਚ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਸਟੋਰੀ ਸ਼ੇਅਰ ਕਰਦੇ ਹੋਏ ਦੱਸਿਆ ਕਿ ਲੋਕ ਜੋ ਖਬਰਾਂ ਸੁਣ ਰਹੇ ਹਨ ਕਿ ਉਸ ਦਾ ਯੂਟਿਊਬ ਚੈਨਲ ਹੈਕ ਹੋ ਗਿਆ ਹੈ। ਇਹ ਖਬਰ ਬਿਲਕੁਲ ਹੀ ਸੱਚੀ ਹੈ।
ਭਾਰਤੀ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਉਹ ਕਹਿ ਰਹੀ ਹੈ ਇਹ ਗੱਲ ਬਿਲਕੁਲ ਸੱਚ ਹੈ ਦੋਸਤੋਂ ਮੇਰਾ YouTube channel Bharti Tv ਹੈਕ ਹੋ ਗਿਆ ਸੀ। ਜਿਸ ਮਗਰੋਂ ਅਸੀਂ ਸਾਰੇ ਕਾਫੀ ਪਰੇਸ਼ਾਨ ਹੋ ਗਏ ਸੀ, ਪਰ ਸਾਡੇ ਫੈਨਜ਼ ਨੇ ਸਾਨੂੰ ਕਾਫੀ ਚੰਗੀ ਸਲਾਹ ਦਿੱਤੀ ਅਸੀਂ ਕਿਵੇਂ ਸਾਈਬਰ ਕ੍ਰਾਈਮ ਵਿੱਚ ਰਿਪੋਰਟ ਕਰਕੇ ਤੇ YouTube ਉੱਤੇ ਅਧਿਕਾਰਿਤ ਤਰੀਕੇ ਨਾਲ ਸ਼ਿਕਾਇਤ ਕਰਕੇ ਇਸ ਨੂੰ ਠੀਕ ਕਰ ਸਕਦੇ ਹਾਂ।
ਭਾਰਤੀ ਨੇ ਆਪਣੀ ਇੰਸਟਾ ਸਟੋਰੀ ਵਿੱਚ ਸਾਂਝੀ ਕੀਤੀ ਇਸ ਵੀਡੀਓ ਦੇ ਵਿੱਚ ਦੱਸਿਆ ਕਿ ਮੈਂ ਆਪਣੇ ਸਾਰੇ ਫੈਨਜ਼ ਨੂੰ ਧੰਨਵਾਦ ਕਹਿੰਦੀ ਹਾਂ ਕਿਉਂਕਿ ਸਾਡਾ ਯੂਟਿਊਬ ਚੈਨਲ ਮੁੜ ਵਾਪਸ ਆ ਗਿਆ ਹੈ। ਸਾਡਾ ਚੈਨਲ ਪੂਰੀ ਤਰ੍ਹਾਂ ਰੀਕਵਰ ਹੋ ਚੁੱਕਾ ਹੈ, ਇਸ ਦੇ ਲਈ ਯੂਟਿਊਬ ਉੱਤੇ ਅਧਿਕਾਰਿਤ ਸ਼ਿਕਾਇਤ ਕੀਤੀ।
ਇਸ ਦੇ ਨਾਲ ਹੀ ਭਾਰਤੀ ਨੇ ਦੱਸਿਆ ਕਿ ਬੀਤੇ ਦਿਨੀਂ ਉਸ ਦਾ ਚੈਨਲ ਪੂਰੀ ਤਰ੍ਹਾਂ ਡਿਸਅਪੀਅਰ ਹੋ ਗਿਆ ਸੀ ਅਤੇ ਹੈਕਰ ਨੇ ਉਸ ਦੇ ਚੈਨਲ ਦੀ ਪੂਰੀ ਤਰ੍ਹਾਂ ਨਾਲ ਸਾਰੀ ਡਿਟੇਲ ਵਿੱਚ ਬਦਲਾਅ ਕਰ ਦਿੱਤਾ ਸੀ ਜਿਸ ਦੇ ਚੱਲਦੇ ਉਹ ਆਪਣਾ ਚੈਨਲ ਚਲਾ ਨਹੀਂ ਪਾ ਰਹੇ ਸੀ।
ਹੋਰ ਪੜ੍ਹੋ : ਪੰਜਾਬੀ ਸਿਨੇਮਾ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਸਚਿਨ ਅਹੂਜਾ ਦਾ ਜਨਮਦਿਨ ਅੱਜ, ਜਾਣੋ ਕਿਵੇਂ ਮੈਡੀਕਲ ਸਟੂਡੈਂਟ ਤੋਂ ਬਣੇ ਸੰਗੀਤਕਾਰ
ਦੱਸ ਦਈਏ ਕਿ ਭਾਰਤੀ ਸਿੰਘ ਨੇ ਆਪਣੇ ਯੂਟਿਊਬ ਚੈਨਲ ਭਾਰਤੀ ਸਿੰਘ ਤੇ ਲਾਈਫ ਆਫ ਲਿੰਬਾਚਿਆ ਸ਼ੁਰੂ ਕੀਤਾ ਹੈ। ਜਿਸ ਨੂੰ ਵੱਡੀ ਗਿਣਤੀ ਵਿੱਚ ਫਾਲੋਅਰਸ ਵੇਖਣਾ ਪਸੰਦ ਕਰਦੇ ਹਨ। ਭਾਰਤੀ ਸਿੰਘ ਦੀ ਇਸ ਵੀਡੀਓ ਨੂੰ ਵੇਖ ਕੇ ਫੈਨਜ਼ ਕਾਫੀ ਖੁਸ਼ ਹਨ ਤੇ ਉਸ ਉੱਤੇ ਖੂਬ ਪਿਆਰ ਦੀ ਵਰਖਾ ਕਰ ਰਹੇ ਹਨ।
- PTC PUNJABI