Aditya Roy Kapur Birthday: ਜਾਣੋ ਕਿੰਝ ਇੱਕ ਫਿਲਮ ਨੇ ਆਦਿਤਿਯਾ ਰਾਏ ਕਪੂਰ ਨੂੰ ਰਾਤੋਂ-ਰਾਤ ਬਣਾਇਆ ਸਟਾਰ

ਬਾਲੀਵੁੱਡ ਦੇ ਚਾਕਲੇਟ ਬੁਆਏ ਆਦਿਤਿਆ ਰਾਏ ਕਪੂਰ ਦਾ ਅੱਜ ਜਨਮਦਿਨ ਹੈ। ਆਦਿਤਿਆ ਰਾਏ ਕਪੂਰ ਫਿਲਮ ਕਾਰੋਬਾਰੀ ਸਿਧਾਰਥ ਰਾਏ ਕਪੂਰ ਦੇ ਛੋਟਾ ਭਰਾ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਆਦਿਤਿਯਾ ਅਭਿਨੇਤਰੀ ਵਿਦਿਆ ਬਾਲਨ ਦੇ ਦਿਓਰ ਹਨ। ਆਦਿਤਿਯਾ ਅੱਜ ਆਪਣਾ 38ਵਾਂ ਜਨਮਦਿਨ ਮਨਾ ਰਹੇ ਹਾਂ। ਆਓ ਜਾਣਦੇ ਹਾਂ ਅਦਾਕਾਰ ਦੀ ਜ਼ਿੰਦਗੀ ਬਾਰੇ ਕੁਝ ਖ਼ਾਸ ਗੱਲਾਂ।

Written by  Pushp Raj   |  November 16th 2023 07:05 PM  |  Updated: November 16th 2023 07:05 PM

Aditya Roy Kapur Birthday: ਜਾਣੋ ਕਿੰਝ ਇੱਕ ਫਿਲਮ ਨੇ ਆਦਿਤਿਯਾ ਰਾਏ ਕਪੂਰ ਨੂੰ ਰਾਤੋਂ-ਰਾਤ ਬਣਾਇਆ ਸਟਾਰ

Aditya Roy Kapur Birthday: ਬਾਲੀਵੁੱਡ ਦੇ ਚਾਕਲੇਟ ਬੁਆਏ ਆਦਿਤਿਆ ਰਾਏ ਕਪੂਰ  (Aditya Roy Kapur) ਦਾ ਅੱਜ ਜਨਮਦਿਨ ਹੈ। ਆਦਿਤਿਆ ਰਾਏ ਕਪੂਰ  ਫਿਲਮ ਕਾਰੋਬਾਰੀ ਸਿਧਾਰਥ ਰਾਏ ਕਪੂਰ ਦੇ ਛੋਟਾ ਭਰਾ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਆਦਿਤਿਯਾ ਅਭਿਨੇਤਰੀ ਵਿਦਿਆ ਬਾਲਨ ਦੇ ਦਿਓਰ ਹਨ। ਆਦਿਤਿਯਾ ਅੱਜ ਆਪਣਾ 38ਵਾਂ ਜਨਮਦਿਨ ਮਨਾ ਰਹੇ ਹਾਂ। ਆਓ ਜਾਣਦੇ ਹਾਂ ਅਦਾਕਾਰ ਦੀ ਜ਼ਿੰਦਗੀ ਬਾਰੇ ਕੁਝ ਖ਼ਾਸ ਗੱਲਾਂ। 

ਆਦਿਤਿਯਾ ਕਪੂਰ ਦੇ ਮੌਜੂਦਾ ਸਮੇਂ ਬਾਰੇ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਉਹ ਅਦਾਕਾਰਾ ਅਨਨਿਆ ਪਾਂਡੇ ਨੂੰ ਡੇਟ ਕਰ ਰਹੇ ਹਨ।  ਕਰੀਅਰ ਦੀ ਗੱਲ ਕਰੀਏ ਤਾਂ ਆਦਿਤਿਆ ਪਿਛਲੇ 14 ਸਾਲਾਂ ਤੋਂ ਇੰਡਸਟਰੀ ਦਾ ਹਿੱਸਾ ਹਨ। ਉਸ ਨੇ ਛੋਟੀਆਂ-ਛੋਟੀਆਂ ਸਹਾਇਕ ਭੂਮਿਕਾਵਾਂ ਨਾਲ ਖਾਸ ਪਛਾਣ ਬਣਾਈ ਹੈ। ਹਾਲਾਂਕਿ ਇੱਕ ਫਿਲਮ ਨੇ ਆਦਿਤਿਆ ਰਾਏ ਕਪੂਰ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ।

ਆਦਿਤਿਆ ਰਾਏ ਕਪੂਰ ਆਪਣੇ ਹੈਂਡਸਮ ਲੁੱਕ ਲਈ ਕੁੜੀਆਂ ਵਿੱਚ ਕਾਫੀ ਮਸ਼ਹੂਰ ਹੈ। ਉਸ ਦੀ ਮਹਿਲਾ ਫੈਨ-ਫਾਲੋਇੰਗ ਜ਼ਬਰਦਸਤ ਹੈ। ਅਭਿਨੇਤਾ ਨੇ ਵੀ ਵੱਖ-ਵੱਖ ਕਿਰਦਾਰ ਨਿਭਾ ਕੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ। ਰੋਮਾਂਸ ਤੋਂ ਲੈ ਕੇ ਐਕਸ਼ਨ ਤੱਕ, ਉਨ੍ਹਾਂ ਨੇ ਕ੍ਰਾਈਮ ਥ੍ਰਿਲਰ ਵਿੱਚ ਵੀ ਹੱਥ ਅਜ਼ਮਾਇਆ ਹੈ। 

ਆਦਿਤਿਆ ਨੇ ਸਾਲ 2009 'ਚ 'ਲੰਡਨ ਡ੍ਰੀਮਜ਼' ਫਿਲਮ ਨਾਲ ਡੈਬਿਊ ਕੀਤਾ ਸੀ। ਫਿਰ ਉਹ ਸਾਲ 2010 'ਚ ਅਕਸ਼ੈ ਕੁਮਾਰ ਦੀ ਫਿਲਮ 'ਐਕਸ਼ਨ ਰੀਪਲੇ' 'ਚ ਨਜ਼ਰ ਆਏ ਸਨ। ਹਾਲਾਂਕਿ ਇਹ ਫਿਲਮ ਫਲਾਪ ਰਹੀ ਅਤੇ ਆਦਿਤਿਆ ਨੂੰ ਜ਼ਿਆਦਾ ਪਛਾਣ ਨਹੀਂ ਮਿਲੀ।

ਸਾਲ 2013 'ਚ 'ਆਸ਼ਿਕੀ 2' ਨਾਲ ਆਦਿਤਿਆ ਰਾਏ ਕਪੂਰ ਦੇਸ਼ ਭਰ 'ਚ ਮਸ਼ਹੂਰ ਹੋਏ ਸਨ। ਸ਼ਰਧਾ ਕਪੂਰ ਨਾਲ ਉਨ੍ਹਾਂ ਦੀ ਕੈਮਿਸਟਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਫਿਲਮ ਦੇ ਗੀਤ ਅਤੇ ਰੋਮਾਂਟਿਕ ਡਾਇਲਾਗ ਕਾਫੀ ਮਸ਼ਹੂਰ ਹੋਏ ਸਨ। ਇਸ ਫਿਲਮ ਨੇ ਆਦਿਤਿਆ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ। 15 ਕਰੋੜ ਰੁਪਏ ਦੇ ਬਜਟ ਨਾਲ ਬਣੀ 'ਆਸ਼ਿਕੀ 2' ਨੇ ਬਾਕਸ ਆਫਿਸ 'ਤੇ 109 ਕਰੋੜ ਰੁਪਏ ਦੀ ਕਮਾਈ ਕੀਤੀ ਸੀ।

ਸਾਲ 2013 ਵਿੱਚ ਹੀ, ਆਦਿਤਿਆ ਨੂੰ ਰਾਏ ਕਪੂਰ, ਰਣਬੀਰ ਕਪੂਰ ਅਤੇ ਦੀਪਿਕਾ ਪਾਦੂਕੋਣ ਦੇ ਨਾਲ ਕਾਲਜ-ਡਰਾਮਾ 'ਯੇ ਜਵਾਨੀ ਹੈ ਦੀਵਾਨੀ' ਵਿੱਚ ਦੇਖਿਆ ਗਿਆ ਸੀ। ਇਹ ਫਿਲਮ ਬਲਾਕਬਸਟਰ ਹਿੱਟ ਹੋਈ। ਸਹਾਇਕ ਭੂਮਿਕਾਵਾਂ ਵਿੱਚ ਵੀ ਆਦਿਤਿਆ ਮਸ਼ਹੂਰ ਹੋ ਗਏ ਸਨ, ਪਰ ਅਭਿਨੇਤਾ ਦੇ ਸਿਤਾਰੇ ਘਟਦੇ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਬੈਕ ਟੂ ਬੈਕ ਕਈ ਫਲਾਪ ਫਿਲਮਾਂ ਦਿੱਤੀਆਂ। ਆਦਿਤਿਆ ਰਾਏ ਦੀਆਂ ਫਲਾਪ ਫਿਲਮਾਂ 'ਚ ਓਕੇ ਜਾਨੂ, ਕਲੰਕ, ਐਕਸ਼ਨ ਰੀਪਲੇਅ, ਗੁਜ਼ਾਰਿਸ਼, 'ਦਾਵਤ-ਏ-ਇਸ਼ਕ', 'ਫਿਤੂਰ' ਸ਼ਾਮਲ ਹਨ। ਇਸ ਦੇ ਨਾਲ ਹੀ 'ਮਲੰਗ' ਨੇ ਵੀ ਔਸਤਨ ਕਮਾਈ ਕੀਤੀ। ਅਭਿਨੇਤਾ ਨੂੰ ਆਖਰੀ ਵਾਰ ਫਿਲਮ 'ਓਮ: ਰਕਸ਼ਾ ਕਵਚ' 'ਚ ਦੇਖਿਆ ਗਿਆ ਸੀ ਜੋ ਸੁਪਰਫਲਾਪ ਸਾਬਤ ਹੋਈ ਸੀ।

  ਹੋਰ ਪੜ੍ਹੋ: Shehnaaz Gill: ਰੋਮਾਂਟਿਕ ਗੀਤ ਗਾਉਂਦੇ ਹੋਏ ਸ਼ਹਿਨਾਜ਼ ਗਿੱਲ ਦੀ ਵੀਡੀਓ ਹੋਈ ਵਾਇਰਲ, ਵੀਡੀਓ ਵੇਖ ਫੈਨਜ਼ ਨੂੰ ਯਾਦ ਆਏ ਸਿਧਾਰਥ ਸ਼ੁਕਲਾ 

ਹਾਲਾਂਕਿ, ਆਦਿਤਿਆ ਰਾਏ ਕਪੂਰ ਨੇ OTT 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀ ਵੈੱਬ ਸੀਰੀਜ਼ 'ਦਿ ਨਾਈਟ ਮੈਨੇਜਰ' ਸੁਪਰਹਿੱਟ ਰਹੀ ਹੈ। ਇਸ 'ਚ ਆਦਿਤਿਆ ਦੇ ਚੰਗੇ ਲੁੱਕ ਅਤੇ ਸ਼ਾਨਦਾਰ ਐਕਟਿੰਗ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਇੰਨਾ ਹੀ ਨਹੀਂ ਆਦਿਤਿਆ ਰਾਏ ਕਪੂਰ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ। ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਕੁੱਲ ਜਾਇਦਾਦ 89 ਕਰੋੜ ਰੁਪਏ ਹੈ। ਜਦੋਂਕਿ ਐਕਟਰ ਇੱਕ ਫਿਲਮ ਲਈ 5 ਤੋਂ 6 ਕਰੋੜ ਰੁਪਏ ਲੈਂਦੇ ਹਨ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network