Birthday Special: ਮਨੋਜ ਬਾਜਪਾਈ ਨੂੰ ਫਿਲਮ 'ਸੱਤਿਆ' ਲਈ ਮਿਲਿਆ ਪਹਿਲਾ ਨੈਸ਼ਨਲ ਐਵਾਰਡ, ਦੇਖੋ ਅਦਾਕਾਰ ਦੀਆਂ ਟਾਪ ਫਿਲਮਾਂ
Manoj Bajpayee Birthday: ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾਂ ਚੋਂ ਇੱਕ ਮਨੋਜ ਬਾਜਪਾਈ 23 ਅਪ੍ਰੈਲ ਨੂੰ ਆਪਣਾ 55ਵਾਂ ਜਨਮਦਿਨ ਮਨਾ ਰਹੇ ਹਨ। ਅਭਿਨੇਤਾ ਨੇ ਆਪਣੀ ਸ਼ਾਨਦਾਰ ਅਦਾਕਾਰੀ ਤੇ ਆਈਕਾਨਿਕ ਡਾਇਲਾਗਸ ਲਈ ਕਈ ਫਿਲਮਾਂ ਤੇ ਵੈੱਬ ਸੀਰੀਜ਼ ਵਿੱਚ ਕੰਮ ਕੀਤਾ ਹੈ। ਮਨੋਜ ਬਾਜਪਾਈ ਦੇ ਜਨਮਦਿਨ ਦੇ ਮੌਕੇ 'ਤੇ ਆਓ ਜਾਣਦੇ ਹਾਂ ਉਨ੍ਹਾਂ ਦੀਆਂ ਕੁਝ ਚੋਣਵੀਆਂ ਫਿਲਮਾਂ ਬਾਰੇ, ਜਿਨ੍ਹਾਂ 'ਚ ਉਨ੍ਹਾਂ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋਈ ਹੈ ਤੇ ਉਨ੍ਹਾਂ ਨੂੰ ਕਈ ਅਵਾਰਡਸ ਮਿਲੇ।
ਮਨੋਜ ਬਾਜਪਾਈ ਦਾ ਜਨਮ 23 ਅਪ੍ਰੈਲ 1969 ਨੂੰ ਬਿਹਾਰ ਰਾਜ ਦੇ ਪੱਛਮੀ ਚੰਪਾਰਨ ਜ਼ਿਲ੍ਹੇ ਵਿੱਚ ਹੋਇਆ ਸੀ। ਬਾਲੀਵੁੱਡ ਦੇ ਨਾਲ-ਨਾਲ ਉਨ੍ਹਾਂ ਨੇ ਤਾਮਿਲ ਅਤੇ ਤੇਲਗੂ ਫਿਲਮਾਂ 'ਚ ਵੀ ਕੰਮ ਕੀਤਾ ਹੈ। ਉਨ੍ਹਾਂ ਦੇ ਫਿਲਮੀ ਕਰੀਅਰ ਦੀ ਸ਼ੁਰੂਆਤ 1994 ਦੀ ਫਿਲਮ ''ਦ੍ਰੋਹ ਕਾਲ'' ਨਾਲ ਹੋਈ ਸੀ, ਜਿਸ ''ਚ ਉਨ੍ਹਾਂ ਨੂੰ ਲਗਭਗ ਇੱਕ ਮਿੰਟ ਦੀ ਛੋਟੀ ਜਿਹੀ ਭੂਮਿਕਾ ਦਿੱਤੀ ਗਈ ਸੀ।
ਫਿਲਮ 'ਸੱਤਿਆ', 'ਭੌਂਸਲੇ', 'ਗੈਂਗਸ ਆਫ ਵਾਸੇਪੁਰ', 'ਸ਼ੂਟਆਊਟ ਐਟ ਵਡਾਲਾ' ਅਤੇ ਵੈੱਬ ਸੀਰੀਜ਼ 'ਫੈਮਿਲੀ ਮੈਨ' ਦੀ ਅਦਾਕਾਰੀ ਅਤੇ ਸੰਵਾਦਾਂ ਨੇ ਮਨੋਜ ਨੂੰ ਵੱਖਰੀ ਪ੍ਰਸਿੱਧੀ ਦਿਵਾਈ ਹੈ। ਮਨੋਜ ਨੇ ਨੈਸ਼ਨਲ ਫਿਲਮ ਐਵਾਰਡ ਦੇ ਨਾਲ ਕਈ ਹੋਰ ਐਵਾਰਡ ਵੀ ਜਿੱਤੇ ਹਨ।
ਖੂ ਮਹਾਤਰੇ ਦੇ ਕਿਰਦਾਰ ਲਈ ਮਨੋਜ ਬਾਜਪਾਈ ਮਿਲਿਆ ਰਾਸ਼ਟਰੀ ਪੁਰਸਕਾਰ
ਕਈ ਫਿਲਮਾਂ 'ਚ ਛੋਟੀਆਂ-ਛੋਟੀਆਂ ਭੂਮਿਕਾਵਾਂ ਨਿਭਾਉਣ ਤੋਂ ਬਾਅਦ ਮਨੋਜ ਬਾਜਪਾਈ ਨੇ 1998 'ਚ ਆਈ ਫਿਲਮ 'ਸੱਤਿਆ' 'ਚ ਗੈਂਗਸਟਰ ਭੀਖੂ ਮਹਾਤਰੇ ਦੀ ਭੂਮਿਕਾ ਨਿਭਾਈ। ਜਿੱਥੇ ਉਨ੍ਹਾਂ ਨੂੰ ਇਸ ਫਿਲਮ ਵਿੱਚ ਸਰਵੋਤਮ ਸਹਾਇਕ ਅਦਾਕਾਰ ਲਈ ਰਾਸ਼ਟਰੀ ਫਿਲਮ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਸ ਨੂੰ ਸਰਵੋਤਮ ਆਲੋਚਕ ਅਦਾਕਾਰ ਲਈ ਫਿਲਮਫੇਅਰ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ।
ਇਸ ਤੋਂ ਬਾਅਦ ਮਨੋਜ ਨੇ ਕਈ ਫਿਲਮਾਂ 'ਚ ਆਪਣੀਆਂ ਭੂਮਿਕਾਵਾਂ ਨਾਲ ਲੋਕਾਂ ਦਾ ਦਿਲ ਜਿੱਤਿਆ ਅਤੇ ਕਈ ਵੱਡੇ ਐਵਾਰਡ ਵੀ ਜਿੱਤੇ। ਸਾਲ 2019 'ਚ ਫਿਲਮ 'ਭੌਂਸਲੇ' ਲਈ ਉਨ੍ਹਾਂ ਨੂੰ ਇਕ ਵਾਰ ਫਿਰ ਨੈਸ਼ਨਲ ਫਿਲਮ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਸ ਫਿਲਮ 'ਚ ਮਨੋਜ ਬਾਜਪਾਈ ਨੇ ਕਾਂਸਟੇਬਲ ਗਣਪਤ ਭੌਂਸਲੇ ਦਾ ਕਿਰਦਾਰ ਨਿਭਾਇਆ ਹੈ। ਮਨੋਜ ਬਾਜਪਾਈ ਨੇ ਹੁਣ ਤੱਕ ਫਿਲਮਫੇਅਰ, ਸਕ੍ਰੀਨ, ਸਪੈਸ਼ਲ ਜਿਊਰੀ, ਜ਼ੀ ਸਿਨੇ, ਸਟਾਰਡਸਟ ਸਣੇ ਕਈ ਐਵਾਰਡ ਜਿੱਤੇ ਹਨ।
1. ਸਿਰਫ਼ ਏਕ ਬੰਦਾ ਹੀ ਕਾਫੀ ਹੈ
ਮਨੋਜ ਨੇ ਪਿਛਲੇ ਸਾਲ 2023 'ਚ ਓਟੀਟੀ 'ਤੇ ਰਿਲੀਜ਼ ਹੋਈ ਫਿਲਮ 'ਸਿਰਫ਼ ਏਕ ਬੰਦਾ ਕਾਫੀ ਹੈ' 'ਚ ਵਕੀਲ ਦੀ ਭੂਮਿਕਾ ਨਿਭਾਈ ਸੀ। ਇਸ ਫਿਲਮ 'ਚ ਉਹ ਪੀੜਤ ਲੜਕੀ ਨੂੰ ਇਨਸਾਫ ਦਿਵਾਉਣ ਲਈ ਲੜਦੇ ਨਜ਼ਰ ਆਉਂਦੇ ਹਨ।
2. ਅਲੀਗੜ੍ਹ
ਫਿਲਮ 'ਅਲੀਗੜ੍ਹ' 'ਚ ਮਨੋਜ ਬਾਜਪਾਈ ਨੇ ਡਾਕਟਰ ਸ਼੍ਰੀਨਿਵਾਸ ਰਾਮਚੰਦਰ ਸਿਰਾਸ ਨਾਂ ਦੇ ਪ੍ਰੋਫੈਸਰ ਦੀ ਭੂਮਿਕਾ ਨਿਭਾਈ ਹੈ। ਇਹ ਫਿਲਮ ਸਮਲਿੰਗਤਾ 'ਤੇ ਆਧਾਰਿਤ ਹੈ। ਵਿਸ਼ੇ ਦੇ ਨਾਲ-ਨਾਲ ਇਸ ਫਿਲਮ 'ਚ ਮਨੋਜ ਦੀ ਅਦਾਕਾਰੀ ਦੀ ਵੀ ਕਾਫੀ ਤਾਰੀਫ ਹੋਈ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਹੋਲੋਗ੍ਰਾਮ ਸ਼ੋਅ ਲਈ ਤਿਆਰੀ ਜਾਰੀ, ਮਰਹੂਮ ਗਾਇਕ ਦੇ ਤਾਏ ਨੇ ਦੱਸਿਆ ਕਦੋਂ ਹੋਵੇਗਾ ਸ਼ੁਰੂ
3. ਸ਼ੂਲ
ਫਿਲਮ 'ਸ਼ੂਲ' 'ਚ ਮਨੋਜ ਬਾਜਪਾਈ ਨੇ ਸਮਰ ਪ੍ਰਤਾਪ ਸਿੰਘ ਨਾਂ ਦੇ ਪੁਲਿਸ ਇੰਸਪੈਕਟਰ ਦੀ ਭੂਮਿਕਾ ਨਿਭਾਈ ਹੈ। ਮਨੋਜ ਨੇ ਇਸ ਕਿਰਦਾਰ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰੀਆਂ ਸਨ। ਇਹ ਫਿਲਮ ਸਾਲ 1999 ਵਿੱਚ ਬਣੀ ਸੀ ਜੋ ਸਿਆਸਤਦਾਨਾਂ ਅਤੇ ਅਪਰਾਧੀਆਂ ਦੇ ਗਠਜੋੜ, ਬਿਹਾਰ ਵਿੱਚ ਰਾਜਨੀਤੀ ਦੇ ਵੱਧ ਰਹੇ ਅਪਰਾਧਾਂ ਅਤੇ ਇਸ ਦੌਰਾਨ ਇੱਕ ਇਮਾਨਦਾਰ ਪੁਲਿਸ ਅਫਸਰ ਦੀ ਜ਼ਿੰਦਗੀ ਵਿੱਚ ਵਧਦੀਆਂ ਮੁਸੀਬਤਾਂ ਨੂੰ ਦਰਸਾਉਂਦੀ ਹੈ।
- PTC PUNJABI