Trending:
ਕਾਜੋਲ ਦੇ ਸੋਸ਼ਲ ਮੀਡੀਆ ਨੂੰ ਕਿਹਾ ਅਲਵਿਦਾ ? ਪੋਸਟ 'ਚ ਲਿਖਿਆ "ਜ਼ਿੰਦਗੀ ਦੇ ਸਭ ਤੋਂ ਔਖੇ ਦੌਰ 'ਚ ਹਾਂ"
ਡੀਡੀਐਲਜੇ, ਕੁਛ ਕੁਛ ਹੋਤਾ ਹੈ ਅਤੇ ਦਿਲਵਾਲੇ ਵਰਗੀਆਂ ਫਿਲਮਾਂ ਵਿੱਚ ਧਮਾਲ ਮਚਾਉਣ ਵਾਲੀ ਅਦਾਕਾਰਾ ਕਾਜੋਲ (Kajol) ਦੀ ਸੋਸ਼ਲ ਮੀਡੀਆ 'ਤੇ ਬਹੁਤ ਵੱਡੀ ਫੈਨ ਫਾਲੋਇੰਗ ਹੈ। ਉਨ੍ਹਾਂ ਦੇ 14.4 ਮਿਲੀਅਨ ਫਾਲੋਅਰਜ਼ ਹਨ। ਉਨ੍ਹਾਂ ਦੀ ਹਰ ਪੋਸਟ ਉੱਤੇ ਉਨ੍ਹਾਂ ਦੇ ਲੱਖਾਂ ਫੈਨ ਲਾਈਕ ਤੇ ਸ਼ੇਅਰ ਕਰਦੇ ਹਨ। ਹਾਲ ਹੀ ਦੇ ਸਮੇਂ ਵਿੱਚ ਫਿਲਮਾਂ ਵਿੱਚ ਘੱਟ ਸਰਗਰਮ ਰਹਿਣ ਵਾਲੀ ਕਾਜੋਲ ਸੋਸ਼ਲ ਮੀਡੀਆ ਉੱਤੇ ਆਪਣੇ ਫੈਨਸ ਨੂੰ ਆਪਣੀ ਨਿੱਜੀ ਜ਼ਿੰਦੀਗੀ ਨੂੰ ਲੈ ਕੇ ਅਪਡੇਟ ਦਿੰਦੀ ਰਹਿੰਦੀ ਹੈ। ਇਸ ਦੌਰਾਨ ਅਦਾਕਾਰਾ ਨੇ ਕੁਝ ਸਮਾਂ ਪਹਿਲਾਂ ਇੱਕ ਪੋਸਟ ਸ਼ੇਅਰ ਕਰ ਕੇ ਆਪਣੇ ਫੈਨਸ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਕਾਜੋਲ ਨੇ ਕੁਝ ਸਮਾਂ ਪਹਿਲਾਂ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਸੋਸ਼ਲ ਮੀਡੀਆ ਤੋਂ ਬ੍ਰੇਕ ਲੈਣ ਦੀ ਗੱਲ ਕੀਤੀ ਹੈ।
-(1080-×-1080px)-(1280-×-720px)-(720-×-1280px)-(720-×-1280px)-(1280-×-720px)-(2)_81847cad131b226b50a352ebb21c20c3_1280X720.webp)
ਇਸ ਪੋਸਟ ਦੇ ਸ਼ੇਅਰ ਹੋਣ ਤੋਂ ਬਾਅਦ ਇਹ ਖਬਰ ਫੈਲ ਗਈ ਹੈ ਕਿ ਕਾਜੋਲ ਸੋਸ਼ਲ ਮੀਡੀਆ ਛੱਡ ਰਹਰੀ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਦੇ ਫੈਨਸ ਵਿੱਚ ਉਨ੍ਹਾਂ ਤੋਂ ਇਹ ਸਵਾਲ ਕਰ ਰਹੇ ਹਨ ਕਿ ਉਨ੍ਹਾਂ ਨੇ ਇਹ ਫੈਸਲਾ ਕਿਉਂ ਲਿਆ ਹੈ। ਤੁਹਾਨੂੰ ਦਸ ਦੇਈਏ ਕਿ ਕੁਝ ਸਮਾਂ ਪਹਿਲਾਂ ਕਾਜੋਲ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਸੀ "ਮੈਂ ਸੋਸ਼ਲ ਮੀਡੀਆ ਤੋਂ ਬ੍ਰੇਕ ਲੈ ਰਹੀ ਹਾਂ।" ਇਸ ਪੋਸਟ ਦੇ ਨਾਲ ਉਨ੍ਹਾਂ ਨੇ ਤਸਵੀਰ ਸ਼ੇਅਰ ਕੀਤੀ ਹੈ।
ਇਸ ਤਸਵੀਰ 'ਚ ਲਿਖਿਆ ਹੈ "ਮੈਂ ਆਪਣੀ ਜ਼ਿੰਦਗੀ ਦੇ ਸਭ ਤੋਂ ਔਖੇ ਦੌਰ ਦਾ ਸਾਹਮਣਾ ਕਰ ਰਹੀ ਹਾਂ।" ਜ਼ਿਕਰਯੋਗ ਹੈ ਕਿ ਇਸ ਪੋਸਟ ਤੋਂ ਇਲਾਵਾ ਅਦਾਕਾਰਾ ਨੇ ਬਾਕੀ ਸਾਰੀਆਂ ਇੰਸਟਾਗ੍ਰਾਮ ਪੋਸਟਾਂ ਨੂੰ ਡਿਲੀਟ ਕਰ ਦਿੱਤਾ ਹੈ। ਉਨ੍ਹਾਂ ਦੇ ਫੈਨਸ ਕਾਜੋਲ ਦਾ ਹੌਸਲਾ ਵਧਾ ਰਹੇ ਹਨ ਤੇ ਉਨ੍ਹਾਂ ਨੂੰ ਹੌਸਲਾ ਰੱਖਣ ਲਈ ਕਹਿ ਰਹੇ ਹਨ। ਇਸ ਤੋਂ ਇਲਾਵਾ ਅਫਵਾਹਾਂ ਇਹ ਵੀ ਹਨ ਕਿ ਸ਼ਾਇਦ ਕਾਜੋਲ ਆਪਣਾ ਇੰਸਟਾਗ੍ਰਾਮ ਅਕਾਊਂਟ ਡਿਲੀਟ ਵੀ ਕਰ ਸਕਦੇ ਹਨ।
ਸਾਲ 1992 ਵਿੱਚ ਆਪਣੀ ਪਹਿਲੀ ਫਿਲਮ ਬੇਖੁਦੀ ਦੇ ਨਾਲ ਫਿਲਮ ਇੰਡਸਟਰੀ ਵਿੱਚ ਪੈਰ ਰੱਖਣ ਵਾਲੀ ਕਾਜੋਲ ਦੇ ਕਈ ਆਈਕੋਨਿਕ ਕਿਰਦਾਰ ਨਿਭਾਏ ਹਨ ਜਿਨ੍ਹਾਂ ਵਿੱਚੋਂ ਡੀਡੀਐਲਜੇ ਦੀ 'ਸਿਮਰਨ' ਅੱਜ ਲੋਕਾਂ ਨੂੰ ਯਾਦ ਹੈ। ਦੱਸ ਦਈਏ ਕਿ ਕਾਜੋਲ ਆਖਰੀ ਵਾਰ ਫਿਲਮ ਸਲਾਮ ਵੇਂਕੀ 'ਚ ਨਜ਼ਰ ਆਈ ਸੀ, ਜਿਸ ਦੀ ਕਾਫੀ ਚਰਚਾ ਹੋਈ ਸੀ। ਹੁਣ ਕਾਜੋਲ ਬਹੁਤ ਜਲਦ ਓਟੀਟੀ ਉੱਤੇ ਰਿਲੀਜ਼ ਹੋਣ ਵਾਲੀ 'ਸਲਟ ਸਟੋਰੀਜ਼ 2' ਵਿੱਚ ਨਜ਼ਰ ਆਉਣਗੇ।
- PTC PUNJABI