Thursday, 28th of May 2026

ਬਾਲੀਵੁੱਡ ਦੀ ਦਿੱਗਜ ਅਦਾਕਾਰਾ ਤਨੁਜਾ ਦੀ ਵਿਗੜੀ ਸਿਹਤ , ਜ਼ੇਰੇ ਇਲਾਜ ਹਸਪਤਾਲ ‘ਚ ਭਰਤੀ

ਬਾਲੀਵੁੱਡ ਦੀ ਦਿੱਗਜ ਅਭਿਨੇਤਰੀ ਤੇ ਕਾਜੋਲ ਦੀ ਮਾਂ ਤਨੁਜਾ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਦਿੱਗਜ ਅਦਾਕਾਰਾ ਤਨੁਜਾ ਦੀ ਅਚਾਨਕ ਸਿਹਤ ਵਿਗੜ ਗਈ, ਜਿਸ ਦੇ ਚੱਲਦੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। 80 ਸਾਲਾ ਅਦਾਕਾਰਾ ਨੂੰ ਜੁਹੂ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

Reported by: PTC Punjabi Desk | Edited by: Pushp Raj  |  December 18th 2023 11:40 AM |  Updated: December 18th 2023 12:02 PM

ਬਾਲੀਵੁੱਡ ਦੀ ਦਿੱਗਜ ਅਦਾਕਾਰਾ ਤਨੁਜਾ ਦੀ ਵਿਗੜੀ ਸਿਹਤ , ਜ਼ੇਰੇ ਇਲਾਜ ਹਸਪਤਾਲ ‘ਚ ਭਰਤੀ

Veteran actress Tanuja hospitalized: ਬਾਲੀਵੁੱਡ ਦੀ ਦਿੱਗਜ ਅਭਿਨੇਤਰੀ  ਤੇ ਕਾਜੋਲ ਦੀ ਮਾਂ ਤਨੁਜਾ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਦਿੱਗਜ ਅਦਾਕਾਰਾ ਤਨੁਜਾ ਦੀ ਅਚਾਨਕ ਸਿਹਤ ਵਿਗੜ ਗਈ, ਜਿਸ ਦੇ ਚੱਲਦੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। 80 ਸਾਲਾ ਅਦਾਕਾਰਾ ਨੂੰ ਜੁਹੂ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

 ਫਿਲਹਾਲ ਅਦਾਕਾਰਾ ਆਈਸੀਯੂ ਵਿੱਚ ਦਾਖ਼ਲ ਹੈ ਅਤੇ ਡਾਕਟਰਾਂ ਦੀ ਨਿਗਰਾਨੀ ਵਿੱਚ ਹੈ। ਦੱਸਿਆ ਜਾ ਰਿਹਾ ਹੈ ਕਿ ਅਭਿਨੇਤਰੀ ਨੂੰ ਉਮਰ ਸੰਬੰਧੀ ਸਮੱਸਿਆਵਾਂ ਕਾਰਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਅਦਾਕਾਰਾ ਦੀ ਸਿਹਤ ‘ਤੇ ਵੀ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।

ਮੀਡੀਆ ਰਿਪੋਰਟਸ ਦੇ ਮੁਤਾਬਕ ਅਦਾਕਾਰਾ ਡਾਕਟਰਾਂ ਦੀ ਨਿਗਰਾਨੀ ਹੇਠ ਹੈ ਅਤੇ ਪਹਿਲਾਂ ਨਾਲੋਂ ਕਾਫੀ ਬਿਹਤਰ ਮਹਿਸੂਸ ਕਰ ਰਹੀ ਹੈ। ਤਨੁਜਾ ਦੀ ਉਮਰ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਅਜੇ ਵੀ ਆਈਸੀਯੂ ‘ਚ ਰੱਖਿਆ ਗਿਆ ਹੈ। ਉਨ੍ਹਾਂ ਦੀ ਸਿਹਤ ਨੂੰ ਦੇਖਦੇ ਹੋਏ ਡਾਕਟਰ ਲਗਾਤਾਰ ਉਨ੍ਹਾਂ ਦੀ ਨਿਗਰਾਨੀ ਕਰ ਰਹੇ ਹਨ।

ਕਾਜੋਲ ਦੀ ਮਾਂ ਤਨੁਜਾ ਦੇ ਬਿਮਾਰ ਹੋਣ ਸਬੰਧੀ ਇਹ ਖਬਰ ਜਾਣ ਕੇ ਫੈਨਜ਼ ਵੀ ਕਾਫੀ ਚਿੰਤਤ ਹੋ ਗਏ ਹਨ ਤੇ ਅਦਾਕਾਰਾ ਦੇ ਜਲਦ ਸਿਹਤਯਾਬ ਹੋਣ ਲਈ ਅਰਦਾਸ ਕਰ ਰਹੇ ਹਨ। ਕਾਜੋਲ ਦੀ ਮਾਂ ਤੇ ਮਸ਼ਹੂਰ ਬਾਲੀਵੁੱਡ ਅਦਾਕਾਰਾ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੰਦੀ ਤੇ ਬੰਗਾਲੀ ਫਿਲਮਾਂ ਵਿੱਚ ਕੰਮ ਕੀਤਾ ਹੈ। ਆਪਣੇ ਸਮੇਂ ਵਿੱਚ ਕਾਜੋਲ ਦੀ ਮਾਂ ਤਨੁਜਾ ਮਸ਼ਹੂਰ ਅਭਿਨੇਤਰੀ ਰਹੀ ਹੈ।

12.0pt;line-height:115%;font-family:"Nirmala UI","sans-serif"">

"Nirmala UI","sans-serif""> 

- PTC PUNJABI


Popular Posts