ਪਤਨੀ ਨਾਲ ਜਲੰਧਰ ਪਹੁੰਚੇ ਕਾਮੇਡੀਅਨ ਕਪਿਲ ਸ਼ਰਮਾ, ਰੇਹੜੀ 'ਤੇ ਖੜ੍ਹ ਕੇ ਚਾਹ ਤੇ ਪਰੌਠੇ ਦਾ ਲੁਤਫ ਲੈਂਦੇ ਆਏ ਨਜ਼ਰ

Written by  Pushp Raj   |  December 30th 2023 06:36 PM  |  Updated: December 30th 2023 06:36 PM

ਪਤਨੀ ਨਾਲ ਜਲੰਧਰ ਪਹੁੰਚੇ ਕਾਮੇਡੀਅਨ ਕਪਿਲ ਸ਼ਰਮਾ, ਰੇਹੜੀ 'ਤੇ ਖੜ੍ਹ ਕੇ ਚਾਹ ਤੇ ਪਰੌਠੇ ਦਾ ਲੁਤਫ ਲੈਂਦੇ ਆਏ ਨਜ਼ਰ

Kapil Sharma: ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਆਪਣੀ ਪਤਨੀ ਗਿੰਨੀ ਚਤਰਥ ਨਾਲ ਹਾਲ ਹੀ ਵਿੱਚ  ਜਲੰਧਰ ਪਹੁੰਚੇ ਹੋਏ ਹਨ। ਇਸ ਦੌਰਾਨ ਉਨ੍ਹਾਂ ਨੇ ਮਾਡਲ ਟਾਊਨ ਦੇ ਮਸ਼ਹੂਰ ਹਾਰਟ ਅਟੈਕ ਦੇਸੀ ਘਿਓ ਦੇ ਪਰਾਂਠੇ ਦਾ ਸਵਾਦ ਲਿਆ।Kapil Sharma Promises to Bring Laughter Riot With New Show On Netflixਆਪਣੀ ਕਾਮੇਡੀ ਨਾਲ ਦੇਸ਼ ਭਰ ‘ਚ ਦਰਸ਼ਕਾਂ ‘ਚ ਆਪਣੀ ਪਛਾਣ ਬਨਾਉਣ ਵਾਲੇ ਕਪਿਲ ਸ਼ਰਮਾ ਖਾਣ-ਪੀਣ ਦੇ ਵੀ ਕਾਫੀ ਸ਼ੌਕੀਨ ਹਨ। ਬੀਤੇ ਦਿਨੀਂ ਕਾਮੇਡੀਅਨ ਕਪਿਲ ਸ਼ਰਮਾ ਆਪਣੀ ਪਤਨੀ ਗਿੰਨੀ ਚਤਰਥ ਸ਼ਰਮਾ ਨਾਲ ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਪਹੁੰਚੇ। ਇੱਥੇ ਆ ਕੇ  ਉਨ੍ਹਾਂ ਨੇ ਮਾਡਲ ਟਾਊਨ ਦੇ ਮਸ਼ਹੂਰ ਹਾਰਟ ਅਟੈਕ ਦੇਸੀ-ਘਿਓ ਵਾਲੇ ਪਰਾਠੇ ਦਾ ਆਨੰਦ ਲਿਆ। ਕਪਿਲ ਸ਼ਰਮਾ ਨੇ ਪਾਰਠੇ ਬਨਾਉਣ ਵਾਲੇ ਨੌਜਵਾਨ ਦਵਿੰਦਰ ਸਿੰਘ ਦੀ ਤਾਰੀਫ ਕੀਤੀ ਤੇ ਉਸ ਨਾਲ ਤਸਵੀਰਾਂ ਵੀ ਖਿਚਵਾਈਆਂ। ਕਪਿਲ ਸ਼ਰਮਾ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ 'ਤੇ ਹਾਰਟ ਅਟੈਕ ਵਾਲੇ ਪਰਾਠੇ ਦੀ ਵੀਡੀਓ ਦੇਖਣ ਤੋਂ ਬਾਅਦ ਮੈਂ ਇੱਥੇ ਆ ਕੇ ਪਰਾਂਠੇ ਦਾ ਸਵਾਦ ਲੈਣਾ ਚਾਹੁੰਦਾ ਸੀ।

ਦੱਸ ਦਈਏ ਕਿ ਕਪਿਲ ਅਤੇ ਉਨ੍ਹਾਂ ਦੀ ਪਤਨੀ ਨੇ ਗੱਡੀ 'ਚ ਬੈਠਕੇ ਪਰਾਂਠੇ ਖਾਧੇ ਅਤੇ ਫਿਰ ਸੜਕ 'ਤੇ ਗਰਮ ਚਾਹ ਦਾ ਮਜ਼ਾ ਲਿਆ। ਦੱਸਣਯੋਗ ਹੈ ਕਿ ਕਪਿਲ ਸ਼ਰਮਾ ਦਾ ਸਹੁਰਾ ਪਰਿਵਾਰ ਜਲੰਧਰ 'ਚ ਹੀ ਰਹਿੰਦਾ ਹੈ।

ਹੋਰ ਪੜ੍ਹੋ: ਸਤਿੰਦਰ ਸੱਤੀ ਨੇ ਸ਼ਹੀਦਾਂ ਦੀ ਧਰਤੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਟੇਕਿਆ ਮੱਥਾ, ਗੁਰੂ ਗੋਬਿੰਦ  ਸਿੰਘ ਜੀ ਦੇ ਪਰਿਵਾਰ ਦੀ ਸ਼ਹਾਦਤ ਨੂੰ ਕੀਤਾ ਯਾਦ

ਕਪਿਲ ਸ਼ਰਮਾ ਦੇ ਵਰਕ ਫਰੰਟ ਬਾਰੇ ਗੱਲ ਕਰੀਏ ਤਾਂ ਕਪਿਲ ਸ਼ਰਮਾ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਲਾਫਟਰ ਚੈਲੇਂਜ ਤੋਂ ਟੀਵੀ ਜਗਤ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ। ਕਪਿਲ ਨੇ ਆਪਣੇ ਸ਼ੋਅ ਦਿ ਕਪਿਲ ਸ਼ਰਮਾ ਸ਼ੋਅ ਤੇ ਕਾਮੇਡੀ ਨਾਈਟਸ ਰਾਹੀਂ ਘਰ-ਘਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਇਸ ਦੇ ਨਾਲ ਹੀ ਹੁਣ ਉਹ ਫਿਲਮਾਂ ਵਿੱਚ ਬਤੌਰ ਅਦਾਕਾਰ ਵੀ ਅਦਾਕਾਰੀ ਕਰਦੇ ਨਜ਼ਰ ਆਏ। ਇਸ ਸਾਲ ਉਨ੍ਹਾਂ ਦੀ ਫਿਲਮ ਜ਼ਵੀਗਾਟੋ ਰਿਲੀਜ਼ ਹੋਈ ਸੀ ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਜਲਦ ਹੀ ਕਪਿਲ ਨੈਟਫਲਿਕਸ ਉੱਤੇ ਆਪਣੇ ਨਵੇਂ ਕਾਮੇਡੀ ਸ਼ੋਅ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣਗੇ। 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network