ਦੇਬੀਨਾ ਬੋਨਰਜੀ ਨੇ ਆਪਣੀ ਧੀਆਂ ਲਿਆਨਾ ਤੇ ਦੇਬਿਸ਼ਾ ਨਾਲ ਕੀਤਾ ਰੈਂਪਵਾਕ, ਮਾਂ ਤੇ ਧੀਆਂ ਦੀ ਕਿਊਟ ਵੀਡੀਓ ਹੋ ਰਹੀ ਵਾਇਰਲ
ਟੀਵੀ ਦੇ ਮਸ਼ਹੂਰ ਕਪਲ ਦੇਬੀਨਾ ਬੋਨਰਜੀ ਤੇ ਗੁਰਮੀਤ ਚੌਧਰੀ ਇਨ੍ਹੀਂ ਦਿਨੀਂ ਆਪਣੀਆਂ ਦੋ ਪਿਆਰੀ ਧੀਆਂ ਦੇ ਨਾਲ ਮਾਪੇ ਬਨਣ ਦੇ ਸਮੇਂ ਦਾ ਆਨੰਦ ਮਾਣ ਰਹੇ ਹਨ। ਇਹ ਕਪਲ ਅਕਸਰ ਹੀ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ 'ਤੇ ਅਪਡੇਟਸ ਸ਼ੇਅਰ ਕਰਦਾ ਰਹਿੰਦਾ ਹੈ। ਹਾਲ ਹੀ 'ਚ ਦੇਬੀਨਾ ਆਪਣੀ ਦੋਹਾਂ ਧੀਆਂ ਦੇ ਨਾਲ ਰੈਂਪਵਾਕ ਕਰਦੀ ਨਜ਼ਰ ਆਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਦੇਬੀਨਾ ਬੋਨਰਜੀ ਨੇ ਆਪਣੀ ਧੀਆਂ ਲਿਆਨਾ ਤੇ ਦੇਬਿਸ਼ਾ ਨਾਲ ਕੀਤਾ ਰੈਂਪਵਾਕ, ਮਾਂ ਤੇ ਧੀਆਂ ਦੀ ਕਿਊਟ ਵੀਡੀਓ ਹੋ ਰਹੀ ਵਾਇਰਲ
Debina Bonnerjee Ramp Walk: ਟੀਵੀ ਦੇ ਮਸ਼ਹੂਰ ਕਪਲ ਦੇਬੀਨਾ ਬੋਨਰਜੀ ਤੇ ਗੁਰਮੀਤ ਚੌਧਰੀ ਇਨ੍ਹੀਂ ਦਿਨੀਂ ਆਪਣੀਆਂ ਦੋ ਪਿਆਰੀ ਧੀਆਂ ਦੇ ਨਾਲ ਮਾਪੇ ਬਨਣ ਦੇ ਸਮੇਂ ਦਾ ਆਨੰਦ ਮਾਣ ਰਹੇ ਹਨ। ਇਹ ਕਪਲ ਅਕਸਰ ਹੀ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ 'ਤੇ ਅਪਡੇਟਸ ਸ਼ੇਅਰ ਕਰਦਾ ਰਹਿੰਦਾ ਹੈ। ਹਾਲ ਹੀ 'ਚ ਦੇਬੀਨਾ ਆਪਣੀ ਦੋਹਾਂ ਧੀਆਂ ਦੇ ਨਾਲ ਰੈਂਪਵਾਕ ਕਰਦੀ ਨਜ਼ਰ ਆਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਦੱਸ ਦਈਏ ਕਿ ਛੋਟੇ ਪਰਦੇ ਦੇ ਨਾਲ-ਨਾਲ ਦੇਬੀਨਾ ਤੇ ਗੁਰਮੀਤ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਫੈਨਜ਼ ਵੀ ਇਸ ਜੋੜੀ ਦੀ ਹਰ ਪੋਸਟ ‘ਤੇ ਬਹੁਤ ਸਾਰਾ ਪਿਆਰ ਦਿੰਦੇ ਹਨ। ਹਾਲ ਹੀ ‘ਚ ਦੇਬੀਨਾ ਬੋਨਰਜੀ ਨੇ ਆਪਣੀਆਂ ਦੋਹਾਂ ਧੀਆਂ ਨਾਲ ਰੈਂਪ ਵਾਕ ਕੀਤਾ।
ਦੇਬੀਨਾ ਨੇ ਇਹ ਵੀਡੀਓ ਆਪਣੀ ਇੰਸਟਾ ਸਟੋਰੀ ‘ਤੇ ਪੋਸਟ ਕੀਤਾ ਹੈ, ਜਿਸ ‘ਚ ਦੇਬੀਨਾ ਲਾਲ ਰੰਗ ਦੀ ਡਰੈੱਸ ‘ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਟੀਵੀ ਅਦਾਕਾਰਾ ਦੇਬੀਨਾ ਦਾ ਇਹ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਰੈਂਪਵਾਕ ਕਰਦੀ ਨਜ਼ਰ ਆ ਰਹੀ ਹੈ।
ਇਸ ਰੈਂਪਵਾਕ ਦੀ ਖਾਸ ਗੱਲ ਇਹ ਹੈ ਕਿ ਇਸ ‘ਚ ਉਹ ਇਕੱਲੀ ਨਹੀਂ ਹੈ, ਸਗੋਂ ਆਪਣੀਆਂ ਦੋਵੇਂ ਧੀਆਂ ਨਾਲ ਹੈ। ਵੀਡੀਓ ‘ਚ ਤੁਸੀਂ ਮਾਂ ਅਤੇ ਧੀਆਂ ਨੂੰ ਇੱਕ ਵਰਗੀ ਡਰੈਸ ਪਹਿਨ ਕੇ ਟਵਿਨਿੰਗ ਕਰਦੇ ਹੋਏ ਵੇਖ ਸਕਦੇ ਹੋ। ਇਸ ਤੋਂ ਇਲਾਵਾ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਦੇਬੀਨਾ ਆਪਣੀ ਵੱਡੀ ਬੇਟੀ ਲਿਆਨਾ ਦਾ ਹੱਥ ਫੜ ਕੇ ਸਟੇਜ ‘ਤੇ ਆਉਂਦੀ ਹੈ ਅਤੇ ਉਹ ਦੂਜੀ ਛੋਟੀ ਬੇਟੀ ਦੇਬਿਸ਼ਾ ਨੂੰ ਆਪਣੀ ਗੋਦ ‘ਚ ਫੜ੍ਹ ਕੇ ਰੈਂਪਵਾਕ ਕਰਦੀ ਹੋਈ ਨਜ਼ਰ ਆ ਰਹੀ ਹੈ। ਰੈਂਪ ‘ਤੇ ਆਉਂਦੇ ਹੀ ਦੇਬੀਨਾ ਸਭ ਤੋਂ ਪਹਿਲਾਂ ਆਪਣੇ ਪਤੀ ਗੁਰਮੀਤ ਕੋਲ ਗਈ, ਜਿੱਥੇ ਗੁਰਮੀਤ ਵੀ ਆਪਣੀ ਪਤਨੀ ‘ਤੇ ਪਿਆਰ ਦੀ ਵਰਖਾ ਕਰਦੀ ਨਜ਼ਰ ਆਏ।
ਹੋਰ ਪੜ੍ਹੋ: ਮਲਿਆਲਮ ਅਦਾਕਾਰਾ ਰੇਂਜੁਸ਼ਾ ਮੇਨਨ ਦਾ ਹੋਇਆ ਦਿਹਾਂਤ, ਤਿਰੂਵਨੰਤਪੁਰਮ ਸਥਿਤ ਆਪਣੇ ਫਲੈਟ 'ਤੇ ਮ੍ਰਿਤਕ ਮਿਲੀ ਅਦਾਕਾਰਾ
ਦੇਬੀਨਾ ਬੈਨਰਜੀ ਨੇ ਰੈਂਪਵਾਕ ਕਰਦੇ ਹੋਏ ਆਪਣੀਆਂ ਧੀਆਂ ਨਾਲ ਡਾਂਸ ਵੀ ਕੀਤਾ। ਇਸ ਨੂੰ ਦੇਖ ਕੇ ਉਥੇ ਬੈਠੇ ਲੋਕ ਵੀ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ। ਦੇਬੀਨਾ ਅਤੇ ਉਸ ਦੀਆਂ ਕਿਊਟ ਧੀਆਂ ਦੀ ਇਸ ਵੀਡੀਓ ‘ਤੇ ਲੋਕਾਂ ਕਮੈਂਟਸ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ਤੇ ਪਿਆਰ ਬਰਸਾ ਰਹੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
