Deepika Padukone: ਦੀਪਿਕਾ ਪਾਦੂਕੋਣ ਨੇ ਆਪਣੇ ਏਅਰਪੋਰਟ ਲੁੱਕ ਨਾਲ ਸਭ ਨੂੰ ਕੀਤਾ ਪ੍ਰਭਾਵਿਤ, ਵੀਡੀਓ ਹੋ ਰਹੀ ਵਾਇਰਲ

ਮਸ਼ਹੂਰ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ( Deepika Padukone) ਆਪਣੀ ਸਟਾਈਲ ਸੈਂਸ ਲਈ ਜਾਣੀ ਜਾਂਦੀ ਹੈ। ਹਾਲ ਹੀ 'ਚ ਅਦਾਕਾਰਾ ਨੂੰ ਏਅਰਪੋਰਟ 'ਤੇ ਸਪਾਟ ਕੀਤਾ ਗਿਆ। ਇੱਥੇ ਅਦਾਕਾਰਾ ਨੇ ਆਪਣੇ ਏਅਰਪੋਰਟ ਲੁੱਕ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ।

Reported by: PTC Punjabi Desk | Edited by: Pushp Raj  |  June 09th 2023 12:01 PM |  Updated: June 09th 2023 12:01 PM

Deepika Padukone: ਦੀਪਿਕਾ ਪਾਦੂਕੋਣ ਨੇ ਆਪਣੇ ਏਅਰਪੋਰਟ ਲੁੱਕ ਨਾਲ ਸਭ ਨੂੰ ਕੀਤਾ ਪ੍ਰਭਾਵਿਤ, ਵੀਡੀਓ ਹੋ ਰਹੀ ਵਾਇਰਲ

 Deepika Padukone Airport look: ਦੀਪਿਕਾ ਪਾਦੂਕੋਣ ( Deepika Padukone) ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਅਭਿਨੇਤਰੀਆਂ ਵਿੱਚੋਂ ਇੱਕ ਹੈ। ਹਾਲ ਹੀ 'ਚ ਅਦਾਕਾਰਾ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਦੀਪਿਕਾ ਨੂੰ ਜਦੋਂ ਵੀ ਏਅਰਪੋਰਟ 'ਤੇ ਸਪਾਟ ਕੀਤਾ ਜਾਂਦਾ ਹੈ ਤਾਂ ਉਹ ਆਪਣੇ ਫੈਸ਼ਨੇਬਲ ਲੁੱਕ ਨਾਲ ਸਾਰਿਆਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਫੈਸ਼ਨ ਗੋਲਸ ਦਿੰਦੀ ਨਜ਼ਰ ਆਉਂਦੀ ਹੈ।
 ਮੁੜ ਇੱਕ ਵਾਰ ਤੋਂ ਅਦਾਕਾਰਾ ਨੇ ਆਪਣੇ ਸਧਾਰਨ ਪਰ ਸ਼ਾਨਦਾਰ ਲੁੱਕ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਇੱਕ ਪੈਪਰਾਜ਼ੀ ਅਕਾਊਂਟ ਨੇ ਦੀਪਿਕਾ ਪਾਦੂਕੋਣਦੇ ਇਸ ਲੁੱਕ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।
 ਦੱਸ ਦੇਈਏ ਕਿ ਅਦਾਕਾਰਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦੀਪਿਕਾ ਪਾਦੂਕੋਣ ਆਪਣੇ ਸਟਾਈਲਿਸ਼ ਫੈਸ਼ਨ ਸੈਂਸ ਦਾ ਜਲਵਾ ਦਿਖਾਉਂਦੀ ਨਜ਼ਰ ਆ ਰਹੀ ਹੈ। ਏਅਰਪੋਰਟ ਲੁੱਕ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਚਿੱਟੇ ਰੰਗ ਦੇ ਟਾਪ, ਡੈਨੀਮਜ਼ ਅਤੇ ਵੱਡੇ ਆਕਾਰ ਦੀ ਬੇਜ ਜੈਕੇਟ ਪਹਿਨੀ ਉਸ ਨੇ ਆਪਣੇ ਸਟਾਈਲ ਸਟੇਟਮੈਂਟ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ।
ਦੀਪਿਕਾ ਨੇ ਆਪਣੇ ਇਸ ਆਊਟਫਿਟ ਦੇ ਨਾਲ ਬਲੈਕ ਗੌਗਲਸ ਤੇ ਇੱਕ ਸ਼ਾਨਦਾਰ ਲੂਈ ਵਿਟਨ ਹੈਂਡਬੈਗ ਨਾਲ ਆਪਣੇ ਲੁੱਕ ਨੂੰ ਕੰਪਲੀਟ ਕੀਤਾ ਹੈ। ਉਸ ਨੇ ਵਾਲ ਦੀ ਇੱਕ ਪੋਨੀਟੇਲ ਬਣਾਈ ਹੋਈ ਸੀ  ਅਤੇ  ਚਿੱਟੇ ਸਨੀਕਰਸ ਪਾਏ ਹੋਏ ਸਨ। ਏਅਰਪੋਰਟ ਦੀ ਵੀਡੀਓ 'ਚ ਦੀਪਿਕਾ ਗੇਟ ਵੱਲ ਤੁਰਦੀ ਨਜ਼ਰ ਆ ਰਹੀ ਹੈ। ਏਅਰਪੋਰਟ 'ਤੇ ਤਾਇਨਾਤ ਲੋਕਾਂ ਦਾ ਸੁਆਗਤ ਕਰਦੇ ਹੋਏ ਅਦਾਕਾਰਾ ਵੀ ਮੁਸਕਰਾਈ।
ਪਾਦੂਕੋਣ ਦੇ ਵੀਡੀਓ ਨੂੰ ਆਨਲਾਈਨ ਸ਼ੇਅਰ ਕੀਤੇ ਜਾਣ ਤੋਂ ਤੁਰੰਤ ਬਾਅਦ, ਉਸ ਦੇ ਪ੍ਰਸ਼ੰਸਕ ਉਸ ਦੇ ਨਵੇਂ ਲੁੱਕ ਨੂੰ ਲੈ ਕੇ ਹੈਰਾਨ ਹੋ ਗਏ। ਇੱਕ ਫੈਨ ਨੇ ਕੁਮੈਂਟ ਕੀਤਾ, "ਉਹ ਬਹੁਤ ਸੁੰਦਰ ਹੈ।" ਇੱਕ ਹੋਰ ਨੇ ਲਿਖਿਆ, "OMGGG ਬੇਬੀ ਗਰਲ।"
ਹੋਰ ਪੜ੍ਹੋ: Diljit Dosanjh : ਦਿਲਜੀਤ ਦੋਸਾਂਝ ਨੇ ਟੇਲਰ ਸਵਿਫਟ ਨਾਲ 'Touchy' ਹੋਣ ਦੀਆਂ ਖਬਰਾਂ 'ਤੇ ਦਿੱਤਾ ਰਿਐਕਸ਼ਨ, ਕਿਹਾ -'ਯਾਰ ਪ੍ਰਾਈਵੇਸੀ ਨਾਂ ਦੀ ਵੀ ਕੋਈ ਚੀਜ਼ ਹੁੰਦੀ ਹੈ'
ਦੀਪਿਕਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਦੀਪਿਕਾ ਪਾਦੂਕੋਣ ਇਸ ਸਮੇਂ ਫਿਲਮ 'ਫਾਈਟਰ' ਦੀ ਸ਼ੂਟਿੰਗ ਕਰ ਰਹੀ ਹੈ, ਜੋ ਇੱਕ ਆਉਣ ਵਾਲੀ ਏਰੀਅਲ ਐਕਸ਼ਨ ਥ੍ਰਿਲਰ ਫ਼ਿਲਮ ਹੈ।ਫ਼ਿਲਮ ਦਾ ਨਿਰਦੇਸ਼ਨ ਪਠਾਨ ਨਿਰਦੇਸ਼ਕ ਸਿਧਾਰਥ ਆਨੰਦ ਨੇ ਕੀਤਾ ਹੈ। ਇਹ ਫ਼ਿਲਮ ਦੀਪਿਕਾ ਦੀ ਰਿਤਿਕ ਰੋਸ਼ਨ ਨਾਲ ਪਹਿਲੀ ਆਨਸਕ੍ਰੀਨ ਫ਼ਿਲਮ ਹੋਵੇਗੀ। ਇਸ ਫ਼ਿਲਮ 'ਚ ਅਨਿਲ ਕਪੂਰ ਵੀ ਅਹਿਮ ਭੂਮਿਕਾ ਨਿਭਾਉਣਗੇ। ਇਸ ਤੋਂ ਇਲਾਵਾ ਦੀਪਿਕਾ ਤੇਲਗੂ ਫਿਲਮਾਂ 'ਚ ਵੀ ਡੈਬਿਊ ਕਰੇਗੀ। ਅਭਿਨੇਤਰੀ ਪੈਨ-ਇੰਡੀਅਨ ਸਿਤਾਰੇ ਪ੍ਰਭਾਸ ਅਤੇ ਅਮਿਤਾਭ ਬੱਚਨ ਨਾਲ ਸਕ੍ਰੀਨ ਸਪੇਸ ਸ਼ੇਅਰ ਕਰਦੀ ਨਜ਼ਰ ਆਵੇਗੀ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network