Divya Khosla Kumar injured: ਅਦਾਕਾਰਾ ਦਿਵਿਆ ਖੋਸਲਾ ਸ਼ੂਟਿੰਗ ਦੇ ਦੌਰਾਨ ਹੋਈ ਜ਼ਖਮੀ, ਫੋਟੋ ਸ਼ੇਅਰ ਕਰ ਦਿੱਤਾ ਹੈਲਥ ਅਪਡੇਟ

ਦਿਵਿਆ ਖੋਸਲਾ ਕੁਮਾਰ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਈ ਸੀ। ਹਾਲ ਹੀ ਵਿੱਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕਰਕੇ ਆਪਣੀ ਹਾਲਤ ਬਾਰੇ ਅਪਡੇਟ ਦਿੱਤਾ ਹੈ।

Written by  Pushp Raj   |  March 16th 2023 11:01 AM  |  Updated: March 16th 2023 11:42 AM

Divya Khosla Kumar injured: ਅਦਾਕਾਰਾ ਦਿਵਿਆ ਖੋਸਲਾ ਸ਼ੂਟਿੰਗ ਦੇ ਦੌਰਾਨ ਹੋਈ ਜ਼ਖਮੀ, ਫੋਟੋ ਸ਼ੇਅਰ ਕਰ ਦਿੱਤਾ ਹੈਲਥ ਅਪਡੇਟ

Divya Khosla Kumar injured: ਦਿਵਿਆ ਖੋਸਲਾ ਕੁਮਾਰ ਇੱਕ ਮਸ਼ਹੂਰ ਅਦਾਕਾਰਾ, ਨਿਰਦੇਸ਼ਕ ਅਤੇ ਨਿਰਮਾਤਾ ਹੈ। ਉਹ ਟੀ-ਸੀਰੀਜ਼ ਦੇ ਚੇਅਰਮੈਨ ਭੂਸ਼ਣ ਕੁਮਾਰ ਦੀ ਪਤਨੀ ਹੈ। ਹਾਲ ਹੀ ਵਿੱਚ ਦਿਵਿਆ ਖੋਸਲਾ ਦੇ ਸ਼ੂਟਿੰਗ ਦੌਰਾਨ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। 

ਦੱਸ ਦਈਏ ਕਿ ਦਿਵਿਆ ਖੋਸਲਾ ਕੁਮਾਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਉਹ ਅਕਸਰ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਆਪਣੇ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

ਹਾਲ ਹੀ 'ਚ ਦਿਵਿਆ ਖੋਸਲਾ ਕੁਮਾਰ ਆਪਣੀ ਆਉਣ ਵਾਲੀ ਫ਼ਿਲਮ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਈ ਸੀ। ਇਹ ਜਾਣਕਾਰੀ ਅਦਾਕਾਰਾ ਨੇ ਖ਼ੁਦ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਅਭਿਨੇਤਰੀ-ਨਿਰਦੇਸ਼ਕ ਨੇ ਜ਼ਖਮੀ ਹੋਣ ਤੋਂ ਬਾਅਦ ਆਪਣੇ ਚਿਹਰੇ 'ਤੇ ਸੱਟਾਂ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

ਯੂਕੇ 'ਚ ਫ਼ਿਲਮ ਦੀ ਸ਼ੂਟਿੰਗ

ਦਿਵਿਆ ਖੋਸਲਾ ਨੇ ਕੁਝ ਦਿਨ ਪਹਿਲਾਂ ਦੱਸਿਆ ਸੀ ਕਿ ਉਹ 'ਯਾਰੀਆਂ 2' ਦੀ ਸ਼ੂਟਿੰਗ3 'ਚ ਰੁੱਝੀ ਹੋਈ ਹੈ। ਮੌਜੂਦਾ ਸਮੇਂ ਵਿੱਚ ਇਸ ਫ਼ਿਲਮ ਦੀ ਸ਼ੂਟਿੰਗ ਬ੍ਰਿਟੇਨ 'ਚ ਚੱਲ ਰਹੀ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਦਿਵਿਆ ਖੋਸਲਾ ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਈ ਸੀ। ਹਾਲਾਂਕਿ, ਉਸ ਨੇ ਇਹ ਨਹੀਂ ਦੱਸਿਆ ਕਿ ਉਹ ਕਿਸ ਪ੍ਰੋਜੈਕਟ 'ਤੇ ਕੰਮ ਕਰ ਰਹੀ ਹੈ।

ਦਿਵਿਆ ਵੱਲੋਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਉਸ ਦੇ ਚਿਹਰੇ 'ਤੇ ਸੱਟ ਦੇ ਕਈ ਨਿਸ਼ਾਨ ਹਨ। ਅਭਿਨੇਤਰੀ ਨੇ ਕੈਪਸ਼ਨ 'ਚ ਲਿਖਿਆ, ''ਆਗਾਮੀ ਪ੍ਰੋਜੈਕਟ ਲਈ ਐਕਸ਼ਨ ਸੀਨ ਦੀ ਸ਼ੂਟਿੰਗ ਦੌਰਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ, ਪਰ ਸ਼ੋਅ ਜਾਰੀ ਰਹੇਗਾ। ਤੁਹਾਡੀਆਂ ਪ੍ਰਾਰਥਨਾਵਾਂ ਤੇ ਦੁਆਵਾਂ ਦੀ ਲੋੜ ਹੈ। ????????"

ਬਾਲੀਵੁੱਡ ਸਟਾਰਸ ਤੇ ਫੈਨਜ਼ ਪ੍ਰਗਟਾਈ ਚਿੰਤਾ 

ਕਨਿਕਾ ਕਪੂਰ, ਸ਼ਰਧਾ ਆਰੀਆ, ਗੁਰਮੀਤ ਚੌਧਰੀ ਅਤੇ ਪੁਲਕਿਤ ਸਮਰਾਟ ਸਣੇ ਬਹੁਤ ਬੀ ਟਾਊਨ ਸਟਾਰਸ ਨੇ ਦਿਵਿਆ ਖੋਸਲਾ ਦੀ ਪੋਸਟ 'ਤੇ ਕਮੈਂਟ ਕਰਦਿਆਂ ਉਸ ਦੇ ਜਲਦੀ ਠੀਕ ਹੋਣ ਲਈ ਦੁਆਵਾਂ ਕੀਤੀਆਂ ਹਨ।  ਹਾਲਾਂਕਿ ਕੁਝ ਯੂਜ਼ਰਸ ਉਨ੍ਹਾਂ ਨੂੰ ਟ੍ਰੋਲ ਵੀ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸਕੂਲ 'ਚ ਇਸ ਤੋਂ ਜ਼ਿਆਦਾ ਸੱਟਾਂ ਲੱਗਦੀਆਂ ਸਨ ਪਰ ਦਿਵਿਆ ਨੇ ਟ੍ਰੋਲਰਸ ਨੂੰ ਕੋਈ ਜਵਾਬ ਨਹੀਂ ਦਿੱਤਾ ਹੈ। 

ਹੋਰ ਪੜ੍ਹੋ: Baghi Di Dhee: 'ਬਾਗੀ ਦੀ ਧੀ' ਨੂੰ ਸਟਾਕਹੋਮ ਸਿਟੀ ਫ਼ਿਲਮ ਫੈਸਟੀਵਲ 'ਚ ਮਿਲੇ ਕਈ ਅਵਾਰਡਸ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਫ਼ਿਲਮ 'ਯਾਰੀਆਂ 2' ਕਦੋਂ ਹੋਵੇਗੀ ਰਿਲੀਜ਼ 

'ਯਾਰੀਆਂ 2' 2014 'ਚ ਆਈ ਫ਼ਿਲਮ 'ਯਾਰੀਆਂ' ਦਾ ਸੀਕਵਲ ਹੈ, ਜਿਸ ਰਾਹੀਂ ਦਿਵਿਆ ਖੋਸਲਾ ਨੇ ਨਿਰਦੇਸ਼ਨ 'ਚ ਡੈਬਿਊ ਕੀਤਾ ਸੀ। ਇਸ ਵਾਰ ਦਿਵਿਆ ਫ਼ਿਲਮ 'ਚ ਬਤੌਰ ਅਭਿਨੇਤਰੀ ਨਜ਼ਰ ਆਉਣ ਵਾਲੀ ਹੈ। ਫ਼ਿਲਮ 'ਚ ਮੀਜ਼ਾਨ ਜਾਫ਼ਰੀ, ਪਰਲ ਪੁਰੀ, ਯਸ਼ ਦਾਸ ਗੁਪਤਾ ਅਤੇ ਪ੍ਰਿਆ ਪ੍ਰਕਾਸ਼ ਵਾਰੀਅਰ ਵੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। ਇਹ ਫ਼ਿਲਮ ਇਸ ਸਾਲ 20 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network