ਈਸ਼ਾ ਦਿਓਲ ਨੇ ਆਪਣੀ ਮਾਂ ਹੇਮਾ ਮਾਲਿਨੀ ਦੇ ਜਨਮ ਦਿਨ ਸੈਲੀਬ੍ਰੇਸ਼ਨ ਦੀ ਝਲਕ ਕੀਤੀ ਸਾਂਝੀ, ਪੂਰਾ ਪਰਿਵਾਰ ਆਇਆ ਨਜ਼ਰ

ਈਸ਼ਾ ਦਿਓਲ ਨੇ ਆਪਣੀ ਮਾਂ ਹੇਮਾ ਮਾਲਿਨੀ ਦੇ ਜਨਮ ਦਿਨ ਦੀਆਂ ਝਲਕੀਆਂ ਵਾਲੀਆਂ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਹੇਮਾ ਮਾਲਿਨੀ, ਧਰਮਿੰਦਰ ਈਸ਼ਾ ਅਤੇ ਅਹਾਨਾ ਦਿਓਲ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰੇ ਵੀ ਇਸ ‘ਚ ਨਜ਼ਰ ਆ ਰਹੇ ਹਨ ।

Written by  Shaminder   |  October 21st 2023 08:50 AM  |  Updated: October 21st 2023 08:50 AM

ਈਸ਼ਾ ਦਿਓਲ ਨੇ ਆਪਣੀ ਮਾਂ ਹੇਮਾ ਮਾਲਿਨੀ ਦੇ ਜਨਮ ਦਿਨ ਸੈਲੀਬ੍ਰੇਸ਼ਨ ਦੀ ਝਲਕ ਕੀਤੀ ਸਾਂਝੀ, ਪੂਰਾ ਪਰਿਵਾਰ ਆਇਆ ਨਜ਼ਰ

 ਈਸ਼ਾ ਦਿਓਲ (Esha Deol)ਨੇ ਆਪਣੀ ਮਾਂ ਹੇਮਾ ਮਾਲਿਨੀ ਦੇ ਜਨਮ ਦਿਨ ਦੀਆਂ ਝਲਕੀਆਂ ਵਾਲੀਆਂ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਹੇਮਾ ਮਾਲਿਨੀ, ਧਰਮਿੰਦਰ ਈਸ਼ਾ ਅਤੇ ਅਹਾਨਾ ਦਿਓਲ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰੇ ਵੀ ਇਸ ‘ਚ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।

ਹੋਰ ਪੜ੍ਹੋ : ਪੰਜਾਬ ਦੀਆਂ ਇਨ੍ਹਾਂ ਧੀਆਂ ਨੇ ਜੱਜ ਬਣ ਕੇ ਵਧਾਇਆ ਮਾਪਿਆਂ ਦਾ ਮਾਣ, ਕੋਈ ਡਰਾਈਵਰ ਤੇ ਕੋਈ ਹੈ ਸਿਕਓਰਿਟੀ ਗਾਰਡ ਦੀ ਧੀ, ਵੇਖੋ ਵੀਡੀਓ

ਪਾਰਟੀ ‘ਚ ਰੇਖਾ ਸ਼ਤਰੂਘਨ ਅਤੇ ਹੋਰ ਕਈ ਕਲਾਕਾਰ ਵੀ ਜਨਮ ਦਿਨ ਦੀ ਪਾਰਟੀ ‘ਚ ਪੁੱਜੇ ਸਨ । 

ਹੇਮਾ ਮਾਲਿਨੀ ਦਾ ਬੀਤੇ ਦਿਨ ਸੀ ਜਨਮ ਦਿਨ 

ਡਰੀਮ ਗਰਲ ਹੇਮਾ ਮਾਲਿਨੀ ਦਾ ਬੀਤੇ ਦਿਨੀਂ ਜਨਮ ਦਿਨ ਸੀ । ਇਸ ਮੌਕੇ ਉਨ੍ਹਾਂ ਦੀਆਂ ਦੋਵਾਂ ਧੀਆਂ ਦੇ ਵੱਲੋਂ ਗੈਂਡ ਪਾਰਟੀ ਰੱਖੀ ਗਈ ਸੀ । ਜਿਸ ‘ਚ ਬਾਲੀਵੁੱਡ ਇੰਡਸਟਰੀ ਦੇ ਕਈ ਵੱਡੇ ਸਿਤਾਰਿਆਂ ਨੇ ਪਹੁੰਚ ਕੇ ਪਾਰਟੀ ਦੀ ਰੌਣਕ ਵਧਾਈ ਸੀ ।ਹੇਮਾ ਮਾਲਿਨੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

ਜਿਸ ਸੀਤਾ ਔਰ ਗੀਤਾ, ਸ਼ੋਅਲੇ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਇਸ ਤੋਂ ਇਲਾਵਾ ਕੱਥਕ ਡਾਂਸ ਵੀ ਹੇਮਾ ਮਾਲਿਨੀ ਨੂੰ ਸ਼ੌਂਕ ਹੈ । ਉਸ ਦੇ ਵੀਡੀਓ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਜਿਸ ‘ਚ ਉਹ ਕੱਥਕ ਡਾਂਸ ‘ਤੇ ਪਰਫਾਰਮ ਕਰਦੀ ਨਜ਼ਰ ਆਉਂਦੀ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network