Sameer Khakhar Died: ਮਸ਼ਹੂਰ ਅਦਾਕਾਰ ਸਮੀਰ ਖਾਖਰ ਦਾ ਹੋਇਆ ਦਿਹਾਂਤ, 71 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ

ਟੀਵੀ ਤੇ ਫ਼ਿਲਮ ਜਗਤ ਦੇ ਮਸ਼ਹੂਰ ਅਦਾਕਾਰ ਸਮੀਰ ਖਾਖਰ ਦਾ ਦਿਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਨੂੰ ਐਮਐਮ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਨੇ 71 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ।

Written by  Pushp Raj   |  March 15th 2023 11:02 AM  |  Updated: March 15th 2023 11:16 AM

Sameer Khakhar Died: ਮਸ਼ਹੂਰ ਅਦਾਕਾਰ ਸਮੀਰ ਖਾਖਰ ਦਾ ਹੋਇਆ ਦਿਹਾਂਤ, 71 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ

Sameer Khakhar Death News: ਅੱਜ ਤੜਕੇ ਬਾਲੀਵੁੱਡ ਜਗਤ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਅਦਾਕਾਰ ਸਮੀਰ ਖਾਖਰ ਦਾ ਦਿਹਾਂਤ ਹੋ ਗਿਆ ਹੈ। ਉਹ 71 ਸਾਲਾਂ ਦੇ ਸਨ। 


ਮੀਡੀਆ ਰਿਪੋਰਟਸ ਦੀ ਜਾਣਕਾਰੀ ਮੁਤਾਬਕ ਅਦਾਕਾਰ ਸਮੀਰ ਖਾਖਰ ਸਾਹ ਅਤੇ ਉਮਰ ਸਬੰਧੀ ਹੋਰ ਬਿਮਾਰੀਆਂ ਤੋਂ ਪੀੜਤ ਸਨ। ਹਾਲ ਹੀ 'ਚ ਉਨ੍ਹਾਂ ਨੂੰ ਮੁੰਬਈ ਦੇ ਬੋਰੀਵਲੀ ਦੇ ਐਮਐਮ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। 

ਦੱਸ ਦਈਏ ਕਿ ਸਮੀਰ ਖਾਖਰ ਨੂੰ ਟੈਲੀਵਿਜ਼ਨ ਸ਼ੋਅ 'ਨੁੱਕੜ' ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਇਸ ਸੀਰੀਅਲ 'ਚ 'ਖੋਪੜੀ' ਨਾਂ ਦਾ ਕਿਰਦਾਰ ਨਿਭਾਇਆ ਸੀ, ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ।


ਸਮੀਰ ਖਾਖਰ ਦੇ ਦਿਹਾਂਤ ਦੀ ਖ਼ਬਰ ਉਨ੍ਹਾਂ ਦੇ ਭਰਾ ਗਣੇਸ਼ ਖਾਖਰ ਨੇ ਦਿੱਤੀ। ਗਣੇਸ਼ ਨੇ ਦੱਸਿਆ ਕਿ 'ਉਨ੍ਹਾਂ ਦਾ ਆਖਰੀ ਸਮਾਂ ਬੇਹੋਸ਼ੀ 'ਚ ਬੀਤਿਆ। ਪਿਸ਼ਾਬ ਦੀ ਸਮੱਸਿਆ ਤੋਂ ਬਾਅਦ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਅਤੇ ਫਿਰ ਉਨ੍ਹਾਂ ਦੇ ਹਾਰਟ ਨੇ ਸੁਪੋਰਟ ਕਰਨਾ ਬੰਦ ਕਰ ਦਿੱਤਾ ਹੌਲੀ-ਹੌਲੀ ਮਲਟੀਪਲ ਆਰਗਨ ਫੇਲ ਹੋਣ ਕਾਰਨ ਸਵੇਰੇ 4.30 ਵਜੇ ਉਨ੍ਹਾਂ ਦਾ ਦਿਹਾਂਤ ਹੋ ਗਿਆ। 

ਦੱਸਣਯੋਗ ਹੈ ਕਿ ਸਮੀਰ ਨੇ ਕਾਫੀ ਸਮਾਂ ਪਹਿਲਾਂ ਐਕਟਿੰਗ ਨੂੰ ਅਲਵਿਦਾ ਕਹਿ ਦਿੱਤਾ ਸੀ। ਸਮੀਰ ਅਮਰੀਕਾ ਜਾ ਕੇ ਐਕਟਿੰਗ ਤੋਂ ਇਲਾਵਾ ਜਾਵਾ ਕੋਡਰ ਦਾ ਕੰਮ ਕਰਨ ਲੱਗ ਗਏ ਸਨ। ਹਾਲਾਂਕਿ ਸਾਲ 2008 ਵਿੱਚ ਉਨ੍ਹਾਂ ਦੀ ਨੌਕਰੀ ਛੁੱਟ ਗਈ ਸੀ। ਉੱਥੇ, ਕਿਉਂਕਿ ਕੋਈ ਵੀ ਉਨ੍ਹਾ ਨੂੰ ਇੱਕ ਅਭਿਨੇਤਾ ਦੇ ਰੂਪ ਵਿੱਚ ਨਹੀਂ ਜਾਣਦਾ ਸੀ, ਇਸ ਲਈ ਉਨ੍ਹਾਂ ਨੂੰ ਐਕਟਿੰਗ ਤੋਂ ਇਲਾਵਾ ਹੋਰ ਖੇਤਰ ਵਿੱਚ ਕੰਮ ਕਰਨਾ ਪਿਆ।


ਹੋਰ ਪੜ੍ਹੋ: Health Tips: ਆਪਣੇ ਬੱਚਿਆਂ ਨੂੰ ਬਨਾਉਣਾ ਚਾਹੁੰਦੇ ਹੋ ਹੁਸ਼ਿਆਰ ਤੇ ਬੁੱਧੀਮਾਨ ਤਾਂ ਡਾਇਟ ਸ਼ਾਮਿਲ ਕਰੋ ਇਹ ਚੀਜ਼ਾਂ


ਦੱਸ ਦਈਏ ਕਿ ਸਮੀਰ 90 ਦੇ ਦਹਾਕੇ 'ਚ ਫਿਲਮਾਂ 'ਚ ਜਾਣਿਆ ਪਛਾਣਿਆ ਚਿਹਰਾ ਰਹੇ ਹਨ। ਉਹ 'ਰੱਖਵਾਲਾ', 'ਦਿਲਵਾਲੇ', 'ਰਾਜਾ ਬਾਬੂ', 'ਪੁਸ਼ਪਕ', 'ਸ਼ਹਿਨਸ਼ਾਹ' ਵਰਗੀਆਂ ਕਈ ਫਿਲਮਾਂ 'ਚ ਨਜ਼ਰ ਆਏ। ਦੂਜੇ ਪਾਸੇ ਜੇਕਰ ਟੈਲੀਵਿਜ਼ਨ ਕਰੀਅਰ ਦੀ ਗੱਲ ਕਰੀਏ ਤਾਂ ਸਮੀਰ ਨੇ 'ਨੁੱਕੜ' ਨਾਲ ਸ਼ੁਰੂਆਤ ਕੀਤੀ ਅਤੇ ਫਿਰ 'ਸਰਕਸ' 'ਚ ਵੀ ਉਨ੍ਹਾਂ ਨੂੰ ਰੋਲ ਮਿਲਿਆ। ਇਸ ਤੋਂ ਇਲਾਵਾ ਸਮੀਰ ਨੇ 'ਸ਼੍ਰੀਮਾਨ ਸ਼੍ਰੀਮਤੀ' 'ਚ ਅਤੇ ਗੁੱਡੂ ਮਾਥੁਰ ਨੇ 'ਸੰਜੀਵਨੀ' 'ਚ ਫ਼ਿਲਮ ਨਿਰਦੇਸ਼ਕ ਦੀ ਭੂਮਿਕਾ ਵੀ ਨਿਭਾਈ ਹੈ।


- PTC PUNJABI

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network