ਮੁੜ ਵਿਵਾਦਾਂ 'ਚ ਘਿਰੇ ਮਸ਼ਹੂਰ ਗਾਇਕ ਬਾਦਸ਼ਾਹ, ਸੋਸ਼ਲ ਮੀਡੀਆ 'ਤੇ ਵਿਊਜ਼ ਵਧਾਉਣ ਲਈ ਫੇਕ ਫਾਲੋਅਰਸ ਹਾਸਲ ਕਰਨ ਦੇ ਦੋਸ਼
Famous Rapper Badshah news: ਬਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਰੈਪਰ ਬਾਦਸ਼ਾਹ (Badshah) ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੇ ਹਨ। ਹੁਣ ਬਾਦਸ਼ਾਹ ਮੁੜ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਆ ਗਏ ਹਨ। ਗਾਇਕ 'ਤੇ ਸੋਸ਼ਲ ਮੀਡੀਆ 'ਤੇ ਵਿਊਜ਼ ਵਧਾਉਣ ਤੇ ਫੇਕ ਫਾਲੋਅਰਸ ਹਾਸਲ ਕਰਨ ਦੇ ਦੋਸ਼ ਲੱਗੇ ਹਨ।
ਮਹਾਰਾਸ਼ਟਰ ਪੁਲਿਸ ਦੇ ਸਾਈਬਰ ਸੈੱਲ ਨੇ ਗਾਇਕ ਨੂੰ ਸੰਮਨ ਭੇਜ ਕੇ ਪੁੱਛਗਿੱਛ ਕੀਤੀ। ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਬਾਦਸ਼ਾਹ ਕਿਸੇ ਵਿਵਾਦ ਵਿੱਚ ਫਸੇ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਉੱਤੇ ਇੰਸਟਾਗ੍ਰਾਮ 'ਤੇ ਫਰਜ਼ੀ ਫਾਲੋਅਰਜ਼ ਅਤੇ ਯੂਟਿਊਬ 'ਤੇ ਫਰਜ਼ੀ ਵਿਊਜ਼ ਵਧਾਉਣ ਦੇ ਦੋਸ਼ ਵੀ ਲੱਗ ਚੁੱਕੇ ਹਨ।
ਦੱਸ ਦਈਏ ਕਿ ਅਗਸਤ ਸਾਲ 2020 ਵਿੱਚ, ਬਾਦਸ਼ਾਹ 'ਤੇ ਪੈਸੇ ਦੇ ਕੇ ਸੋਸ਼ਲ ਮੀਡੀਆ 'ਤੇ ਆਪਣੇ ਫਰਜ਼ੀ ਫਾਲੋਅਰਜ਼ ਤੇ ਵਿਊਜ਼ ਨੂੰ ਵਧਾਉਣ ਦਾ ਦੋਸ਼ ਲਗਾਇਆ ਗਿਆ ਸੀ। ਇਸ ਸਬੰਧੀ ਕ੍ਰਿਮੀਨਲ ਇੰਟੈਲੀਜੈਂਸ ਯੂਨਿਟ ਨੇ ਵੀ ਬਾਦਸ਼ਾਹ ਨੂੰ ਪੁੱਛਗਿੱਛ ਲਈ ਇਸੇ ਸਾਲ 20 ਅਗਸਤ ਨੂੰ ਸੰਮਨ ਭੇਜਿਆ ਸੀ। ਹਾਲਾਂਕਿ ਇਸ ਤੋਂ ਪਹਿਲਾਂ ਮੁੰਬਈ ਪੁਲਸ ਨੇ ਬਾਦਸ਼ਾਹ ਤੋਂ ਪੁੱਛਗਿੱਛ ਕੀਤੀ ਸੀ, ਜਿਸ 'ਚ ਉਸ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਸੀ।
ਦੱਸਣਯੋਗ ਹੈ ਕਿ ਉਸ ਸਮੇਂ ਗਾਇਕਾ ਭੂਮੀ ਤ੍ਰਿਵੇਦੀ ਨੇ ਬਾਦਸ਼ਾਹ ਖਿਲਾਫ ਮੁੰਬਈ ਪੁਲਿਸ ਕੋਲ ਫਰਜ਼ੀ ਸੋਸ਼ਲ ਮੀਡੀਆ ਫਾਲੋਅਰਸ ਨੂੰ ਲੈ ਕੇ ਮਾਮਲਾ ਦਰਜ ਕਰਵਾਇਆ ਸੀ। ਭੂਮੀ ਨੇ ਕਿਹਾ ਕਿ ਕੁਝ ਲੋਕ ਉਸ ਦੇ ਨਾਂ 'ਤੇ ਸੋਸ਼ਲ ਮੀਡੀਆ 'ਤੇ ਫਰਜ਼ੀ ਫੈਨ ਫਾਲੋਇੰਗ ਵਧਾਉਣ ਦਾ ਦਾਅਵਾ ਕਰ ਰਹੇ ਹਨ। ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਕਈ ਖਿਡਾਰੀਆਂ, ਕਾਰੋਬਾਰੀਆਂ ਅਤੇ ਬਾਲੀਵੁੱਡ ਸਿਤਾਰਿਆਂ ਨੇ ਆਪਣੇ ਫਾਲੋਅਰਜ਼ ਨੂੰ ਵਧਾਉਣ ਲਈ ਪੈਸੇ ਦਿੱਤੇ ਸਨ।
/?utm_source=ig_embed&utm_campaign=loading" data-instgrm-version="14" style=" background:#FFF; border:0; border-radius:3px; box-shadow:0 0 1px 0 rgba(0,0,0,0.5),0 1px 10px 0 rgba(0,0,0,0.15); margin: 1px; max-width:540px; min-width:326px; padding:0; width:99.375%; width:-webkit-calc(100% - 2px); width:calc(100% - 2px);">
ਬਾਦਸ਼ਾਹ ਦਾ ਗੀਤ 'ਯੇ ਲੜਕੀ ਪਾਗਲ ਹੈ' ਜੁਲਾਈ 2019 'ਚ ਰਿਲੀਜ਼ ਹੋਇਆ ਸੀ। ਫਿਰ ਇਸ ਗੀਤ ਨੂੰ ਸਿਰਫ 24 ਘੰਟਿਆਂ 'ਚ 7.6 ਕਰੋੜ ਵਿਊਜ਼ ਮਿਲ ਗਏ। ਇਹ ਗੀਤ ਛੇ ਵੱਖ-ਵੱਖ ਦੇਸ਼ਾਂ ਵਿੱਚ ਟੌਪ ਟ੍ਰੈਂਡਿੰਗ ਸੀ। ਉਦੋਂ ਸਾਹਮਣੇ ਆਈਆਂ ਰਿਪੋਰਟਾਂ ਮੁਤਾਬਕ ਬਾਦਸ਼ਾਹ ਨੇ ਕਬੂਲ ਕੀਤਾ ਸੀ ਕਿ ਉਸ ਨੇ ਇਸ ਗੀਤ ਲਈ 7.2 ਕਰੋੜ ਵਿਊਜ਼ 72 ਲੱਖ ਰੁਪਏ ਵਿੱਚ ਖਰੀਦੇ ਸਨ। ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ 24 ਘੰਟਿਆਂ ਵਿੱਚ ਯੂਟਿਊਬ 'ਤੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਵੀਡੀਓ ਦਾ ਵਿਸ਼ਵ ਰਿਕਾਰਡ ਬਣਾਉਣਾ ਚਾਹੁੰਦੇ ਸੀ।
- PTC PUNJABI