Nitin Desai suicide case: ਨਿਤਿਨ ਦੇਸਾਈ ਖ਼ੁਦਕੁਸ਼ੀ ਮਾਮਲੇ ’ਚ ਪੰਜ ਐੱਫਆਈਆਰ ਹੋਈ ਦਰਜ, ਪਤਨੀ ਦੀ ਸ਼ਿਕਾਇਤ ’ਤੇ ਹੋਈ ਕਾਰਵਾਈ
ਫ਼ਿਲਮ ਇੰਡਸਟਰੀ ਦੇ ਕਲਾ ਡਾਇਰੈਕਟਰ ਨਿਤਿਨ ਦੇਸਾਈ ਦੀ ਖ਼ੁਦਕੁਸ਼ੀ ਮਾਮਲੇ ’ਚ ਉਨ੍ਹਾਂ ਦੀ ਪਤਨੀ ਦੀ ਸ਼ਿਕਾਇਤ ’ਤੇ ਰਾਏਗੜ੍ਹ ਪੁਲਿਸ ਨੇ ਈਸੀਐੱਲ ਫਾਈਨਾਂਸ ਕੰਪਨੀ ਤੇ ਐਡਲਵਾਇਸ ਗਰੁੱਪ ਦੇ ਪੰਜ ਲੋਕਾਂ ਖ਼ਿਲਾਫ਼ ਐੱਫਆਈਆਰ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸ ਦਈਏ ਕਿ ਨਿਤਿਨ ਦੇਸਾਈ ਨੇ ਦੋ ਅਗਸਤ ਨੂੰ ਆਪਣੇ ਕਰਜਤ ਸਥਿਤ ਸਟੂਡੀਓ ’ਚ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਆਰਟ ਡਾਇਰੈਕਟਰ ਆਪਣੀ ਆਵਾਜ਼ ਰਿਕਾਰਡ ਕਰ ਕੇ ਉਨ੍ਹਾਂ ਨੇ ਖ਼ੁਦ ਨੂੰ ਕਰਜ਼ ਦੇਣ ਵਾਲੀ ਕੰਪਨੀ ਐਡਲਵਾਇਸ ਗਰੁੱਪ ’ਤੇ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਸੀ।
ਸ਼ੁੱਕਰਵਾਰ ਨੂੰ ਉਨ੍ਹਾਂ ਦੀ ਪਤਨੀ ਨੇਹਾ ਦੇਸਾਈ ਨੇ ਵੀ ਇਸੇ ਸਬੰਧੀ ਸ਼ਿਕਾਇਤ ਰਾਏਗੜ੍ਹ ਦੇ ਖਾਲਾਪੁਰ ਪੁਲਿਸ ਥਾਣੇ ਚ ਦਰਜ ਕਰਵਾਈ। ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਕਰਜ਼ ਵਸੂਲੀ ਲਈ ਐਡਲਵਾਇਸ ਗਰੁੱਪ ਦੇ ਕੁਝ ਲੋਕ ਨਿਤਿਨ ਦੇਸਾਈ ’ਤੇ ਲਗਾਤਾਰ ਦਬਾਅ ਬਣਾ ਰਹੇ ਸਨ ਜਿਸ ਕਾਰਨ ਦੇਸਾਈ ਨੇ ਖ਼ੁਦਕੁਸ਼ੀ ਵਰਗਾ ਕਦਮ ਚੁੱਕਿਆ।
- PTC PUNJABI