ਮਨੀਸ਼ਾ ਕੋਇਰਾਲਾ ਤੋਂ ਲੈ ਕੇ ਸੋਨਾਲੀ ਬੇਂਦਰੇ ਤੱਕ ਇਨ੍ਹਾਂ ਅਭਿਨੇਤਰੀਆਂ ਨੇ ਕੈਂਸਰ ਨਾਲ ਜੰਗ ਲੜਦੇ ਹੋਏ ਦਿੱਤੀ ਕੈਂਸਰ ਨੂੰ ਮਾਤ

ਹਿਨਾ ਖ਼ਾਨ ਨੇ ਅੱਜ ਇੱਕ ਖ਼ਬਰ ਆਪਣੇ ਫੈਨਸ ਦੇ ਨਾਲ ਸਾਂਝੀ ਕੀਤੀ । ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਅਦਾਕਾਰਾ ਨੂੰ ਸਟੇਜ-੩ ਦਾ ਬ੍ਰੈਸਟ ਕੈਂਸਰ ਹੈ। ਜਿਸ ਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਅਦਾਕਾਰਾ ਨੇ ਕਿਹਾ ਹੈ ਕਿ ਉਹ ਮਜ਼ਬੂਤੀ ਦੇ ਨਾਲ ਇਸ ਬੀਮਾਰੀ ਦੇ ਨਾਲ ਲੜ ਰਹੀ ਹੈ। ਪਰ ਅੱਜ ਅਸੀਂ ਤੁਹਾਨੂੰ ਇੰਡਸਟਰੀ ਦੀਆਂ ਕੁਝ ਮਸ਼ਹੂਰ ਅਭਿਨੇਤਰੀਆਂ ਦੇ ਬਾਰੇ ਦੱਸਾਂਗੇ ਜਿਨ੍ਹਾਂ ਨੇ ਕੈਂਸਰ ਨਾਲ ਜੰਗ ਲੜਦੇ ਹੋਏ ਕੈਂਸਰ ਨੂੰ ਮਾਤ ਦਿੱਤੀ ਹੈ।

Reported by: PTC Punjabi Desk | Edited by: Shaminder  |  June 28th 2024 04:19 PM |  Updated: June 28th 2024 04:19 PM

ਮਨੀਸ਼ਾ ਕੋਇਰਾਲਾ ਤੋਂ ਲੈ ਕੇ ਸੋਨਾਲੀ ਬੇਂਦਰੇ ਤੱਕ ਇਨ੍ਹਾਂ ਅਭਿਨੇਤਰੀਆਂ ਨੇ ਕੈਂਸਰ ਨਾਲ ਜੰਗ ਲੜਦੇ ਹੋਏ ਦਿੱਤੀ ਕੈਂਸਰ ਨੂੰ ਮਾਤ

ਹਿਨਾ ਖ਼ਾਨ ਨੇ ਅੱਜ ਇੱਕ ਖ਼ਬਰ ਆਪਣੇ ਫੈਨਸ ਦੇ ਨਾਲ ਸਾਂਝੀ ਕੀਤੀ । ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਅਦਾਕਾਰਾ ਨੂੰ ਸਟੇਜ-੩ ਦਾ ਬ੍ਰੈਸਟ ਕੈਂਸਰ ਹੈ। ਜਿਸ ਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਅਦਾਕਾਰਾ ਨੇ ਕਿਹਾ ਹੈ ਕਿ ਉਹ ਮਜ਼ਬੂਤੀ ਦੇ ਨਾਲ ਇਸ ਬੀਮਾਰੀ ਦੇ ਨਾਲ ਲੜ ਰਹੀ ਹੈ। ਪਰ ਅੱਜ ਅਸੀਂ ਤੁਹਾਨੂੰ ਇੰਡਸਟਰੀ ਦੀਆਂ ਕੁਝ ਮਸ਼ਹੂਰ ਅਭਿਨੇਤਰੀਆਂ ਦੇ ਬਾਰੇ ਦੱਸਾਂਗੇ ਜਿਨ੍ਹਾਂ ਨੇ ਕੈਂਸਰ ਨਾਲ ਜੰਗ ਲੜਦੇ ਹੋਏ ਕੈਂਸਰ ਨੂੰ ਮਾਤ ਦਿੱਤੀ ਹੈ। 

 ਹੋਰ ਪੜ੍ਹੋ  : ਬਿੱਗ ਬੌਸ ਓਟੀਟੀ : 3 ਅਰਮਾਨ ਮਲਿਕ ਦੇ ਦਾਅਵੇ ਦਾ ਪਰਦਾਰਫਾਸ਼, ਕ੍ਰਿਤਿਕਾ ਨਾਲ ਦੂਜੇ ਵਿਆਹ ‘ਤੇ ਫੁੱਟ ਫੁੱਟ ਰੋਈ ਸੀ ਪਾਇਲ

ਸੋਨਾਲੀ ਬੇਂਦਰੇ 

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੋਨਾਲੀ ਬੇਂਦਰੇ ਦੀ । ਸੋਨਾਲੀ ਬੇਂਦਰੇ ਨੂੰ ੨੦੧੮ ‘ਚ ਹਾਈਗ੍ਰੇਡ ਮੈਟਾਸਟੇਟਿਕ ਕੈਂਸਰ ਦਾ ਪਤਾ ਲੱਗਿਆ ਸੀ । ਜਿਸ ਤੋਂ ਬਾਅਦ ਅਦਾਕਾਰਾ ਇਲਾਜ ਦੇ ਲਈ ਅਮਰੀਕਾ ਚਲੀ ਗਈ ਸੀ । ਅਦਾਕਾਰਾ ਦਾ ਉੱਥੇ ਕਰੀ ਡੇਢ ਸਾਲ ਤੱਕ ਇਲਾਜ ਚੱਲਿਆ ਸੀ।ਡਾਕਟਰਾਂ ਮੁਤਾਬਕ ਅਦਾਕਾਰਾ ਦੇ ਬਚਣ ਦੇ ਤੀਹ ਫੀਸਦੀ ਚਾਂਸ ਸਨ ।ਕਿਉਂਕਿ ਉਨ੍ਹਾਂ ਦਾ ਕੈਂਸਰ ਚੌਥੇ ਸਟੇਜ ‘ਤੇ ਪਹੁੰਚ ਚੁੱਕਿਆ ਸੀ । ਪਰ ਅਦਾਕਾਰਾ ਨੇ ਬੜੀ ਹਿੰਮਤ ਦੇ ਨਾਲ ਇਸ ਬੀਮਾਰੀ ਨਾਲ ਜੰਗ ਲੜੀ ਤੇ ਆਖਿਰਕਾਰ 2012 ‘ਚ ਇਸ ਬੀਮਾਰੀ ਨੂੰ ਮਾਤ ਦਿੱਤੀ ਤੇ ਭਾਰਤ ਵਾਪਸ ਆ ਗਈ।  

ਮੁਮਤਾਜ ਨੂੰ ਹੋਇਆ ਸੀ ਬ੍ਰੈਸਟ ਕੈਂਸਰ 

ਆਪਣੇ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਰਹੀ ਮੁਮਤਾਜ ਨੂੰ ਚਰੰਜਾ ਸਾਲ ਦੀ ਉਮਰ ‘ਚ ਬ੍ਰੈਸਟ ਕੈਂਸਰ ਹੋਇਆ ਸੀ । ਮੁਮਤਾਜ ਨੇ ਹਾਰ ਨਹੀਂ ਮੰਨੀ ਅਤੇ ਕੈਂਸਰ ਨੂੰ ਮਾਤ ਦੇ ਦਿੱਤੀ । ਆਪਣੀ ਬੀਮਾਰੀ ਦੇ ਬਾਰੇ ਗੱਲਬਾਤ ਕਰਦਿਆਂ ਮੁਮਤਾਜ ਨੇ ਕਿਹਾ ਸੀ ਕਿ ‘ਮੈਂ ਕਦੇ ਵੀ ਕੈਂਸਰ ਦੇ ਸਾਹਮਣੇ ਕਮਜ਼ੋਰ ਨਹੀਂ ਪਈ’। 

ਮਨੀਸ਼ਾ ਕੋਇਰਾਲਾ 

ਮਨੀਸ਼ ਕੋਇਰਾਲਾ ਨੇ ਵੀ ਨੱਬੇ ਦੇ ਦਹਾਕੇ ‘ਚ ‘ਸੌਦਾਗਰ’, ‘ਗੁਪਤ’ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ੨੦੧੨ ‘ਚ ਉਸ ਨੂੰ ਓਵਰੀਅਨ ਕੈਂਸਰ ਦਾ ਪਤਾ ਲੱਗਿਆ ਸੀ । ਕੈਂਸਰ ਦੇ ਇਲਾਜ ਦੌਰਾਨ ਅਦਾਕਾਰਾ ਨੇ ਆਪਣੇ ਵਾਲ ਵੀ ਗੁਆ ਲਏ ਸਨ ।

ਮਨੀਸ਼ਾ ਕੋਇਰਾਲਾ ਨੇ ਕਿਹਾ ਸੀ ਕਿ ਕੈਂਸਰ ਦੀ ਸ਼ੁਰੂਆਤ ਦੇ ਦੌਰਾਨ ਉਨ੍ਹਾਂ ਨੂੰ ਫੂਡ ਪੁਆਇਜ਼ਨਿੰਗ ਲੱਗੀ, ਕਿਉਂਕਿ ਉਨ੍ਹਾਂ ਦਾ ਪੇਟ ਵਾਰ ਵਾਰ ਫੁੱਲਦਾ ਸੀ। ਇਸ ਤੋਂ ਇਲਾਵਾ ਵਜ਼ਨ ਵੀ ਘੱਟ ਹੋਣ ਲੱਗ ਪਿਆ ਸੀ। ਜਦੋਂ ਉਨ੍ਹਾਂ ਨੇ ਮੁੰਬਈ ‘ਚ ਆਪਣਾ ਚੈੱਕਅਪ ਕਰਵਾਇਆ ਤਾਂ ਕੈਂਸਰ ਦੀ ਪੁਸ਼ਟੀ ਹੋਈ । ਜਿਸ ਤੋਂ ਬਹੁਤ ਅਦਾਕਾਰਾ ਦਾ ਲੰਮਾ ਇਲਾਜ ਚੱਲਿਆ ਤੇ ਹੁਣ ਉਹ ਬਿਲਕੁਲ ਠੀਕ ਹੈ। 

- PTC PUNJABI

Popular Posts

LIVE CHANNELS
DOWNLOAD APP

© 2024 PTC Punjabi. All Rights Reserved.
Powered by PTC Network