Anant-Radhika Wedding: ਹਨੀ ਸਿੰਘ ਤੋਂ ਲੈ ਭੁਪਿੰਦਰ ਬੱਬਲ ਤੱਕ ਅੰਬਾਨੀ ਪਰਿਵਾਰ ਦੀ ਖੁਸ਼ੀਆਂ 'ਚ ਇਨ੍ਹਾਂ ਪੰਜਾਬੀ ਗਾਇਕਾਂ ਨੇ ਆਪਣੇ ਗੀਤਾਂ ਨਾਲ ਬੰਨਿਆ ਸਮਾਂ
Punjabi Singers at Anant-Radhika Wedding : ਏਸ਼ੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਨੇ ਆਪਣੇ ਬੇਟੇ ਅਨੰਤ ਅੰਬਾਨੀ ਦੇ ਸ਼ਾਨਦਾਰ ਵਿਆਹ ਦਾ ਆਯੋਜਨ ਕੀਤਾ ਹੈ। ਇਸ ਵਿਆਹ ਵਿੱਚ ਦੇਸ਼ ਅਤੇ ਦੁਨੀਆ ਭਰ ਤੋਂ ਹਜ਼ਾਰਾਂ ਮਹਿਮਾਨ ਸ਼ਾਮਲ ਹੋਏ। ਅਨੰਤ ਅਤੇ ਰਾਧਿਕਾ ਮਰਚੈਂਟ ਆਖਿਰਕਾਰ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਜੋੜੇ ਦੇ ਸ਼ਾਨਦਾਰ ਵਿਆਹ 'ਚ ਕਈ ਕਈ ਪੰਜਾਬੀ ਗਾਇਕਾਂ ਨੇ ਆਪਣੀ ਪਰਫਾਰਮੈਂਸ ਨਾਲ ਰੌਣਕਾਂ ਵਧਾਈਆਂ।
ਦੱਸ ਦਈਏ ਕਿ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਵਿਆਹ ਵਿੱਚ ਯੋ ਯੋ ਹਨੀ ਸਿੰਘ, ਮੀਕਾ ਸਿੰਘ, ਸੁਖਬੀਰ ਸਿੰਘ , ਏਪੀ ਢਿੱਲੋ ਤੇ ਭੁਪਿੰਦਰ ਬੱਬਲ ਪਹੁੰਚੇ । ਇਨ੍ਹਾਂ ਸਾਰੇ ਦੀ ਪੰਜਾਬੀ ਗਾਇਕਾਂ ਦੀ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।
ਏ ਪੀ ਢਿੱਲੋ
ਗਾਇਕ ਏ ਪੀ ਢਿੱਲੋ ਨੇ ਆਪਣੇ ਮਸ਼ਹੂਰ ਪੰਜਾਬੀ ਗੀਤਾਂ ਨਾਲ ਸਭ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਗਾਇਕ ਏਪੀ ਢਿੱਲੋਂ ਦੀ ਵੀਡੀਓ ਵਿੱਚ ਤੁਸੀਂ ਬਾਲੀਵੁੱਡ ਸੈਲਬਸ ਨੂੰ ਨੱਚਦੇ ਹੋਏ ਵੇਖ ਸਕਦੇ ਹੋ।
ਯੋ ਯੋ ਹਨੀ ਸਿੰਘ
ਇਸ ਦੌਰਾਨ ਮਸ਼ਹੂਰ ਪੰਜਾਬੀ ਗਾਇਕ ਯੋ ਯੋ ਹਨੀ ਸਿੰਘ ਵੀ ਇੱਥੇ ਬਲੈਕ ਤੇ ਸਿਲਵਰ ਰੰਗ ਦੀ ਈਮਬ੍ਰਾਈਡਰੀ ਵਾਲੀ ਸ਼ੇਰਵਾਨ ਪਹਿਨੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਹ ਆਪਣੇ ਸੁਪਰਹਿੱਟ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਲਾੜਾ ਬੰਨੇ ਅਨੰਤ ਅੰਬਾਨੀ ਤੇ ਸਾਰੇ ਬਾਲੀਵੁੱਡ ਸੈਲਬਸ ਨੱਚ ਰਹੇ ਹਨ।
ਭੁਪਿੰਦਰ ਬੱਬਲ
ਭੁਪਿੰਦਰ ਬੱਬਲ ਨੇ ਅਨੰਤ-ਰਾਧਿਕਾ ਦੇ ਵਿਆਹ ਵਿੱਚ ਆਪਣਾ ਸੁਪਰ ਹਿੱਟ ਗੀਤ "ਅਰਜਣ ਵੈਲੀ" ਗਾ ਕੇ ਲਗਾਈਆਂ ਖੂਬ ਰੌਣਕਾਂ ਲਗਾਈਆਂ। ਇਸ ਗੀਤ ਨੇ ਰਣਵੀਰ ਸਿੰਘ ਸਣੇ ਕਈ ਹੋਰਨਾਂ ਹਾਲੀਵੁੱਡ ਸੈਲਬਸ ਜੌਨ ਸਿਨਾ ਵਰਗੇ ਕਈ ਸਟਾਰਸ ਨੂੰ ਭੰਗੜਾ ਪਾਉਣ ਲਈ ਮਜ਼ਬੂਰ ਕਰ ਦਿੱਤਾ।
- PTC PUNJABI