Gadar 2: 200 ਕਰੋੜ ਦੇ ਕਲੱਬ 'ਚ ਸ਼ਾਮਿਲ ਹੋਈ ਫ਼ਿਲਮ 'ਗਦਰ -2 ', ਸੰਨੀ ਦਿਓਲ ਪਰਿਵਾਰ ਨਾਲ ਸੈਲੀਬ੍ਰੇਸ਼ਨ ਕਰਦੇ ਆਏ ਨਜ਼ਰ

ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਨਵੀਂ ਫਿਲਮ 'ਗਦਰ 2' ਬਾਕਸ ਆਫਿਸ 'ਤੇ ਸਫ਼ਲਤਾ ਦੇ ਝੰਡੇ ਗੱਡ ਰਹੀ ਹੈ। 'ਗਦਰ 2' ਨੇ ਵੀਕਐਂਡ 'ਤੇ ਸ਼ਾਨਦਾਰ ਓਪਨਿੰਗ ਦੇ ਨਾਲ ਬੰਪਰ ਕਮਾਈ ਕੀਤੀ ਅਤੇ ਹਫਤੇ ਦੇ ਦੋ ਦਿਨਾਂ 'ਚ ਹੀ ਬਹੁਤ ਨੋਟ ਛਾਪ ਲਏ ਹਨ। ਸੋਮਵਾਰ ਨੂੰ ਸੰਨੀ ਦਿਓਲ ਦੀ 'ਗਦਰ 2' ਨੇ ਕਮਾਈ ਦੇ ਮਾਮਲੇ ਵਿੱਚ ਸ਼ਾਹਰੁਖ ਖਾਨ ਦੀ 'ਪਠਾਨ' ਨੂੰ ਪਿੱਛੇ ਛੱਡ ਦਿੱਤਾ ਹੈ। ਹੁਣ ਇਹ ਫਿਲਮ 200 ਕਰੋੜ ਦੇ ਕਲੱਬ 'ਚ ਸ਼ਾਮਿਲ ਹੋ ਗਈ।

Written by  Pushp Raj   |  August 16th 2023 11:27 AM  |  Updated: August 16th 2023 11:27 AM

Gadar 2: 200 ਕਰੋੜ ਦੇ ਕਲੱਬ 'ਚ ਸ਼ਾਮਿਲ ਹੋਈ ਫ਼ਿਲਮ 'ਗਦਰ -2 ', ਸੰਨੀ ਦਿਓਲ ਪਰਿਵਾਰ ਨਾਲ ਸੈਲੀਬ੍ਰੇਸ਼ਨ ਕਰਦੇ ਆਏ ਨਜ਼ਰ

Gadar 2 enteres in 200 CR club : ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਨਵੀਂ ਫਿਲਮ 'ਗਦਰ 2' ਬਾਕਸ ਆਫਿਸ 'ਤੇ ਸਫ਼ਲਤਾ ਦੇ ਝੰਡੇ ਗੱਡ ਰਹੀ ਹੈ। 'ਗਦਰ 2' ਨੇ ਵੀਕਐਂਡ 'ਤੇ ਸ਼ਾਨਦਾਰ ਓਪਨਿੰਗ ਦੇ ਨਾਲ ਬੰਪਰ ਕਮਾਈ ਕੀਤੀ ਅਤੇ ਹਫਤੇ ਦੇ ਦੋ ਦਿਨਾਂ 'ਚ ਹੀ ਬਹੁਤ ਨੋਟ ਛਾਪ ਲਏ ਹਨ। ਸੋਮਵਾਰ ਨੂੰ ਸੰਨੀ ਦਿਓਲ ਦੀ 'ਗਦਰ 2' ਨੇ ਕਮਾਈ ਦੇ ਮਾਮਲੇ ਵਿੱਚ ਸ਼ਾਹਰੁਖ ਖਾਨ ਦੀ 'ਪਠਾਨ' ਨੂੰ ਪਿੱਛੇ ਛੱਡ ਦਿੱਤਾ ਹੈ।

ਫਿਲਮ 'ਗਦਰ 2' ਦਾ ਜਾਦੂ ਜਾਰੀ 

ਸੰਨੀ ਦਿਓਲ ਦੀ 'ਗਦਰ - ਏਕ ਪ੍ਰੇਮ ਕਥਾ' ਤੋਂ ਬਾਅਦ ਹੁਣ 'ਗਦਰ 2' ਆਲ ਟਾਈਮ ਬਲਾਕਬਸਟਰ ਸਾਬਤ ਹੋਣ ਜਾ ਰਹੀ ਹੈ। 'ਗਦਰ 2' ਬਾਕਸ ਆਫਿਸ ਨੇ ਆਪਣੀ ਰਿਲੀਜ਼ ਦੇ 2 ਦਿਨਾਂ ਦੇ ਅੰਦਰ ਆਪਣੀ ਲਾਗਤ ਵਸੂਲ ਲਈ ਹੈ।

ਸੰਨੀ ਦਿਓਲ ਦੀ 'ਗਦਰ 2' ਦੀ 'ਪਠਾਨ' ਨੂੰ ਮਾਤ

'ਗਦਰ 2' ਦੀ ਚੌਥੇ ਦਿਨ ਦੀ ਕਮਾਈ ਦੀ ਗੱਲ ਕਰੀਏ ਤਾਂ ਫਿਲਮ ਨੇ ਸੋਮਵਾਰ ਨੂੰ 39 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇਸ ਅੰਕੜੇ ਦੇ ਨਾਲ ਸੰਨੀ ਦਿਓਲ ਦੀ 'ਗਦਰ 2' ਨੇ ਸ਼ਾਹਰੁਖ ਖਾਨ ਦੀ 'ਪਠਾਨ' ਅਤੇ ਸਲਮਾਨ ਖਾਨ ਦੀ 'ਟਾਈਗਰ ਜ਼ਿੰਦਾ' ਹੈ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਜਿੱਥੇ 'ਪਠਾਨ' ਨੇ ਪਹਿਲੇ ਸੋਮਵਾਰ ਨੂੰ 26.5 ਕਰੋੜ ਦੀ ਕਮਾਈ ਕੀਤੀ ਸੀ। ਉੱਥੇ ਹੀ ਸਲਮਾਨ ਖਾਨ ਦੀ ਫਿਲਮ 'ਟਾਈਗਰ ਜ਼ਿੰਦਾ ਹੈ' ਨੇ ਪਹਿਲੇ ਸੋਮਵਾਰ ਨੂੰ 36.54 ਕਰੋੜ ਦੀ ਕਮਾਈ ਕੀਤੀ ਸੀ।

ਬਾਹੂਬਲੀ ਤੋਂ ਬਾਅਦ 'ਗਦਰ 2' ਦੀ ਵਾਰੀ

ਪ੍ਰਭਾਸ ਦੀ ਬਾਹੂਬਲੀ ਤੋਂ ਬਾਅਦ ਸੰਨੀ ਦਿਓਲ ਦੀ 'ਗਦਰ 2' ਨੇ ਸੋਮਵਾਰ ਨੂੰ ਬੰਪਰ ਕਮਾਈ ਕਰਕੇ ਦੂਜੇ ਨੰਬਰ ਦਾ ਸਥਾਨ ਹਾਸਿਲ ਕਰ ਲਿਆ ਹੈ। ਚੌਥੇ ਦਿਨ ਦੀ ਕਲੈਕਸ਼ਨ ਨਾਲ 'ਗਦਰ 2' 'ਬਾਹੂਬਲੀ 2' ਤੋਂ ਬਾਅਦ ਸੋਮਵਾਰ ਨੂੰ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। 'ਬਾਹੂਬਲੀ 2' ਨੇ ਪਹਿਲੇ ਸੋਮਵਾਰ ਨੂੰ 40.25 ਕਰੋੜ ਦੀ ਕਮਾਈ ਕੀਤੀ ਸੀ।

'ਗਦਰ 2' ਦਾ ਬਾਕਸ ਆਫਿਸ ਕਲੈਕਸ਼ਨ

ਗਦਰ 2 ਨੇ ਰਿਲੀਜ਼ ਦੇ ਪਹਿਲੇ ਦਿਨ 40.1 ਕਰੋੜ ਦੀ ਕਮਾਈ ਕੀਤੀ ਸੀ। ਦੂਜੇ ਦਿਨ ਯਾਨੀ ਸ਼ਨੀਵਾਰ ਨੂੰ 'ਗਦਰ 2' ਨੇ 43.8 ਕਰੋੜ ਦੀ ਬੰਪਰ ਕਮਾਈ ਕੀਤੀ ਹੈ। ਐਤਵਾਰ ਨੂੰ 'ਗਦਰ 2' ਨੇ ਵੀਕੈਂਡ 'ਤੇ ਆਪਣੀ ਕਮਾਈ 'ਚ ਉਛਾਲ ਦੇਖਿਆ ਅਤੇ 51.7 ਕਰੋੜ ਦੀ ਕਮਾਈ ਕੀਤੀ ਜਦਕਿ ਸੋਮਵਾਰ ਨੂੰ ਚੌਥੇ ਦਿਨ 'ਗਦਰ 2' ਨੇ ਕਰੀਬ 39 ਕਰੋੜ ਦੀ ਕਮਾਈ ਕਰਕੇ ਨਵਾਂ ਰਿਕਾਰਡ ਬਣਾਇਆ।

ਹੋਰ ਪੜ੍ਹੋ: Sidhu MooseWala: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਬਿਮਾਰ ਹੋਣ ਦੇ ਚੱਲਦੇ ਹਸਪਤਾਲ 'ਚ ਜ਼ੇਰੇ ਇਲਾਜ ਦਾਖਲ , ਪਿਤਾ ਬਲਕੌਰ ਸਿੰਘ ਨੇ ਦਿੱਤਾ ਹੈਲਥ ਅਪਡੇਟ

'ਗਦਰ 2' ਨੇ ਸੋਮਵਾਰ ਦਾ ਆਪਣਾ ਇਮਤਿਹਾਨ ਪ੍ਰਭਾਵਸ਼ਾਲੀ ਨੰਬਰਾਂ ਨਾਲ ਪਾਸ ਕੀਤਾ ਹੈ। ਫਿਲਮ ਨੂੰ ਲੰਬੇ ਵੀਕਐਂਡ ਅਤੇ 15 ਅਗਸਤ ਦੀ ਛੁੱਟੀ ਦਾ ਪੂਰਾ ਫਾਇਦਾ ਮਿਲ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਸੁਤੰਤਰਤਾ ਦਿਵਸ 'ਤੇ 'ਗਦਰ 2' ਸ਼ਾਨਦਾਰ ਕਮਾਈ ਕਰਦੇ ਹੋਏ 200 ਕਰੋੜ ਦਾ ਅੰਕੜਾ ਪਾਰ ਕਰ ਲਵੇਗੀ। ਪ੍ਰਸ਼ੰਸਕਾਂ 'ਚ ਸੰਨੀ ਦਿਓਲ ਦੀ 'ਗਦਰ 2' ਦਾ ਕ੍ਰੇਜ਼ ਦੇਖ ਕੇ ਲੱਗਦਾ ਹੈ ਕਿ 'ਗਦਰ 2' ਆਉਣ ਵਾਲੇ ਦਿਨਾਂ 'ਚ ਕਈ ਨਵੇਂ ਰਿਕਾਰਡ ਬਣਾ ਸਕਦੀ ਹੈ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network