ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀ ਗੋਵਿੰਦਾ ਦੀ ਧੀ ਟੀਨਾ ਅਹੂਜਾ, ਕੀਤੀ ਲੰਗਰ ਸੇਵਾ

ਬਾਲੀਵੁੱਡ ਅਦਾਕਾਰ ਗੋਵਿੰਦਾ ਦੀ ਧੀ ਟੀਨਾ ਆਹੂਜਾ ਹਾਲ ਹੀ 'ਚ ਅੰਮ੍ਰਿਤਸਰ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀ। ਟੀਨਾ ਆਹੂਜਾ ਵੱਲੋ ਗੁਰੂ ਘਰ ਮੱਥਾ ਟੇਕਿਆ ਗਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸਦੇ ਨਾਲ ਹੀ ਉਨ੍ਹਾਂ ਵਾਹਿਗੁਰੂ ਜੀ ਦਾ ਅਸ਼ੀਰਵਾਦ ਲਿਆ ਤੇ ਸ਼ੁਕਰਾਨਾ ਅਦਾ ਕੀਤਾ। ਇਸ ਮੌਕੇ ਟੀਨਾ ਆਹੂਜਾ ਵੱਲੋ ਲੰਗਰ ਹਾਲ ਵਿੱਚ ਲੰਗਰ ਤਿਆਰ ਕਰਨ ਦੀ ਸੇਵਾ ਵੀ ਕੀਤੀ ਗਈ। ਇਸ ਮੌਕੇ ਕੜਾਹ ਪ੍ਰਸ਼ਾਦ ਦੀ ਦੇਗ ਵੀ ਦਿੱਤੀ ਗਈ।

Written by  Pushp Raj   |  July 17th 2023 08:00 AM  |  Updated: July 17th 2023 08:00 AM

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀ ਗੋਵਿੰਦਾ ਦੀ ਧੀ ਟੀਨਾ ਅਹੂਜਾ, ਕੀਤੀ ਲੰਗਰ ਸੇਵਾ

 Tina Ahuja at Sri Harmandir Sahib: ਬਾਲੀਵੁੱਡ ਅਦਾਕਾਰ ਗੋਵਿੰਦਾ ਇਨ੍ਹੀਂ ਦਿਨੀਂ ਭਲੇ ਹੀ ਫਿਲਮਾਂ 'ਚ ਨਜ਼ਰ ਨਹੀਂ ਆਉਂਦੇ ਪਰ ਉਹ ਆਪਣੀ ਨਿੱਜੀ ਜ਼ਿੰਦਗੀ ਦੇ ਚੱਲਦੇ ਹਮੇਸ਼ਾ ਉਹ ਸੁਰਖੀਆਂ 'ਚ ਰਹਿੰਦੇ ਹਨ। ਜੇਕਰ ਉਨ੍ਹਾਂ ਦੇ ਬੱਚਿਆਂ ਟੀਨਾ ਅਤੇ ਯਸ਼ਵਰਧਨ ਕਿਸੇ ਮਸ਼ਹੂਰ ਸੈਲਿਬ੍ਰਿਟੀ ਤੋਂ ਘੱਟ ਨਹੀਂ ਹਨ। ਹਾਲ ਹੀ 'ਚ ਟੀਨਾ ਆਹੂਜਾ ਅੰਮ੍ਰਿਤਸਰ ਵਿਖੇ  ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀ ਹੈ।

ਇਸ ਦੌਰਾਨ ਟੀਨਾ ਆਹੂਜਾ ਵੱਲੋ ਗੁਰੂ ਘਰ ਮੱਥਾ ਟੇਕਿਆ ਗਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸਦੇ ਨਾਲ ਹੀ ਉਨ੍ਹਾਂ ਵਾਹਿਗੁਰੂ ਜੀ ਦਾ ਅਸ਼ੀਰਵਾਦ ਲਿਆ ਤੇ ਸ਼ੁਕਰਾਨਾ ਅਦਾ ਕੀਤਾ। ਇਸ ਮੌਕੇ ਟੀਨਾ ਆਹੂਜਾ ਵੱਲੋ ਲੰਗਰ ਹਾਲ ਵਿੱਚ ਲੰਗਰ ਤਿਆਰ ਕਰਨ ਦੀ ਸੇਵਾ ਵੀ ਕੀਤੀ ਗਈ। ਇਸ ਮੌਕੇ ਕੜਾਹ ਪ੍ਰਸ਼ਾਦ ਦੀ ਦੇਗ ਵੀ ਦਿੱਤੀ ਗਈ। 

ਮੀਡਿਆ ਨਾਲ਼ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਗੁਰੂ ਘਰ ਆ ਕੇ ਮਨ ਨੂੰ ਬਹੁਤ ਖ਼ੁਸ਼ੀ ਮਿਲਦੀ ਹੈ। ਕਿਹਾ ਇੱਥੇ ਆ ਕੇ ਗੁਰੂ ਘਰ ਦੇ ਦਰਸ਼ਣ ਦੀਦਾਰ ਕੀਤੇ। ਇਸਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਜਦੋਂ ਵੀ ਵਾਹਿਗੁਰੂ ਜੀ ਦਾ ਬੁਲਾਵਾ ਆਉਂਦਾ ਹੈ ਤੇ ਉਹ ਜ਼ਹਾਜ਼ ਵਿੱਚ ਬੈਠ ਸਿੱਧਾ ਇੱਥੇ ਗੁਰੂ ਘਰ ਆ ਜਾਂਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ ਆਈ ਹਾਂ ਤਾਂ ਗੁਰੂ ਘਰ ਦੀ ਗੱਲ ਕਰਾਂਗੀ, ਇਸ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਕਰਾਂਗੀ।

ਦੱਸ ਦਈਏ ਕਿ ਟੀਨਾ ਆਹੂਜਾ ਉਨ੍ਹਾਂ ਫਿਲਮੀ ਸਟਾਰ ਕਿਡਸ ਵਿੱਚੋਂ ਇੱਕ ਹੈ ਜਿਸ ਨੂੰ ਜ਼ਿਆਦਾਤਰ ਲਾਈਮਲਾਈਟ ਵਿੱਚ ਨਹੀਂ ਦੇਖਿਆ ਜਾਂਦਾ। ਹਾਲਾਂਕਿ ਕਈ ਟੈਲੀਵਿਜ਼ਨ ਸ਼ੋਅਜ਼ ਦੌਰਾਨ ਟੀਨਾ ਆਪਣੇ ਮਾਤਾ ਅਤੇ ਪਿਤਾ ਨਾਲ ਦਿਖਾਈ ਦਿੱਤੀ ਹੈ। ਇਸ ਤੋਂ ਇਲਾਵਾ ਟੀਨਾ ਆਪਣੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਵਿੱਚ ਹਮੇਸ਼ਾ ਐਕਟਿਵ ਰਹਿੰਦੀ ਹੈ। ਉਸ ਦੇ ਇੰਸਟਾਗ੍ਰਾਮ ਉੱਪਰ 1.5 ਮਿਲੀਅਨ ਪ੍ਰਸ਼ੰਸ਼ਕ ਹਨ। ਜਿਨ੍ਹਾਂ ਨਾਲ ਉਹ ਆਪਣੀਆਂ ਸ਼ਾਨਦਾਰ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network