Trending:
ਹਾਰਦਿਕ ਪਾਂਡਯਾ ਤੇ ਨਤਾਸ਼ਾ ਦਾ ਹੋਇਆ ਤਲਾਕ, ਜੋੜੇ ਨੇ ਪੋਸਟ ਰਾਹੀਂ ਕੀਤਾ ਤਲਾਕ ਦਾ ਅਧਿਕਾਰਤ ਐਲਾਨ
Natasa Stankovic Hardik Pandya divorce: ਪਿਛਲੇ ਕਈ ਦਿਨਾਂ ਤੋਂ ਭਾਰਤੀ ਕ੍ਰਿਕਟਰ ਹਾਰਦਿਕ ਪਾਂਡਯਾ ਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਸਟੈਨਕੋਵਿਚ ਦੇ ਤਲਾਕ ਦੀਆਂ ਖਬਰਾਂ ਸੁਰਖੀਆਂ 'ਚ ਹਨ, ਪਰ ਲੰਬੇ ਸਮੇਂ ਦੀਆਂ ਅਟਕਲਾਂ ਤੋਂ ਬਾਅਦ ਆਖਿਰਕਾਰ ਇਹ ਅਫਵਾਹਾਂ ਸੱਚ ਹੋ ਗਈਆਂ। ਹਾਲ ਹੀ ਵਿੱਚ ਹਾਰਦਿਕ ਪਾਂਡਯਾ ਅਤੇ ਨਤਾਸ਼ਾ ਸਟੈਨਕੋਵਿਚ ਨੇ ਆਪਣੇ ਚਾਰ ਸਾਲਾਂ ਦੇ ਰਿਸ਼ਤੇ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ।
ਜੀ ਹਾਂ, ਦੋਵਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਇਹ ਖੁਲਾਸਾ ਕੀਤਾ ਹੈ ਕਿ ਦੋਵੇਂ ਆਪਸੀ ਸਹਿਮਤੀ ਨਾਲ ਤਲਾਕ ਲੈਣ ਜਾ ਰਹੇ ਹਨ। ਦੋਵਾਂ ਦੇ ਰਾਹ ਵੱਖ-ਵੱਖ ਹੋ ਚੁੱਕੇ ਹਨ। ਦੱਸ ਦਈਏ ਕਿ ਬੀਤੇ ਦਿਨੀਂ ਨਤਾਸ਼ਾ ਨੂੰ ਉਸ ਦੇ ਬੇਟੇ ਅਗਸਤਿਆ ਨਾਲ ਏਅਰਪੋਰਟ ਉੱਤੇ ਵੀ ਸਪਾਟ ਕੀਤਾ ਗਿਆ ਸੀ, ਉਹ ਆਪਣੇ ਹਮੇਸ਼ਾ ਲਈ ਭਾਰਤ ਛੱਡ ਕੇ ਆਪਣੇ ਹੋਮ ਟਾਊਨ ਸੀਰੀਆ ਚੱਲੀ ਗਈ ਹੈ।
ਹਾਰਦਿਕ ਪਾਂਡਯਾ ਅਤੇ ਨਤਾਸ਼ਾ ਸਟੈਨਕੋਵਿਚ ਨੇ ਆਪਣੀ ਪੋਸਟ 'ਚ ਲਿਖਿਆ ਗਿਆ ਕਿ 'ਅਸੀਂ ਇਸ ਰਿਸ਼ਤੇ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਅਸੀਂ ਖੁਸ਼ੀ ਸਾਂਝੀ ਕੀਤੀ, ਇੱਕ ਪਰਿਵਾਰ ਬਣਾਇਆ ਅਤੇ ਸਾਡੇ ਲਈ ਵੱਖ ਹੋਣਾ ਇੱਕ ਮੁਸ਼ਕਲ ਫੈਸਲਾ ਸੀ। ਸਾਡਾ ਇੱਕ ਪੁੱਤਰ ਹੈ, ਅਗਸਤਿਆ , ਜਿਸ ਨੂੰ ਅਸੀਂ ਦੋਵੇਂ ਮਿਲ ਕੇ ਪਾਲਾਂਗੇ ਅਤੇ ਉਸ ਨੂੰ ਸੰਸਾਰ ਦੀਆਂ ਸਾਰੀਆਂ ਖੁਸ਼ੀਆਂ ਦੇਣ ਦੀ ਕੋਸ਼ਿਸ਼ ਕਰਾਂਗੇ। ਇਸ ਤੋਂ ਬਾਅਦ ਉਨ੍ਹਾਂ ਨੇ ਸਾਰਿਆਂ ਨੂੰ ਉਨ੍ਹਾਂ ਦੇ ਫੈਸਲੇ ਦਾ ਸਨਮਾਨ ਕਰਨ ਤੇ ਨਿੱਜਤਾ ਦਾ ਧਿਆਨ ਰੱਖਣ ਦੀ ਬੇਨਤੀ ਕਰਦਾ ਹੈ।
ਹਾਲਾਂਕਿ ਇਹ ਖਬਰ ਪ੍ਰਸ਼ੰਸਕਾਂ ਲਈ ਹੈਰਾਨ ਕਰਨ ਵਾਲੀ ਸੀ। ਦੱਸ ਦੇਈਏ ਕਿ ਨਤਾਸ਼ਾ ਹਾਲ ਹੀ ਵਿੱਚ ਆਪਣੇ ਹੋਮਟਾਊਨ ਘਰ ਗਈ ਸੀ। ਜਿੱਥੋਂ ਉਹ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਲਗਾਤਾਰ ਪੋਸਟਾਂ ਸ਼ੇਅਰ ਕਰ ਰਹੀ ਹੈ। ਹਾਲ ਹੀ 'ਚ ਨਤਾਸ਼ਾ ਨੇ ਆਪਣੇ ਇੰਸਟਾ ਹੈਂਡਲ ਦੀ ਸਟੋਰੀ 'ਤੇ ਘਰ ਦੇ ਬਾਹਰ ਦਾ ਨਜ਼ਾਰਾ ਦਿਖਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਬੱਚੇ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। ਜਿਸ 'ਤੇ ਉਨ੍ਹਾਂ ਲਿਖਿਆ ਸੀ-'ਹੈਪੀ ਬਰਥਡੇ ਕੌਲੀ ਬਾਉਲੀ।' ਰੱਬ ਤੁਹਾਡਾ ਭਲਾ ਕਰੇ. , ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਫੋਟੋ ਦਾ ਕ੍ਰੈਡਿਟ ਆਪਣੇ ਬੇਟੇ ਅਗਸਤਿਆ ਨੂੰ ਦਿੱਤਾ ਹੈ।
ਹੋਰ ਪੜ੍ਹੋ : ਪੰਜਾਬੀ ਗਾਇਕ ਕਰਨ ਔਜਲਾ ਸ਼ੂਟਿੰਗ ਦੌਰਾਨ ਹੋਏ ਹਾਦਸੇ ਦਾ ਸ਼ਿਕਾਰ, ਦੱਸਿਆ ਕਿੰਝ ਬੱਚੀ ਜਾਨ
ਦੱਸ ਦੇਈਏ ਕਿ 18 ਜੁਲਾਈ ਨੂੰ ਹਾਰਦਿਕ ਪਾਂਡਯਾ ਦੇ ਭਰਾ ਕੁਣਾਲ ਪਾਂਡਯਾ ਦੇ ਬੇਟੇ ਦਾ ਜਨਮਦਿਨ ਸੀ। ਇਸ ਖਾਸ ਮੌਕੇ 'ਤੇ ਕੁਣਾਲ ਪਾਂਡਯਾ ਦੀ ਪਤਨੀ ਨੇ ਆਪਣੇ ਇੰਸਟਾ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਸਨ। ਨਤਾਸ਼ਾ ਦਾ ਕੁਣਾਲ ਪਾਂਡਯਾ ਦੇ ਬੇਟੇ ਨਾਲ ਚੰਗਾ ਰਿਸ਼ਤਾ ਸੀ, ਇਹੀ ਕਾਰਨ ਹੈ ਕਿ ਇਸ ਮੁਸ਼ਕਲ ਸਮੇਂ ਵਿੱਚ ਵੀ ਉਹ ਉਨ੍ਹਾਂ ਦੇ ਜਨਮਦਿਨ 'ਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇਣਾ ਨਹੀਂ ਭੁੱਲੀ। ਨਤਾਸ਼ਾ ਹਰ ਸਮੇਂ ਅਗਸਤਿਆ ਕਵੀਰ ਨਾਲ ਤਸਵੀਰਾਂ ਸ਼ੇਅਰ ਕਰਦੀ ਸੀ।
- PTC PUNJABI