ਹੇਮਾ ਮਾਲਿਨੀ ਸੰਨੀ ਦਿਓਲ ਸਟਾਰਰਫਿਲਮ 'ਗਦਰ 2' ਦੀ ਸਫਲਤਾ 'ਤੇ ਦਿੱਤੀ ਪ੍ਰਤੀਕਿਰਿਆ, ਸੰਨੀ ਦੀ ਜਮ ਕੇ ਕੀਤੀ ਤਾਰੀਫ

ਧਰਮਿੰਦਰ ਦੇ ਬੇਟੇ ਸੰਨੀ ਦਿਓਲ ਦੀ ਫਿਲਮ 'ਗਦਰ 2' ਦੀ ਸਫਲਤਾ ਦਾ ਜਸ਼ਨ ਸਿਰਫ 'ਹੀ-ਮੈਨ' ਜਾਂ ਉਸ ਦੇ ਪਰਿਵਾਰ ਵੱਲੋਂ ਹੀ ਨਹੀਂ ਸਗੋਂ ਉਸ ਦੀ ਦੂਜੀ ਪਤਨੀ ਹੇਮਾ ਮਾਲਿਨੀ ਅਤੇ ਉਨ੍ਹਾਂ ਦੀਆਂ ਬੇਟੀਆਂ ਵੱਲੋਂ ਵੀ ਮਨਾਇਆ ਜਾ ਰਿਹਾ ਹੈ। ਹੇਮਾ ਮਾਲਿਨੀ ਨੇ ਈਸ਼ਾ ਦਿਓਲ ਤੋਂ ਬਾਅਦ ਪਹਿਲੀ ਵਾਰ ਸੰਨੀ ਦਿਓਲ ਦੀ ਫਿਲਮ ਦਾ ਰਿਵਊ ਕੀਤਾ। ਇਹ ਦੇਖ ਕੇ ਧਰਮਿੰਦਰ ਆਪਣੇ ਦਿਲ ਦੀ ਗੱਲ ਕਹਿਣ ਤੋਂ ਖੁਦ ਨੂੰ ਰੋਕ ਨਹੀਂ ਸਕੇ।

Reported by: PTC Punjabi Desk | Edited by: Pushp Raj  |  August 20th 2023 09:20 PM |  Updated: August 20th 2023 09:19 PM

ਹੇਮਾ ਮਾਲਿਨੀ ਸੰਨੀ ਦਿਓਲ ਸਟਾਰਰਫਿਲਮ 'ਗਦਰ 2' ਦੀ ਸਫਲਤਾ 'ਤੇ ਦਿੱਤੀ ਪ੍ਰਤੀਕਿਰਿਆ, ਸੰਨੀ ਦੀ ਜਮ ਕੇ ਕੀਤੀ ਤਾਰੀਫ

 Hema Malini Reacts on Success of 'Gadar 2': ਧਰਮਿੰਦਰ ਨੂੰ ਹਿੰਦੀ ਸਿਨੇਮਾ ਦਾ 'ਹੀ-ਮੈਨ' ਕਿਹਾ ਜਾਂਦਾ ਹੈ। ਉਨ੍ਹਾਂ ਨੇ ਇੰਡਸਟਰੀ ਨੂੰ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ ਤੇ ਆਪਣੀ ਨਿੱਜੀ ਜ਼ਿੰਦਗੀ ਕਾਰਨ ਹਮੇਸ਼ਾ ਲਾਈਮਲਾਈਟ 'ਚ ਰਹੇ। ਬੀ-ਟਾਊਨ 'ਚ ਧਰਮਿੰਦਰ ਦੇ ਦੋ ਵਿਆਹ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਰਹੇ ਹਨ। ਕਿਹਾ ਜਾਂਦਾ ਸੀ ਕਿ ਹੇਮਾ ਅਤੇ ਉਨ੍ਹਾਂ ਦੀਆਂ ਬੇਟੀਆਂ ਦਾ ਰਿਸ਼ਤਾ ਧਰਮਿੰਦਰ ਦੀ ਪਹਿਲੀ ਪਤਨੀ ਅਤੇ ਬੱਚਿਆਂ ਨਾਲ ਠੀਕ ਨਹੀਂ ਰਿਹਾ ਪਰ ਹੁਣ ਅਜਿਹਾ ਨਹੀਂ ਲੱਗਦਾ।

ਧਰਮਿੰਦਰ ਦੇ ਬੇਟੇ ਸੰਨੀ ਦਿਓਲ ਦੀ ਫਿਲਮ 'ਗਦਰ 2' ਦੀ ਸਫਲਤਾ ਦਾ ਜਸ਼ਨ ਸਿਰਫ 'ਹੀ-ਮੈਨ' ਜਾਂ ਉਸ ਦੇ ਪਰਿਵਾਰ ਵੱਲੋਂ ਹੀ ਨਹੀਂ ਸਗੋਂ ਉਸ ਦੀ ਦੂਜੀ ਪਤਨੀ ਹੇਮਾ ਮਾਲਿਨੀ ਅਤੇ ਉਨ੍ਹਾਂ ਦੀਆਂ ਬੇਟੀਆਂ ਵੱਲੋਂ ਵੀ ਮਨਾਇਆ ਜਾ ਰਿਹਾ ਹੈ। ਹੇਮਾ ਮਾਲਿਨੀ ਨੇ ਈਸ਼ਾ ਦਿਓਲ ਤੋਂ ਬਾਅਦ ਪਹਿਲੀ ਵਾਰ ਸੰਨੀ ਦਿਓਲ ਦੀ ਫਿਲਮ ਦਾ ਰਿਵਊ ਕੀਤਾ। ਇਹ ਦੇਖ ਕੇ ਧਰਮਿੰਦਰ ਆਪਣੇ ਦਿਲ ਦੀ ਗੱਲ ਕਹਿਣ ਤੋਂ ਖੁਦ ਨੂੰ ਰੋਕ ਨਹੀਂ ਸਕੇ।

ਧਰਮਿੰਦਰ ਨੇ ਇੰਸਟਾਗ੍ਰਾਮ ਸਟੋਰੀ 'ਤੇ ਇਕ crypticਪੋਸਟ ਸ਼ੇਅਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸੁਪਨੇ ਸਾਕਾਰ ਹੋ ਰਹੇ ਹਨ। ਉਨ੍ਹਾਂ ਨੇ ਕਿਹਾ, "ਹੈਲੋ ਦੋਸਤੋ। ਕੁਝ ਸੁਪਨੇ ਸਾਕਾਰ ਹੁੰਦੇ ਹਨ, ਕੁਝ ਕਹਾਣੀਆਂ ਹਕੀਕਤ ਬਣ ਜਾਂਦੀਆਂ ਹਨ।" ਇਸ ਦੌਰਾਨ ਧਰਮਿੰਦਰ ਬਲੈਕ ਪੈਂਟ ਅਤੇ ਚੈੱਕਡ ਸ਼ਰਟ ਦੇ ਨਾਲ ਟੋਪੀ ਵਿੱਚ ਨਜ਼ਰ ਆਏ। ਬਾਅਦ ਵਿੱਚ ਉਨ੍ਹਾਂ ਨੇ ਆਪਣੀ ਵੀਡੀਓ ਡਿਲੀਟ ਕਰ ਦਿੱਤੀ।

ਹੋਰ ਪੜ੍ਹੋ: Master Saleem: ਮਾਸਟਰ ਸਲੀਮ ਨੇ ਸੰਗੀਤ 'ਚ ਦੂਜੀ ਵਾਰ ਹਾਸਿਲ ਕੀਤੀ ਡਾਕਟਰੇਟ ਦੀ ਡਿਗਰੀ ,ਸਚਿਨ ਅਹੂਜਾ ਨੇ ਦਿੱਤੀ ਵਧਾਈ

ਧਰਮਿੰਦਰ ਨੇ ਇੰਸਟਾਗ੍ਰਾਮ ਸਟੋਰੀ 'ਤੇ ਹੇਮਾ ਮਾਲਿਨੀ ਦਾ ਵੀਡੀਓ ਵੀ ਰੀਸ਼ੇਅਰ ਕੀਤਾ ਹੈ, ਜਿਸ 'ਚ 'ਡ੍ਰੀਮ ਗਰਲ' ਸੰਨੀ ਦਿਓਲ ਦੀ ਫਿਲਮ 'ਤੇ ਪ੍ਰਤੀਕਿਰਿਆ ਦਿੰਦੀ ਨਜ਼ਰ ਆ ਰਹੀ ਹੈ।

- PTC PUNJABI


Popular Posts