Raghav-Parineeti: ਰਾਘਵ ਚੱਢਾ ਨੇ ਪਰਿਣੀਤੀ ਨਾਲ ਮੰਗਣੀ ਦੀਆਂ ਖ਼ਬਰਾਂ 'ਤੇ ਤੋੜੀ ਚੁੱਪੀ, ਜਾਣੋ ਕੀ ਕਿਹਾ

ਰਾਘਵ ਚੱਢਾ ਤੇ ਪਰੀਣੀਤੀ ਚੋਪੜਾ ਲਗਾਤਾਰ ਡੇਟਿੰਗ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ। ਇਸ ਦੌਰਾਨ ਜਦੋਂ ਵੀ ਇਹ ਦੋਵੇਂ ਕਿਤੇ ਸਪਾਟ ਹੁੰਦੇ ਹਨ ਤਾਂ ਉਨ੍ਹਾਂ ਨੂੰ ਵਿਆਹ ਬਾਰੇ ਸਵਾਲ ਕੀਤੇ ਜਾਂਦੇ ਹਨ। ਹਾਲ ਹੀ 'ਚ ਜਦੋਂ ਰਾਘਵ ਕੋਲੋਂ ਪਰੀਣੀਤੀ ਨਾਲ ਮੰਗਣੀ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਅਜਿਹਾ ਜਵਾਬ ਦਿੱਤਾ ਕਿ ਹਰ ਕੋਈ ਹੈਰਾਨ ਰਹਿ ਗਿਆ।

Written by  Pushp Raj   |  April 12th 2023 05:36 PM  |  Updated: April 12th 2023 05:36 PM

Raghav-Parineeti: ਰਾਘਵ ਚੱਢਾ ਨੇ ਪਰਿਣੀਤੀ ਨਾਲ ਮੰਗਣੀ ਦੀਆਂ ਖ਼ਬਰਾਂ 'ਤੇ ਤੋੜੀ ਚੁੱਪੀ, ਜਾਣੋ ਕੀ ਕਿਹਾ

Raghav-Parineeti wedding rumours: ਮਸ਼ਹੂਰ ਬਾਲੀਵੁੱਡ ਅਦਾਕਾਰਾ ਪਰੀਣੀਤੀ ਚੋਪੜਾ ਤੇ ਸਿਆਸੀ ਆਗੂ ਰਾਘਵ ਚੱਢਾ ਬੀਤੇ ਕੁਝ ਸਮੇਂ ਤੋਂ ਲਗਾਤਾਰ ਸੁਰਖੀਆਂ 'ਚ ਛਾਏ ਹੋਏ ਹਨ। ਦੋਹਾਂ ਦੇ ਇੱਕਠੇ ਸਪਾਟ ਹੋਣ ਮਗਰੋਂ ਲਗਾਤਾਰ ਉਨ੍ਹਾਂ ਦੇ ਵਿਆਹ ਤੇ ਮੰਗਣੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਹਲਾਂਕਿ ਦੋਹਾਂ ਵੱਲੋਂ ਇਸ ਮਾਮਲੇ 'ਤੇ ਅਜੇ ਤੱਕ ਖੁੱਲ੍ਹ ਕੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। 

ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਇਸ ਜੋੜੇ ਦੀ ਜਲਦ ਮੰਗਣੀ ਤੇ ਵਿਆਹ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਵਿਚਾਲੇ ਜਦੋਂ ਵੀ ਪਰੀਣੀਤੀ ਤੇ ਰਾਘਵ ਚੱਢਾ ਕਿਤੇ ਸਪਾਟ ਹੁੰਦੇ ਹਨ ਤਾਂ ਉਨ੍ਹਾਂ ਕੋਲੋਂ ਵਿਆਹ ਤੇ ਮੰਗਣੀ ਨੂੰ ਲੈ ਕੇ ਕਈ ਸਵਾਲ ਪੁੱਛੇ ਜਾਂਦੇ ਹਨ। 

ਖਬਰਾਂ ਹਨ ਕਿ ਪਰੀਣੀਤੀ ਚੋਪੜਾ ਤੇ ਰਾਘਵ ਚੱਢਾ ਦੋਵੇਂ ਰਿਲੇਸ਼ਨਸ਼ਿਪ 'ਚ ਹਨ 'ਤੇ ਦੋਵੇਂ ਜਲਦ ਹੀ ਮੰਗਣੀ ਕਰਨ ਵਾਲੇ ਹਨ। ਪਰ ਸੰਸਦ ਮੈਂਬਰ ਰਾਘਵ ਚੱਢਾ ਨੇ ਇਸ ਵਾਰ ਆਪਣੇ 'ਤੇ ਪਰਿਣੀਤੀ ਨਾਲ ਜੁੜੀਆਂ ਇਨ੍ਹਾਂ ਅਫਵਾਹਾਂ 'ਤੇ ਚੁੱਪੀ ਤੋੜੀ ਹੈ।

ਹਾਲ ਹੀ ਵਿੱਚ ਰਾਘਵ ਚੱਢਾ ਤੋਂ ਇੱਕ ਵਾਰ ਫਿਰ ਪਰਿਣੀਤੀ ਬਾਰੇ ਸਵਾਲ ਪੁੱਛੇ ਗਏ ਸਨ। ਹਾਲਾਂਕਿ ਪਹਿਲਾਂ ਵਾਂਗ ਰਾਘਵ ਨੇ ਪਰਿਣੀਤੀ ਨਾਲ ਆਪਣੇ ਅਫੇਅਰ ਦੀਆਂ ਖਬਰਾਂ 'ਤੇ ਚੁੱਪੀ ਸਾਧੇ ਰੱਖੀ, ਪਰ ਰਾਘਵ ਨੇ ਹੱਸਦੇ ਹੋਏ ਕਿਹਾ, 'ਅੱਜ ਜਸ਼ਨ ਮਨਾਓ ਕਿਉਂਕਿ ਆਮ ਆਦਮੀ ਪਾਰਟੀ ਰਾਸ਼ਟਰੀ ਪਾਰਟੀ ਬਣ ਗਈ ਹੈ। ਇਸ ਤੋਂ ਬਾਅਦ ਜਸ਼ਨ ਮਨਾਉਣ ਦੇ ਹੋਰ ਵੀ ਕਈ ਮੌਕੇ ਹੋਣਗੇ।'

ਰਾਘਵ ਚੱਢਾ ਵੱਲੋਂ ਦਿੱਤੇ ਗਏ ਇਸ ਬਿਆਨ ਤੋਂ ਬਾਅਦ ਫੈਨਜ਼ ਅੰਦਾਜ਼ਾ ਲਗਾ ਰਹੇ ਹਨ ਕਿ ਉਹ ਪਰਿਣੀਤੀ ਨਾਲ ਮੰਗਣੀ ਦੇ ਜਸ਼ਨ ਦੀ ਗੱਲ ਕਰ ਰਹੇ ਹਨ। ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਜਲਦੀ ਹੀ ਇਹ ਜੋੜੀ ਆਪਣੀ ਮੰਗਣੀ ਦਾ ਐਲਾਨ ਕਰੇਗੀ। 

ਹੋਰ ਪੜ੍ਹੋ: ਜਾਣੋਂ ਅਜਿਹੇ ਮੰਤਰਾਂ ਬਾਰੇ ਜੋ ਤੁਹਾਡੇ ਦਿਲ ਤੇ ਦਿਮਾਗ ਨੂੰ ਕਰਦੇ ਨੇ ਸ਼ਾਂਤ     

ਦੱਸ ਦੇਈਏ ਕਿ ਪਰਿਣੀਤੀ ਅਤੇ ਰਾਘਵ ਨੇ ਆਪਣੇ ਰਿਸ਼ਤੇ ਬਾਰੇ ਅਜੇ ਤੱਕ ਅਧਿਕਾਰਿਤ ਤੌਰ 'ਤੇ ਕੋਈ ਵੀ ਖੁਲਾਸਾ ਨਹੀਂ ਕੀਤਾ ਹੈ, ਪਰ ਹਾਲ ਹੀ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਰਾਘਵ ਅਤੇ ਪਰਿਣੀਤੀ ਨੂੰ ਟਵਿੱਟਰ 'ਤੇ ਵਧਾਈ ਦਿੱਤੀ ਸੀ। ਦੂਜੇ ਪਾਸੇ ਹਾਰਡੀ ਸੰਧੂ ਨੇ ਵੀ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਜਲਦੀ ਹੀ ਵਿਆਹ ਕਰਨ ਜਾ ਰਹੇ ਹਨ। ਜਿਸ ਤੋਂ ਬਾਅਦ ਇਹ ਕਨਫਰਮ ਹੋ ਗਿਆ ਸੀ ਕਿ ਦੋਵੇਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network